India Khetibadi Punjab

ਸ਼ੰਭੂ ‘ਤੇ ਬੈਰੀਗੇਡ ਤੋੜ ਕੇ ਅੱਗੇ ਵਧੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ! ਸੁਪਰੀਮ ਕੋਰਟ ਪਹੁੰਚਿਆ ਮਾਮਲਾ, ਜਾਣੋ 10 ਵੱਡੇ ਅਪਡੇਟ

ਬਿਉਰੋ ਰਿਪੋਰਟ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਸ਼ੁਰੂ ਕਰ ਦਿਤਾ ਹੈ । ਦੁਪਹਿਰ 12 ਵਜੇ ਸ਼ੰਭੂ ਬਾਰਡਰ ਤੋਂ ਨੌਜਵਾਨ ਕਿਸਾਨਾਂ ਦੀ ਸਭ ਤੋਂ ਪਹਿਲਾਂ ਅੱਗੇ ਵਧਣ ਦੀਆਂ ਤਸਵੀਰਾਂ ਸਾਹਮਣੇ ਆਈਆਂ,ਜਿਵੇਂ ਹੀ ਉਹ ਅੱਗੇ ਵਧੇ,ਬੈਰੀਗੇਡ ਦੇ ਹੱਥ ਪਾਇਆ ਅਤੇ ਉਸ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਪਾਸੇ ਤੋਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲ ਛੱਡਣੇ ਸ਼ੁਰੂ ਕਰ ਦਿੱਤੇ । ਜਿਸ ਤੋਂ ਬਾਅਦ ਨੌਜਵਾਨ ਥੋੜ੍ਹੀ ਦੇ ਲਈ ਪਿੱਛੇ ਹੋਏ । ਪਰ ਕੁਝ ਹੀ ਮਿੰਟਾਂ ਦੇ ਬਾਅਦ ਜਦੋਂ ਧੂਏਂ ਦਾ ਗੁਬਾਰ ਘੱਟਿਆ ਤਾਂ ਮੁੜ ਤੋਂ ਕਿਸਾਨ ਅੱਗੇ ਵਧੇ ਤਾਂ ਡ੍ਰੋਨ ਦੇ ਜ਼ਰੀਏ ਪ੍ਰਦਰਸ਼ਨ ਕਾਰੀਆਂ ਦੀ ਲੋਕੇਸ਼ਨ ਵੇਖ ਕੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ । ਫਿਲਹਾਲ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਸਰਹੱਦ ‘ਤੇ ਤਾਇਨਾਤ ਹੈ,ਜਦੋਂ ਵੀ ਕਿਸਾਨਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਹਰਿਆਣਾ ਪੁਲਿਸ ਡ੍ਰੋਨ ਦੇ ਜ਼ਰੀਏ ਅੱਥਰੂ ਗੈਸ ਦੇ ਗੋਲੇ ਛੱਡ ਦਿੰਦੀ ਹੈ । ਕਿਸਾਨ ਮਜ਼ਦੂਰ ਮੋਰਚੇ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸ਼ੰਭੂ ਸਰਹੱਦ ‘ਤੇ ਪਹੁੰਚ ਗਏ ਹਨ । ਦੋਵੇ ਆਗੂ ਹੋਰ ਜਥੇਬੰਦੀਆਂ ਦੇ ਆਗੂਆਂ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਹਨ । ਡੱਲੇਵਾਲ ਨੇ ਕਿਹਾ ਹੁਣ ਵੀ ਜੇਕਰ ਸਰਕਾਰ ਸਾਡੀ ਗੱਲ ਮੰਨ ਲਏ ਤਾਂ ਸਾਨੂੰ ਅੱਗੇ ਵੱਧਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ।

“ਕੇਂਦਰ ਸੰਜੀਦਾ ਨਹੀਂ’

ਸ਼ੰਭੂ ਬਾਰਡਰ ਵੱਲ ਅੱਗੇ ਵੱਧਣ ਤੋਂ ਪਹਿਲਾਂ ਕਿਸਾਨ ਮਜ਼ਦੂਰ ਮੋਰਚੇ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਪ੍ਰੈਸਕਾਂਫਰੰਸ ਕੀਤੀ । ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿਸਾਨਾਂ ਦੀ ਮੰਗਾਂ ਨੂੰ ਲੈਕੇ ਸਰਕਾਰੀ ਸੰਜੀਦਾ ਨਹੀਂ ਹੈ । 5 ਘੰਟੇ ਤੱਕ ਚੱਲੀ ਮੀਟਿੰਗ ਸਿਰਫ਼ ਟਾਈਮ ਪਾਸ ਸੀ । ਅਸੀਂ ਮੀਟਿੰਗ ਦੌਰਾਨ ਕੇਂਦਰ ਮੰਤਰੀ ਪਿਊਸ਼ ਗੋਇਲ ਨੂੰ ਕਿਹਾ ਤੁਸੀਂ ਸਾਰੇ ਮੁੱਦਿਆਂ ‘ਤੇ ਕਮੇਟੀ ਬਣਾਉਣ ਦੀ ਗੱਲ ਕਹਿੰਦੇ ਹੋ ਜਦਕਿ ਪਹਿਲਾਂ ਵੀ ਕਈ ਵਾਰ ਇਸ ‘ਤੇ ਗੱਲ ਹੋ ਚੁੱਕੀ ਹੈ । ਤੁਸੀਂ 23 ਫਸਲਾਂ ‘ਤੇ ਸਿੱਧੇ MSP ਦਾ ਐਲਾਨ ਕਿਉਂ ਨਹੀਂ ਕਰਦੇ ਹੋ । ਉਨ੍ਹਾਂ ਕਿਹਾ ਅਸੀਂ ਸਰਕਾਰ ਦੇ ਨਾਲ ਟਕਰਾਅ ਨਹੀਂ ਕਰਾਂਗੇ,ਬਾਰਡਰ ‘ਤੇ ਤਾਇਨਾਤ ਪੁਲਿਸ ਵਾਲੇ ਸਾਡੇ ਹੀ ਹਨ,ਪੰਧੇਰ ਨੇ ਕਿਹਾ ਸਾਡੇ ‘ਤੇ ਕਾਂਗਰਸੀ ਹੋਣ ਇਲਜ਼ਾਮ ਲਗਾਇਆ ਜਾਂਦਾ ਹੈ ਪਰ ਅਸੀਂ ਕਾਂਗਰਸ ਦੇ ਨਾਲ ਖੱਬੇਪੱਖੀਆਂ ਦੇ ਵੀ ਵਿਰੋਧੀਆਂ ਹਨ ਕਿਉਂਕਿ ਉਨ੍ਹਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ,ਕਿਸਾਨਾਂ ਲਈ ਮੁਸ਼ਕਿਲਾਂ ਪੈਦਾ ਕਰਨ ਵਾਲੀ ਕਾਂਗਰਸ ਦੀ ਸਰਕਾਰ ਰਹੀ ਹੈ ਜਦਕਿ ਖੱਬੇਪੱਖੀਆਂ ਨੇ ਵੀ ਪੱਛਮੀ ਬੰਗਾਲ ਵਿੱਚ ਕਿਸਾਨਾਂ ਲਈ ਕੋਈ ਕ੍ਰਾਂਤੀ ਕਰਨ ਵਾਲੇ ਫੈਸਲੇ ਨਹੀਂ ਲਏ ।

‘ਕਿਸਾਨਾਂ ਨੂੰ ਸਮਝਣਾ ਹੋਵੇਗਾ’

ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਮੈਂ ਚੰਡੀਗੜ੍ਹ 2 ਵਾਰ ਜਾਕੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ । ਪਰ ਕੁਝ ਚੀਜ਼ਾ ‘ਤੇ ਸਾਨੂੰ ਸਲਾਹ ਦੀ ਜ਼ਰੂਰਤ ਪਏਗੀ। ਇਸ ਦੇ ਲਈ ਸਾਨੂੰ ਤੈਅ ਕਰਨਾ ਹੋਵੇਗਾ ਕਿ ਇਸ ਦਾ ਰਸਤਾ ਕੀ ਹੋਵੇਗਾ । ਕਿਸਾਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਭਾਰਤ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਤਿਆਰ ਹੈ,ਉਨ੍ਹਾਂ ਦੇ ਨਾਲ ਆਮ ਲੋਕਾਂ ਦੀ ਪਰੇਸ਼ਾਨੀ ਦਾ ਵੀ ਖਿਆਲ ਰੱਖਣਾ ਹੋਵੇਗਾ ।

ਹਰਿਆਣਾ ਦੇ 15 ਜ਼ਿਲ੍ਹਿਆਂ ਵਿੱਚ ਧਾਰਾ 144

ਉਧਰ ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਸ਼ੰਭੂ ਬਾਰਡਰ ‘ਤੇ ਇੰਟਰਨੈੱਟ ਬੰਦ ਕਰ ਦਿੱਤੇ ਗਏ ਹਨ । ਇਸ ਤੋਂ ਇਲਾਵਾ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਤੌਰ ਤੇ ਬੰਦ ਹਨ । ਹਰਿਆਣਾ ਦੇ 15 ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਗਈ ਹੈ । ਦਿੱਲੀ ਦੇ ਸਿੰਘੂ,ਟੀਕਰੀ ਅਤੇ ਗਾਜ਼ੀਪੁਰ ਬਾਰਡਰ ਵੀ ਸੀਲ ਕਰ ਦਿੱਤੇ ਗਏ ਹਨ । ਇੱਕ ਮਹੀਨੇ ਤੱਕ 144 ਲਾਗੂ ਰਹੇਗੀ ।

ਆਰਜੀ ਜੇਲ੍ਹ ਦਾ ਕੇਂਦਰ ਦਾ ਮਤਾ ਖਾਰਿਜ

ਦਿੱਲੀ ਪੁਲਿਸ ਨੇ ਬਵਾਨਾ ਸਟੇਡੀਅਮ ਨੂੰ ਆਰਜੀ ਜੇਲ੍ਹ ਬਣਾਉਣ ਦੀ ਕੇਜਰੀਵਾਲ ਸਰਕਾਰ ਕੋਲੋ ਇਜਾਜ਼ਤ ਮੰਗੀ ਸੀ ਪਰ ਦਿੱਲੀ ਦੇ ਮੁੱਖ ਮੰਤਰੀ ਨੇ ਇਜਾਜ਼ਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿਸਾਨਾਂ ਦੀ ਮੰਗਾਂ ਨੂੰ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ।

ਸੁਪਰੀਮ ਕੋਰਟ ਪਹੁੰਚਿਆ ਮਾਮਲਾ

ਕਿਸਾਨਾਂ ਦੇ ਦਿੱਲੀ ਕੂਚ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ । ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਚੀਫ ਜਸਟਿਸ ਨੂੰ ਚਿੱਠੀ ਲਿੱਖ ਕੇ ਕਿਹਾ ਹੈ ਕਿ ਕਿਸਾਨਾਂ ਦੇ ਦਿੱਲੀ ਆਉਣ ਦੀ ਵਜ੍ਹਾ ਕਰਕੇ ਟਰੈਫਿਕ ਜਾਮ ਹੈ ਜਿਸ ਦੀ ਵਜ੍ਹਾ ਕਰਕੇ ਕਈ ਕੇਸਾਂ ਵਿੱਚ ਵਕੀਲ ਪੇਸ਼ ਨਹੀਂ ਹੋ ਪਾ ਰਹੇ ਹਨ । ਜਿਸ ‘ਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿ ਚੰਦਰਚੂੜ ਨੇ ਕਿਹਾ ਜਿੰਨਾਂ ਵਕੀਲਾਂ ਨੂੰ ਕੋਰਟ ਪਹੁੰਚਣ ਲਈ ਪਰੇਸ਼ਾਨੀ ਆ ਰਹੀ ਹੈ ਉਹ ਪਹਿਲਾਂ ਦੱਸਣ ।

ਹਵਾਈ ਕਿਰਾਇਆ ਵਧਿਆ

ਕਿਸਾਨ ਜਥੇਬੰਦੀਆਂ ਦਿੱਲੀ ਕੂਚ ਵੱਲ ਵੱਧ ਚੁਕਿਆਂ ਹਨ,ਇਸ ਦੌਰਾਨ ਸਰਹੱਦੀ ਖੇਤਰਾਂ ‘ਤੇ ਹਾਈਵੇ ਦੇ ਕੋਲ ਪੁਲਿਸ ਅਤੇ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੋਈ ਹੈ। ਜਿਸ ਦੀ ਵਜ੍ਹਾ ਕਰਕੇ ਚੰਡੀਗੜ੍ਹ-ਦਿੱਲੀ ਅਤੇ ਅੰਮ੍ਰਿਤਸਰ ਤੋਂ ਦਿੱਲੀ ਦਾ ਰਸਤਾ ਬੰਦ ਹੋ ਗਿਆ ਹੈ । ਇਸੇ ਵਿਚਾਲੇ ਦੋਵਾਂ ਰੂਟ ਦਾ ਹਵਾਈ ਸਫਰ 5 ਗੁਣਾ ਮਹਿੰਗਾ ਹੋ ਗਿਆ ਹੈ । ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰੋਪਰਟ ਤੋਂ ਦਿੱਲੀ ਤੱਕ ਦੇ ਸਫਰ ਦੇ ਲਈ ਜਿੱਥੇ ਪਹਿਲਾਂ ਯਾਤਰੀਆਂ ਨੂੰ 3 ਹਜ਼ਾਰ ਦੀ ਟਿਕਟ ਮਿਲ ਦੀ ਅੱਜ 13 ਫਰਵਰੀ ਨੂੰ 9 ਤੋਂ 17 ਹਜ਼ਾਰ ਦੇ ਵਿਚਾਲੇ ਟਿਕਟ ਮਿਲ ਰਹੀ ਹੈ । ਅੱਜ ਇਹ ਟਿਕਟ 16469 ਰੁਪਏ ਦੀ ਮਿਲ ਰਹੀ ਹੈ ਜਦਕਿ ਕੱਲ ਦੀ ਟਿਕਟ 9,329 ਰੁਪਏ ਹੈ, 15 ਫਰਵਰੀ ਨੂੰ 7,649 ਰੁਪਏ ਦੀ ਹੈ ਜਦਕਿ 19 ਫਰਵਰੀ ਨੂੰ ਇਹ ਹੀ ਟਿਕਟ 3,636 ਰੁਪਏ ਦੀ ਮਿਲ ਰਰੀ ਹੈ । ਜਦਕਿ ਅੰਮ੍ਰਿਤਸਰ ਤੋਂ ਦਿੱਲੀ ਦੀ ਟਿਕਟ ਪਹਿਲਾਂ ਸਾਢੇ 4 ਹਜ਼ਾਰ ਦੀ ਮਿਲ ਦੀ ਸੀ ਪਰ ਹੁਣ ਇਹ ਵੱਧ ਕੇ 17 ਹਜ਼ਾਰ ਤੱਕ ਪਹੁੰਚ ਗਈ ਹੈ। 13 ਫਰਵਰੀ ਨੂੰ ਟਿਕਟ 17070 ਰੁਪਏ ਦੀ ਮਿਲ ਰਹੀ ਹੈ, 14 ਫਰਵਰੀ ਨੂੰ 9,329 ਰੁਪਏ ਦੀ ਮਿਲ ਰਹੀ ਹੈ,ਜਦਕਿ 19 ਫਰਵਰੀ ਨੂੰ ਸਾਢੇ 4 ਹਜ਼ਾਰ ਰੁਪਏ ਵਿੱਚ ਟਿਕਟ ਮਿਲ ਰਹੀ ਹੈ ।

ਦਿੱਲੀ ਪਹੁੰਚਣ ਦੇ ਲਈ ਇਹ ਦੋ ਰਸਤੇ

ਜੇਕਰ ਤੁਸੀਂ ਚੰਡੀਗੜ੍ਹ,ਪੰਜਾਬ,ਹਿਮਾਚਲ ਤੋਂ ਯਮੁਨਾਨਗਰ,ਕਰਨਾਲ,ਦਿੱਲੀ ਵੱਲ ਜਾਣ ਲਈ ਜਾਣਾ ਹੈ ਤਾਂ ਤੁਹਾਨੂੰ ਪੰਚਕੂਲਾ ਤੋਂ ਰਾਮਗੜ੍ਹ ਜਾਣਾ ਹੋਵੇਗਾ ਉਸ ਤੋਂ ਬਾਅਦ ਬਰਵਾਲਾ,ਮੋਲੀ ਚੌਕ,ਸ਼ਾਹਿਜ਼ਾਦਪੁਰ,NH-33,ਸਾਹਾ ਚੌਕ,ਸ਼ਾਹਬਾਦ ਤੋਂ ਪਿਪਲੀ ਫਿਰ ਉਮਰੀ ਚੌਕ,ਨੀਲੋਖੇੜੀ,ਤਰਾ%B