‘ਦ ਖ਼ਾਲਸ ਬਿਊਰੋ:- ਫਰਾਂਸ ਤੋਂ ਖਰੀਦੇ ਗਏ ਰਾਫੇਲ ਲੜਾਕੂ ਜਹਾਜ਼ ਅੱਜ 29 ਜੁਲਾਈ ਨੂੰ ਕਮਾਂਡਿੰਗ ਅਫ਼ਸਰ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਹੇਠ ਫਰਾਂਸ ਤੋਂ ਭਾਰਤ ਦੇ ਭਾਰਤੀ ਹਵਾਈ ਫੋਰਸ ਸਟੇਸ਼ਨ ਅੰਬਾਲਾ ‘ਤੇ ਪਹੁੰਚ ਚੁੱਕੇ ਹਨ। ਇਹ ਲੜਾਕੂ ਹਵਾਈ ਜਹਾਜ਼ ਭਾਰਤੀ ਹਵਾਈ ਫੋਜ ਦੀ ਤਾਕਤ ‘ਚ ਕਈ ਗੁਣਾ ਵਾਧਾ ਹੋਵੇਗਾ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਰਫ਼ਾਲ ਦੀ ਵੀਡੀਓ ਸ਼ੇਅਰ ਕੀਤੀ। ਸੰਸਕ੍ਰਿਤ ਵਿਚ ਕੀਤੇ ਟਵੀਟ ਰਾਹੀ ਪ੍ਰਧਾਨ ਮੰਤਰੀ ਨੇ ਰਾਸ਼ਟਰ ਸੁਰੱਖਿਆ ਮਜ਼ਬੂਤੀ ਦੀ ਗੱਲ ਕਰਦਿਆ ਰਫ਼ਾਲ ਨੂੰ ਜੀ ਆਇਆ ਕਿਹਾ ਹੈ।
5 ਰਫਾਲ ਲੜਾਕੂ ਜਹਾਜ਼ ਅੰਬਾਲਾ ਪਹੁੰਚਣ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ, “ਭਾਰਤ ‘ਚ ਰਫਾਲ ਲੜਾਕੂ ਜਹਾਜ਼ਾਂ ਦਾ ਜ਼ਮੀਨ ਨੂੰ ਛੂਹਣਾ ਸਾਡੇ ਫੌਜੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਹੈ। ਇਹ ਏਅਰਕਰਾਫਟਸ ਹਵਾਈ ਫੌਜ ਦੀਆਂ ਯੋਗਤਾਵਾ ਵਿੱਚ ਕ੍ਰਾਂਤੀ ਲਿਆਉਣਗੇ।”
ਹਰਕੀਰਤ ਸਿੰਘ ਨੂੰ ਕਿਉਂ ਮਿਲਿਆ ਸੀ ਸ਼ੌਰਿਆ ਚੱਕਰ?
ਹਰਕੀਰਤ ਸਿੰਘ ਨੇ 12 ਸਾਲ ਪਹਿਲਾਂ 2009 ‘ਚ ਮਿਗ 21 ਦੀ ਸੁਰੱਖਿਅਤ ਲੈਂਡਿੰਗ ਕੀਤੀ ਸੀ। ਹਰਕੀਰਤ ਸਿੰਘ ਨੂੰ ਉਡਾਣ ਭਰਦਿਆਂ ਹੀ ਥੋੜੀ ਦੇਰ ਬਾਅਦ ਮਿਗ -21 ਦਾ ਇੰਜਣ ਬੰਦ ਹੋ ਗਿਆ ਸੀ ਤੇ ਕਾਕਪਿਟ ਵਿਚ ਹਨੇਰਾ ਛਾ ਗਿਆ। ਜਿਸ ਤੋਂ ਬਆਅਦ ਉਨ੍ਹਾਂ ਨੇ ਕਿਸੇ ਤਰ੍ਹਾਂ ਐਮਰਜੈਂਸੀ ਲਾਈਟ ਰਾਹੀਂ ਅੱਗ ਤੇ ਕਾਬੂ ਪਾਇਆ। ਗਰੁੱਪ ਕੈਪਟਨ ਹਰਕੀਰਤ ਸਿੰਘ ਨੇ ਮਿਗ -21 ਦਾ ਇੰਜਣ ਦੁਬਾਰਾ ਚਾਲੂ ਕੀਤਾ ਤੇ ਗਰਾਊਂਡ ਕੰਟਰੋਲ ਦੀ ਮਦਦ ਨਾਲ ਨੈਵੀਗੇਸ਼ਨ ਸਿਸਟਮ ਰਾਹੀਂ ਇੰਜਨ ਚਾਲੂ ਕਰਕੇ ਰਾਤ ਨੂੰ ਲੈਂਡਿੰਗ ਕੀਤੀ। ਇਸ ਲਈ ਹਰਕੀਰਤ ਸਿੰਘ ਸੋਸ਼ਲ ਮੀਡੀਆ ਉੱਤੇ ਕਾਫ਼ੀ ਛਾਏ ਹੋਏ ਹਨ, ਕੋਈ ਉਨ੍ਹਾਂ ਨੂੰ ਸਿੰਘ ਇੰਜ ਕਿੰਗ ਕਹਿ ਰਿਹਾ ਹੈ ਅਤੇ ਕੋਈ ਸੈਲੂਟ ਪੇਸ਼ ਕਰ ਰਿਹਾ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਹਰਕੀਰਤ ਸਿੰਘ ਨੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ।