ਬਿਉਰੋ ਰਿਪੋਰਟ : ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਹਰਿਆਣਾ ਪੁਲਿਸ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਨਾਲ ਸਿਰਫ਼ ਕਿਸਾਨ ਹੀ ਸ਼ਹੀਦ ਨਹੀਂ ਹੋਏ ਬਲਕਿ ਹੁਣ ਇਸ ਦੇ ਗੰਭੀਰ ਸਾਇਡ ਅਫੈਕਟ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ । 21 ਫਰਵਰੀ ਨੂੰ ਅੱਥਰੂ ਗੈਸ ਦੇ ਗੋਲਿਆਂ ਤੋਂ ਨਿਕਲਣ ਵਾਲੀ ਗੈਸ ਦੇ ਨਾਲ ਇੱਕ ਨੌਜਵਾਨ ਇਸ ਕਦਰ ਬਿਮਾਰ ਹੋ ਗਿਆ ਹੈ ਕਿ ਹੁਣ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ । ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੇ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀਆਂ,ਗਾਲਾਂ ਕੱਢਿਆਂ,ਹਸਪਤਾਲ ਵਿੱਚ ਦਾਖਲ ਮਰੀਜ਼ਾ ‘ਤੇ ਹਮਲਾ ਕਰ ਦਿੱਤਾ ਹੈ ।
ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਇਸ ਨੌਜਵਾਨਾ ਦਾ ਨਾਂ ਗੁਰਲਾਲ ਸਿੰਘ ਹੈ ਜਿਸ ਦੀ ਹਾਲਤ ਕਾਫੀ ਵਿਗੜ ਗਈ । ਪਰਿਵਾਰ ਉਸ ਨੂੰ ਹਸਪਤਾਲ ਲੈਕੇ ਆਇਆ ਤਾਂ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਟਰਾਮਾ ਵਾਰਡ ਦੇ ਸ਼ੀਸ਼ੇ ਤੋੜ ਦਿੱਤੇ । ਰਿਸ਼ਤੇਦਾਰਾਂ ਦੇ ਦਾੜੇ ‘ਤੇ ਹੱਥ ਪਾਇਆ, ਮਰੀਜ਼ਾਂ ਨਾਲ ਕੁੱਟਮਾਰ ਕੀਤੀ । ਬੜੀ ਮੁਸ਼ਕਿਲ ਦੇ ਨਾਲ ਗੁਰਲਾਲ ਸਿੰਘ ਨੂੰ ਨੀਂਦ ਦਾ ਟੀਕਾ ਲਗਾਇਆ ਗਿਆ ਅਤੇ ਵਾਰਡ ਵਿੱਚ ਸ਼ਿਫਟ ਕੀਤਾ ਗਿਆ।
ਪੁਲਿਸ ਵੇਖ ਦੀ ਰਹੀ ਤਮਾਸ਼ਾ
ਨਾਨਕ ਨਗਰ ਤੋਂ ਆਏ ਮਰੀਜ਼ ਕੁਲਬੀਰ ਸਿੰਘ ਨੇ ਦੱਸਿਆ ਕਿ ਸਰੇਆਮ ਨੌਜਵਾਨ ਨੇ ਵਾਰਡ ਵਿੱਚ ਭੰਨ-ਤੋੜ ਕੀਤੀ,ਮਰੀਜ਼ਾਂ ਨਾਲ ਕੁੱਟਮਾਰ ਕੀਤੀ ਪਰ ਪੁਲਿਸ ਕੁਝ ਨਹੀਂ ਕਰ ਸਕੀ । ਸਿਰਫ਼ ਸਾਥੀ ਮਰੀਜ਼ ਹੀ ਨਹੀਂ ਡਾਕਟਰ ਵੀ ਹੰਗਾਮਾਂ ਵੇਖਣ ਤੋਂ ਬਾਅਦ ਡਰੇ ਹੋਏ ਹਨ।
ਮਰੀਜ਼ਾਂ ਦੇ ਰਿਸ਼ੇਦਾਰ ਇੰਦਰਜੀਤ ਕੌਰ ਨੇ ਦੱਸਿਆ ਕਿ ਗੁਰਲਾਲ ਸਿਰਫ਼ ਇੱਕ ਹੀ ਗੱਲ ਕਹਿ ਰਿਹਾ ਸੀ ਕਿ ਤੁਸੀਂ ਸਾਰੇ ਮੇਰੇ ਨਾਲ ਧਰਨੇ ‘ਤੇ ਚੱਲੋ।
ਇਸ ਮਾਮਲੇ ਵਿੱਚ ਸਿਵਿਲ ਹਸਪਤਾਲ ਪੁਲਿਸ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਨੇ ਕਿਹਾ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਜਾਣਗੇ । ਸ਼ੋਰ-ਸ਼ਰਾਬਾ ਕਰਨ ਵਾਲਾ ਨੌਜਵਾਨ ਸ਼ੰਭੂ ਬਾਰਡਰ ਤੋਂ ਆਇਆ,ਪ੍ਰਸ਼ਾਸਨ ਉਸ ਦਾ ਇਲਾਜ਼ ਕਰ ਰਿਹਾ ਹੈ ।