ਨਵੀਂ ਦਿੱਲੀ : ਦਿੱਲੀ ਦਾ ਸ਼ਰਧਾ ਬਾਲਕਰ (Shardha Walker Case) ਦੀ ਮੌਤ ਤੋਂ ਪਹਿਲਾਂ ਦੀ ਆਖਰੀ ਗੱਲਬਾਤ ਸਾਹਮਣੇ ਆ ਗਈ ਹੈ। ਇਹ 18 ਮਈ ਦੀ ਹੈ, ਭਾਵ ਮੌਤ ਤੋਂ ਕੁਝ ਘੰਟੇ ਪਹਿਲਾਂ। ਸ਼ਰਧਾ ਨੇ ਆਪਣੀ ਸਹੇਲੀ ਨੂੰ ਸ਼ਾਮ 4.34 ਵਜੇ ਮੈਸੇਜ ਕੀਤਾ ਸੀ। ਪਰ ਸ਼ਰਧਾ ਨੂੰ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਗੱਲਬਾਤ ਹੋਵੇਗੀ।
ਸ਼ਰਧਾ ਨੇ ਆਪਣੀ ਦੋਸਤ ਨੂੰ ਲਿਖੇ ਸੰਦੇਸ਼ ਵਿੱਚ ਕਿਹਾ ਸੀ ਕਿ I HAVE GOT NEWS ਯਾਨੀ ਮੈਨੂੰ ਖ਼ਬਰ ਮਿਲੀ ਹੈ। ਇਸ ਤੋਂ ਬਾਅਦ ਸ਼ਰਧਾ ਨੇ ਇਕ ਹੋਰ ਸੰਦੇਸ਼ ਭੇਜਿਆ ਹੈ। ਇਸ ‘ਚ ਉਸਨੇ ਨੇ ਲਿਖਿਆ ਹੈ ਕਿ ਮੈਂ ਕਿਸੇ ਕੰਮ ‘ਚ ਬਹੁਤ ਰੁੱਝੀ ਹੋਈ ਹਾਂ ।
ਉਸੇ ਦਿਨ ਸ਼ਾਮ 6:29 ਵਜੇ ਉਸਦੇ ਦੋਸਤ ਨੇ ਪੁੱਛਿਆ ਕਿ ਕੀ ਖਬਰ ਹੈ। ਹਾਲਾਂਕਿ ਸ਼ਰਧਾ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਤੋਂ ਬਾਅਦ ਉਸਦੇ ਦੋਸਤ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਸ਼ਰਧਾ ਨੇ ਕੋਈ ਜਵਾਬ ਨਹੀਂ ਦਿੱਤਾ।
ਬਾਅਦ ਵਿਚ 15 ਸਤੰਬਰ ਨੂੰ ਸ਼ਾਮ 4:35 ਵਜੇ ਦੋਸਤ ਨੇ ਆਫਤਾਬ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਕੀ ਹੋਇਆ ਭਾਈ? ਤੁਸੀਂ ‘ਕਿੱਥੇ ਹੋ, ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਸ਼ਰਧਾ ਨੂੰ ਗੱਲ ਕਰਨ ਲਈ ਕਹੋ ਪਰ ਆਫਤਾਬ ਨੇ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਦੋਸਤ ਨੇ ਸ਼ਾਮ 5 ਵਜੇ ਆਫਤਾਬ ਨੂੰ ਵੀ ਫੋਨ ਕੀਤਾ। ਪਰ ਆਫਤਾਬ ਨੇ ਕੋਈ ਜਵਾਬ ਨਹੀਂ ਦਿੱਤਾ।
ਪਹਿਲਾਂ ਵੀ ਟੁਕੜੇ-ਟੁਕੜੇ ਕਰਨ ਦੀ ਦਿੱਤੀ ਸੀ ਧਮਕੀ, ਕੀਤੀ ਸੀ ਸ਼ਿਕਾਇਤ
ਦਿੱਲੀ ਦਾ ਸ਼ਰਧਾ ਕੇਸ (Shardha Walker Case) ਦੇ ਮੁਲਜ਼ਮ ਅਫਤਾਬ ਪੂਨਾਵਾਲਾ ਬਾਰੇ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਆਫਤਾਬ ਨੇ ਸ਼ਰਧਾ ਨੂੰ ਪਹਿਲਾਂ ਵੀ ਮਾਰਨ ਦੀ ਧਮਕੀ ਦਿੱਤੀ ਸੀ। ਸ਼ਰਧਾ ਨੇ 2020 ‘ਚ ਹੀ ਆਫਤਾਬ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਸ਼ਰਧਾ ਨੇ ਦੋਸ਼ ਲਾਇਆ ਸੀ ਕਿ ਆਫਤਾਬ ਨੇ ਉਸ ਦੇ ਟੁਕੜੇ-ਟੁਕੜੇ ਕਰਨ ਦੀ ਧਮਕੀ ਦਿੱਤੀ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ।
ਦਰਅਸਲ ਸਾਲ 2020 ਵਿੱਚ, ਸ਼ਰਧਾ ਨੇ ਨਾਲਸੋਪਾਰਾ ਦੇ ਤੁਲਿੰਜ ਪੁਲਿਸ ਸਟੇਸ਼ਨ ਵਿੱਚ ਆਫਤਾਬ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ‘ਚ ਸ਼ਰਧਾ ਨੇ ਆਫਤਾਬ ‘ਤੇ ਕੁੱਟਮਾਰ, ਜਾਨੋਂ ਮਾਰਨ ਦੀ ਕੋਸ਼ਿਸ਼ ਵਰਗੇ ਕਈ ਗੰਭੀਰ ਦੋਸ਼ ਲਾਏ ਸਨ। ਇਸ ਸ਼ਿਕਾਇਤ ਪੱਤਰ ਵਿਚ ਸ਼ਰਧਾ ਨੇ ਇਹ ਵੀ ਕਿਹਾ ਸੀ ਕਿ ਆਫਤਾਬ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਅਤੇ ਉਸ ਦੇ ਕਈ ਟੁਕੜੇ ਕਰ ਦੇਣ ਦੀ ਧਮਕੀ ਦਿੱਤੀ ਸੀ।
ਸ਼ਿਕਾਇਤ ਪੱਤਰ ਮੁਤਾਬਕ ਸ਼ਰਧਾ ਨੇ ਆਫਤਾਬ ‘ਤੇ ਉਸ ਨੂੰ ਬਲੈਕਮੇਲ ਕਰਨ ਦਾ ਵੀ ਦੋਸ਼ ਲਾਇਆ ਹੈ। ਸ਼ਰਧਾ ਨੇ ਇਹ ਵੀ ਦੋਸ਼ ਲਾਇਆ ਸੀ ਕਿ ਆਫਤਾਬ 6 ਮਹੀਨਿਆਂ ਤੋਂ ਲਗਾਤਾਰ ਉਸ ਦੀ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। 28 ਨਵੰਬਰ 2020 ਨੂੰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਦੱਸ ਦਈਏ ਕਿ ਦਿੱਲੀ ‘ਚ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਇਕ ਲੜਕੀ ਦਾ ਉਸ ਦੇ ਪ੍ਰੇਮੀ ਨੇ ਬੇਹਿਰਮੀ ਨਾਲ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਕਈ ਥਾਵਾਂ ‘ਤੇ ਸੁੱਟ ਦਿੱਤਾ। ਲੜਕੀ ਦੇ ਕਤਲ ਮਾਮਲੇ ‘ਚ 5 ਮਹੀਨਿਆਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਸੂਤਰਾਂ ਮੁਤਾਬਿਕ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰ ਕੇ ਆਪਣੇ ਘਰ ‘ਚ ਰੱਖ ਲਏ।
ਆਫਤਾਬ ਕਈ ਦਿਨਾਂ ਤੱਕ ਸ਼ਰਧਾ ਦੀ ਲਾਸ਼ ਦੇ ਇਨ੍ਹਾਂ ਟੁਕੜਿਆਂ ਨੂੰ ਆਸ-ਪਾਸ ਦੀਆਂ ਕਈ ਥਾਵਾਂ ‘ਤੇ ਸੁੱਟਦਾ ਰਿਹਾ। ਪੁਲਿਸ ਨੇ ਹੁਣ ਤੱਕ ਲਾਸ਼ ਦੇ 13 ਟੁਕੜੇ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਹੱਡੀਆਂ ਸਨ। ਪੁਲਿਸ ਨੇ ਹੁਣ ਆਫਤਾਬ ਦੇ ਨਾਰਕੋ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਜਦੋਂ ਤੋਂ ਸ਼ਰਧਾ ਆਫਤਾਬ ਨਾਲ ਰਿਲੇਸ਼ਨਸ਼ਿਪ ਵਿੱਚ ਸੀ, ਉਦੋਂ ਤੋਂ ਉਸ ਦੇ ਪਿਤਾ ਉਸ ਦੇ ਸੰਪਰਕ ਵਿੱਚ ਨਹੀਂ ਸਨ। ਪਰ ਸ਼ਰਧਾ ਆਪਣੇ ਇੱਕ ਦੋਸਤ ਲਕਸ਼ਮਣ ਨਾਲ ਗੱਲ ਕਰਦੀ ਸੀ। ਜਦੋਂ ਕਈ ਦਿਨਾਂ ਤੱਕ ਸ਼ਰਧਾ ਨੇ ਲਕਸ਼ਮਣ ਦੇ ਕਾਲ ਅਤੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਸ਼ਰਧਾ ਦੇ ਪਿਤਾ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਸ਼ਰਧਾ ਪੁਲਸ ਕੋਲ ਪਹੁੰਚੀ। ਪੁਲਸ ਨੇ ਜਦੋਂ ਆਫਤਾਬ ਤੋਂ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ।