Punjab

ਇਸ ਦਿਨ ਸ਼ਹੀਦੀ ਜੋੜ ਮੇਲ ‘ਤੇ ਵੱਜਣਗੇ ਮਾਤਮੀ ਬਿਗਲ’ !

ਬਿਉਰੋ ਰਿਪੋਰਟ : ਸ਼ਹੀਦੀ ਜੋੜ ਮੇਲ ਨੂੰ ਲੈਕੇ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ । ਉਨ੍ਹਾਂ ਨੇ ਕਿਹਾ ਛੋਟੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਮਾਤਮੀ ਬਿਗਲ ਵੱਜਣਗੇ । 27 ਦਸੰਬਰ ਨੂੰ ਸਭਾਵਾਂ ਦੇ ਦੌਰਾਨ ਸਵੇਰ 10 ਵਜੇ ਤੋਂ 10: 10 ਤੱਕ ਬਿਗਲ ਵੱਜਣਗੇ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੱਥੇ ਵੀ ਸੰਗਤਾਂ ਹੋਣ ਉਹ ਖੜੇ ਹੋਕੇ ਸਾਹਿਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਨਮਨ ਕਰਨ । 26 ਤੋਂ 28 ਤਰੀਕ ਤੱਕ ਫਤਿਹਗੜ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੋੜ ਮੇਲ ਬਣਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਦਸੰਬਰ ਮਹੀਨੇ ਵਿੱਚ ਕੋਈ ਵੀ ਖੁਸ਼ੀ ਦਾ ਸਮਾਗਮ ਨਾ ਕਰਨ ਦਾ ਫੈਸਲਾ ਲਿਆ ਸੀ । ਪੂਰੇ ਪੰਜਾਬ ਵਿੱਚ ਸ਼ਹੀਦੀ ਹਫਤੇ ਦੌਰਾਨ ਕੋਈ ਵੀ ਵਿਆਹ ਸਮਾਗਮ ਨਹੀਂ ਰੱਖੇ ਜਾਂਦੇ ਹਨ । ਇਹ ਸਾਹਿਬਜ਼ਾਦੀਆਂ ਦੀ ਲਾਸਾਨੀ ਕੁਰਬਾਨੀ ਨੂੰ ਧਿਆਨ ਵਿੱਚ ਰੱਖ ਦੇ ਹੋਏ ਕੀਤਾ ਜਾਂਦਾ ਹੈ ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਮਾਗਮ ਦੌਰਾਨ ਟਰੈਕਟਰਾਂ ਦੇ ਗਾਣੇ ਨਾ ਵਜਾਉਣ ਅਤੇ ਮਿੱਠਾ ਪ੍ਰਸ਼ਾਦ ਨਾ ਵੰਡਣ । ਉਧਰ SGPC ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਵੱਲੋਂ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਸਨ ਕਿ ਸ਼ਹੀਦੀ ਹਫ਼ਤੇ ਦੌਰਾਨ ਪੰਜ ਪਿਆਰਿਆਂ ਤੋਂ ਇਲਾਵਾ ਕਿਸੇ ਨੂੰ ਵੀ ਸਿਰੋਪਾ ਨਾ ਦਿੱਤਾ ਜਾਵੇ। ਸੰਗਰ ਵੀ ਸਾਦਗੀ ਦੇ ਨਾਾਲ ਬਣਾਇਆ ਜਾਵੇਂ ਸਿਰਫ਼ ਦਾਲ,ਸਬਜੀ ਅਤੇ ਪ੍ਰਸ਼ਾਦਾਂ ਹੀ ਹੋਵੇ।