ਬਿਉਰੋ ਰਿਪੋਰਟ – ਬਾਲੀਵੁੱਡ ਦੀ ਅਦਾਕਾਰਾ ਸ਼ਰਦਾ ਕਪੂਰ (SHARDA KAPOOR) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PRIME MINISTER NARINDER MODI) ਨੂੰ ਪਿੱਛੇ ਛੱਡ ਦਿੱਤਾ ਹੈ । ਉਨ੍ਹਾਂ ਦੇ ਇੰਸਟਰਾਗਰਾਮ (INSTRAGRAM) ‘ਤੇ ਪ੍ਰਧਾਨ ਮੰਤਰੀ ਤੋਂ ਵੱਧ ਫਾਲੋਅਰਸ ਹੋ ਗਏ ਹਨ । ਸ਼ਰਦਾ ਕਪੂਰ ਦੀ ਫਿਲਮ ਇਸਤ੍ਰੀ -2 ਜ਼ਬਰਦਸਤ ਹਿੱਟ ਹੋਣ ਤੋਂ ਬਾਅਦ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ 91.5 ਮਿਲੀਅਨ ਪਹੁੰਚ ਗਈ ਹੈ । ਇਸ ਗਿਣਤੀ ਦੇ ਨਾਲ ਸ਼ਰਦਾ ਕਪੂਰ ਤੀਜੀ ਸਭ ਤੋਂ ਜ਼ਿਆਦਾ ਫਾਲੋਅਰ ਕਰਨ ਵਾਲੀ ਭਾਰਤੀ ਹੋ ਗਈ ਹੈ ।
ਸ਼ਰਦਾ ਕਪੂਰ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਜ਼ਿਆਦਾ ਫਾਲੋਅਰ ਹਾਸਲ ਕਰਨ ਵਾਲਿਆਂ ਦੀ ਲਿਸਟ ਵਿੱਚ ਤੀਜੇ ਨੰਬਰ ਤੇ ਸੀ । ਉਨ੍ਹਾਂ ਦੇ 91.3 ਮਿਲੀਅਨ ਫਾਲੋਅਰਸ ਸੀ । ਹਾਲਾਂਕਿ ਇਸਤ੍ਰੀ -2 ਦੀ ਰਿਲੀਜ਼ ਦੇ ਬਾਅਦ ਸ਼ਰਦਾ ਕਪੂਰ ਦੇ ਫਾਲੋਅਰਸ ਵਿੱਚ ਲਗਾਤਾਰ ਇਜਾਫਾ ਹੋਇਆ ਹੈ । ਹੁਣ ਉਨ੍ਹਾਂ ਦੇ ਫਾਲੋਅਰਸ 91.5 ਮਿਲੀਅਨਸ ਹੋ ਚੁੱਕੇ ਹਨ ।
ਸ਼ਰਦਾ ਕਪੂਰ ਤੋਂ ਪਹਿਲਾਂ ਅਦਾਕਾਰਾ ਪ੍ਰਿਅੰਕਾ ਚੋਪੜਾ (PRIYANKA CHOPRA) ਹੈ ਜਿੰਨਾਂ ਦੇ 91.8 ਫਾਲੋਅਰਸ ਹਨ । ਨੰਬਰ 1 ‘ਤੇ 270 ਮਿਲੀਅਨਸ ਫਾਲੋਅਰਸ ਨਾਲ ਵਿਰਾਟ ਕੋਹਲੀ (VIRAT KOHLI) ਹਨ । 15 ਅਗਸਤ ਨੂੰ ਸ਼ਰਦਾ ਕਪੂਰ ਦੀ ਫਿਲਮ ਇਸਤ੍ਰੀ -2 ਰਿਲੀਜ਼ ਹੋਈ ਸੀ । ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਰਾਜ ਕੁਮਾਰ ਰਾਓ ਅਤੇ ਪੰਕਜ ਤ੍ਰਿਪਾਠੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਏ ਸਨ ।