ਬਿਉਰੋ ਰਿਪੋਰਟ : ਜਲੰਧਰ ਦੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਗੱਡੀ ਨਾਲ ਅਚਾਨਕ ਸਕੂਟੀ ਟਕਰਾ ਗਈ । ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦਕਿ ਪਿੱਛੇ ਬੈਠਾ ਵਿਅਕਤੀ ਗੰਭੀਰ ਜਖ਼ਮੀ ਹੋ ਗਿਆ । ਮ੍ਰਿਤਕ ਦੀ ਪਛਾਣ ਪਿੰਡ ਥਿੰਡਾ ਦੇ ਰਹਿਣ ਵਾਲੇ ਰਾਮ ਕਿਸ਼ਨ ਦੇ ਰੂਪ ਵਿੱਚ ਹੋਈ ਹੈ । ਉਧਰ ਜਖ਼ਮੀ ਰਾਮ ਪ੍ਰਕਾਸ਼ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਹਾਦਸਾ ਨਵਾਂ ਸ਼ਹਿਰ ਵਿੱਚ ਬਮਰਾਹ ਦੇ ਜਸੋਮਾਜਰਾ ਦੇ ਕੋਲ ਚੰਡੀਗੜ੍ਹ ਫਗਵਾੜਾ ਹਾਈਵੇਅ ‘ਤੇ ਹੋਇਆ । ਜਿਸ ਸਮੇਂ ਹਾਦਸਾ ਹੋਇਆ ਵਿਧਾਇਕ ਸੇਰੋਵਾਲੀਆ ਚੰਡੀਗੜ੍ਹ ਤੋਂ ਪਰਤ ਰਹੇ ਸਨ। ਪੂਰੀ ਘਟਨਾ ਹਾਈਵੇਅ ‘ਤੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਹਾਲਾਂਕਿ ਲਾਡੋ ਸ਼ੇਰੋਵਾਲੀਆ ਦੀ ਗੱਡੀ ਦੇ ਡਰਾਈਵਰ ਨੇ ਸਕੂਟੀ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਡਿਵਾਇਡਰ ‘ਤੇ ਗੱਡੀ ਚੜਾ ਦਿੱਤੀ । ਪਰ ਸਕੂਟੀ ਚਲਾਉਣ ਵਾਲਾ ਰਾਮਕਿਸ਼ਨ ਇੱਕ ਦਮ ਸਾਹਮਣੇ ਗੱਡੀ ਵੇਖ ਕੇ ਗਬਰਾ ਗਿਆ ਅਤੇ ਉਹ ਸਕੂਟੀ ਦੀ ਬ੍ਰੇਕ ਨਹੀਂ ਲੱਗਾ ਸਕਿਆ ਅਤੇ ਸਿੱਧੇ ਜਾਕੇ ਟੱਕਰ ਮਾਰੀ
ਵਿਧਾਇਕ ਅਤੇ ਸਟਾਫ ਨੇ ਫੌਰਨ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਹਾਦਸੇ ਦੇ ਬਾਅਦ ਇਨੋਵਾ ਗੱਡੀ ਵਿੱਚ ਸਵਾਰ ਵਿਧਾਇਕ ਲਾਡੀ ਸ਼ੇਰੋਵਾਲੀਆ ਅਤੇ ਉਨ੍ਹਾਂ ਦਾ ਸਟਾਫ ਗੱਡੀ ਤੋਂ ਬਾਹਰ ਨਿਕਲਿਆ । ਉਨ੍ਹਾਂ ਨੇ ਹਾਈਵੇਅ ਟਰੈਫਿਕ ਨੂੰ ਰੋਕਿਆ ਅਤੇ ਜਖ਼ਮੀ ਨੂੰ ਸੜਕ ਤੋਂ ਚੁੱਕ ਕੇ ਫੋਰਨ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਰਾਮਕਿਸ਼ਨ ਨੂੰ ਡੈਡ ਡਿਕਲੇਅਰ ਕਰ ਦਿੱਤਾ । ਜਦਕਿ ਗੰਭੀਰ ਰੂਪ ਵਿੱਚ ਜਖ਼ਮੀ ਰਾਮ ਪ੍ਰਕਾਸ਼ ਦਾ ਇਲਾਜ ਚੱਲ ਰਿਹਾ ਹੈ । ਪੁਲਿਸ ਨੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।