7 ਅਗਸਤ ਨੂੰ Rakesh junjhunwala ਨੇ ਸ਼ੁਰੂ ਕੀਤੀ Akasa airlines
‘ਦ ਖ਼ਾਲਸ ਬਿਊਰੋ : ਭਾਰਤੀ ਸ਼ੇਅਰ ਬਜ਼ਾਰ ਦੇ ਕਿੰਗ ਰਾਕੇਸ਼ ਝੁੰਨਝੁਨਵਾਲਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 14 ਅਗਸਤ ਐਤਵਾਰ ਦੀ ਸਵੇਰ ਮੁੰਬਈ ਦੇ ਬ੍ਰੀਜ ਕੈਂਡੀ ਹਸਪਤਾਲ ਵਿੱਚ ਅੰਤਮ ਸਾਹ ਲਏ। 62 ਸਾਲ ਦੇ ਰਾਕੇਸ਼ ਝੁੰਨਝੁਨਵਾਲਾ ਦੀ ਮੌ ਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ ਥੋੜ੍ਹੇ ਪੈਸਿਆਂ ਨਾਲ ਸ਼ੇਅਰ ਬਜ਼ਾਰ ਵਿੱਚ ਕਦਮ ਰੱਖਿਆ ਸੀ ਅਤੇ ਫਿਰ ਬੁਲੰਦਿਆਂ ਤੱਕ ਪਹੁੰਚੇ। ਕੁਝ ਦਿਨ ਪਹਿਲਾਂ ਹੀ ਰਾਕੇਸ਼ ਝੁੰਨਝੁਨਵਾਲਾ ਨੇ ਆਪਣੀ ਨਵੀਂ ਏਅਰਲਾਇੰਸ ਸ਼ੁਰੂ ਕੀਤੀ ਸੀ ।
Akasa airlines ਦੀ ਸ਼ੁਰੂਆਤ
ਰਾਕੇਸ਼ ਝੁੰਨਝੁਨਵਾਲਾ ਨੇ ਪਿਛਲੇ ਹਫ਼ਤੇ ਹੀ Akasa airlines ਸ਼ੁਰੂ ਕੀਤੀ ਸੀ। ਅਖੀਰਲੀ ਵਾਰ ਉਨ੍ਹਾਂ ਨੂੰ ਉਸੇ ਇਵੈਂਟ ਦੌਰਾਨ ਹੀ ਵੇਖਿਆ ਗਿਆ ਸੀ। ਝੁੰਨਝੁਨਵਾਲਾ ਦੀ ਸਿਹਤ ਵੀ ਕਾਫ਼ੀ ਖ਼ਰਾਬ ਸੀ ਅਤੇ ਉਹ wheel chair ‘ਤੇ ਸਨ, ਕੁਝ ਮਹੀਨੇ ਪਹਿਲਾਂ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਮਿਲੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ Akasa airlines ਨੂੰ ਮਨਜ਼ੂਰੀ ਮਿਲੀ ਸੀ।
ਪ੍ਰਧਾਨ ਮੰਤਰੀ ਨਾਲ ਝੁੰਨਝੁਨਵਾਲਾ ਦੀ ਮੁਲਾਕਾਤ ਕਾਫੀ ਸੁਰਖੀਆਂ ਵਿੱਚ ਰਹੀ ਸੀ ਅਮਰੀਕਾ ਦੀ ਫੋਬ ਮੈਗਜ਼ੀਨ ਨੇ ਉਨ੍ਹਾਂ ਦੀ ਆਮਦਨ ਦਾ ਖੁਲਾਸਾ ਕੀਤਾ ਸੀ।
ਰਾਕੇਸ਼ ਝੁੰਨਝੁਨਵਾਲਾ 5.8 ਬਿਲੀਅਨ ਦੇ ਮਾਲਕ
ਅਮਰੀਕਾ ਦੀ ਫੋਬ ਮੈਗਜ਼ੀਨ ਮੁਤਾਬਿਕ ਰਾਕੇਸ਼ ਝੁੰਨਝੁਨਵਾਲਾ ਤਕਰੀਬਨ 5.8 ਬਿਲੀਅਨ ਯਾਨੀ 46,300 ਕਰੋੜ ਦੇ ਮਾਲਕ ਸਨ। ਉਹ ਸ਼ੇਅਰ ਬਜ਼ਾਰ ਵਿੱਚ ਉਸ ਸਮੇਂ ਦਾਖਲ ਹੋਏ ਜਦੋਂ Sensex ਸਿਰਫ਼ 150 ‘ਤੇ ਸੀ ਜੋ ਕਿ 2022 ਵਿੱਚ 60,000 ਤੱਕ ਪਹੁੰਚ ਗਿਆ।
ਉਨ੍ਹਾਂ ਦਾ ਸਭ ਤੋਂ ਸਫਲ ਨਿਵੇਸ਼ ਟਾਇਟਨ ਨੂੰ ਮੰਨਿਆ ਜਾਂਦਾ ਹੈ। ਝੁੰਨਝੁਨਵਾਲਾ ਨੇ 2002 ਵਿੱਚ ਟਾਇਟਨ ਦਾ ਤਕਰੀਬਨ 5 ਫੀਸਦੀ ਹਿੱਸਾ 3 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦਿਆ ਸੀ,ਜਿਸ ਦੀ ਵੈਲਿਊ 11 ਹਜ਼ਾਰ ਕਰੋੜ ਤੋਂ ਵਧ ਹੋ ਗਈ।