Punjab

ਸੰਗਰੂਰ ‘ਚ ਨੌਜਵਾਨਾਂ ਨੇ ਕੈਨੇਡੀਅਨ ਔਰਤ ਨਾਲ ਕੀਤੀ ਇਹ ਘਨੌਣੀ ਹਰਕਤ…

Shameful act in Sangrur: Canadian woman's torn clothes attack on her husband and his friend..

ਸੰਗਰੂਰ : ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਇੱਕ ਹੈਰਾਨ ਅਤੇ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੰਗਰੂਰ ਦੇ ਕਿਲਾ ਬਾਜ਼ਾਰ ਵਿੱਚ ਇੱਕ ਕੈਨੇਡੀਅਨ ਨਾਗਰਿਕ ਔਰਤ, ਉਸਦੇ ਪਤੀ ਅਤੇ ਉਸਦੇ ਦੋਸਤ ‘ਤੇ ਸਥਾਨਕ ਨੌਜਵਾਨਾਂ ਦੇ ਇੱਕ ਸਮੂਹ ਨੇ ਕਥਿਤ ਤੌਰ ‘ਤੇ ਹਮਲਾ ਕੀਤਾ ਹੈ।

ਦੱਸਣਯੋਗ ਹੈ ਕਿ ਹਮਲਾਵਰਾਂ ਨੇ ਕਥਿਤ ਤੌਰ ‘ਤੇ ਕੈਨੇਡੀਅਨ ਲੜਕੀ ਨੂੰ ਗਲੇ ਲਗਾਇਆ ਅਤੇ ਫਿਰ ਉਸ ਦੇ ਕੱਪੜੇ ਵੀ ਪਾੜ ਦਿੱਤੇ। ਇਸ ਪੂਰੀ ਘਟਨਾ ਪਿੱਛੇ ਸਾਹਿਲ ਸ਼ਰਮਾ, ਹਿਮਾਂਸ਼ੂ ਸ਼ਰਮਾ, ਸੰਦੀਪ ਅਤੇ ਛੇ ਹੋਰਾਂ ਨੌਜਵਾਨਾਂ ਖ਼ਿਲਾਫ਼ IPC ਦੀ ਧਾਰਾ 323, 341, 354, 427, 506, 149 ਤਹਿਤ FIR ਦਰਜ ਕੀਤੀ ਕਈ ਹੈ। ਅਨੁਸਾਰ ਪੀੜਤ ਅਜੈਪਾਲ ਸਿੰਘ ਨੇ ਦੋਸ਼ ਲਾਇਆ ਹੈ ਕਿ ਉਹ 2018 ਤੋਂ ਕੈਨੇਡਾ ਵਿੱਚ ਹੈ।

ਪ੍ਰਾਪਤ ਜਾਣਕਰੀ ਅਨੁਸਾਰ ਕਰੀਬ ਦੋ ਦਿਨ ਪਹਿਲਾਂ ਅਜੈਪਾਲ ਸਿੰਘ ਉਸਦਾ ਕੈਨੇਡੀਅਨ ਦੋਸਤ ਗੁਰਪ੍ਰੀਤ ਸਿੰਘ ਅਤੇ ਪਤਨੀ ਨਾਓਮੀ ਬ੍ਰਾਊਨ ਨੂੰ ਨਾਲ ਲੈ ਕੇ ਖਰੀਦਦਾਰੀ ਕਰਨ ਲਈ ਬਾਜ਼ਾਰ ਗਿਆ ਸੀ। ਜਿੱਥੇ ਸਮਾਨ ਲੈਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਆ ਰਹੇ ਸਨ ਤਾਂ ਨੌਜਵਾਨਾਂ ਨੇ ਬ੍ਰਾਊਨ ਦੇ ਖਿਲਾਫ ਗਲਤ ਟਿੱਪਣੀ ਕੀਤੀ। ਇਸ ਘਟਨਾ ਤੋਂ ਉਹ ਸਹਿਮ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਉਸ ਜਗ੍ਹਾ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਹਮਲਾਵਰਾਂ ਨੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਅਜੈਪਾਲ ਅਤੇ ਗੁਰਪ੍ਰੀਤ ਦੀ ਕੁੱਟਮਾਰ ਕੀਤੀ।

ਜਿਸ ਦੌਰਾਨ ਕੁਝ ਨੌਜਵਾਨ ਅਜੈਪਾਲ ਅਤੇ ਗੁਰਪ੍ਰੀਤ ਦੀ ਕੁੱਟਮਾਰ ਕਰ ਰਹੇ ਸਨ ਉਸ ਦੌਰਾਨ ਉਹਨਾਂ ਵਿਚੋਂ ਕੁਝ ਮੁੰਡਿਆਂ ਨੇ ਬ੍ਰਾਊਨ ਨੂੰ ਗਲੇ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਜਦੋਂ ਆਸ ਪਾਸ ਦੇ ਲੋਕਾਂ ਦਾ ਧਿਆਨ ਪਿਆ ਤਾਂ ਉਹ ਮਦਦ ਲਈ ਅੱਗੇ ਆਏ। ਲੋਕਾਂ ਦੀ ਭੀੜ ਨੂੰ ਦੇਖ ਕੇ ਮੁਲਜ਼ਮ ਫਰਾਰ ਹੋ ਗਏ।

ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ “ਅਸੀਂ ਐਫਆਈਆਰ ਦਰਜ ਹੋਣ ਤੋਂ ਬਾਅਦ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਹੈ। ਜਾਂਚ ਲਈ ਇੱਕ ਮਹਿਲਾ ਡੀਐਸਪੀ ਅਤੇ ਇੱਕ ਸਬ-ਇੰਸਪੈਕਟਰ ਨੂੰ ਵੀ ਤਾਇਨਾਤ ਕੀਤਾ ਗਿਆ ਹੈ। SP ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।