ਬਿਉਰੋ ਰਿਪੋਰਟ : ਪੰਜਾਬ ਵਿੱਚ ਐਤਵਾਰ 21 ਜਨਵਰੀ ਨੂੰ 18 ਜ਼ਿਲ੍ਹਿਆਂ ਦੀ ਧੰਦ ਨਾਲ ਸ਼ੁਰੂਆਤ ਹੋਈ । ਮੌਸਮ ਵਿਭਾਗ ਨੇ ਗੁਰਦਾਸਪੁਰ,ਅੰਮ੍ਰਿਤਸਰ,ਤਰਨਤਾਰਨ,ਕਪੂਰਥਲਾ,ਜਲੰਧਰ,ਫਿਰੋਜ਼ਪੁਰ,ਫਾਜ਼ਿਲਕਾ,ਮੁਕਤਸਰ,ਮੋਗਾ,ਬਠਿੰਡਾ,ਲੁਧਿਆਣਾ,ਬਰਨਾਲਾ,ਮਾਨਸਾ,ਸੰਗਰੂਰ,ਸ੍ਰੀ ਫਤਿਹਗੜ੍ਹ ਸਾਹਿਬ,ਪਟਿਆਲਾ ਵਿੱਚ ਧੁੰਦ ਦਾ ਔਰੰਜ ਅਰਲਟ ਸੀ । ਠੰਡ ਹੁਣ ਵੀ ਪੰਜਾਬ ਨਾਲ ਲੁੱਕਣ ਮੀਚੀ ਖੇਡ ਰਹੀ ਹੈ । 2 ਦਿਨ ਤਾਪਮਾਨ ਥੋੜ੍ਹਾਂ ਵਧਿਆਂ ਸੀ ਪਰ ਹੁਣ ਇੱਕ ਦਮ 21 ਜਨਵਰੀ ਨੂੰ ਪੰਜਾਬ ਦਾ ਤਾਪਮਾਨ 1.7 ਡਿੱਗ ਗਿਆ । ਸਭ ਤੋਂ ਜ਼ਿਆਦਾ ਠੰਡ ਇੱਕ ਵਾਰ ਮੁੜ ਤੋਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਿਕ 22 ਜਨਵਰੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਨੂੰ ਠੰਡ ਤੋਂ ਰਾਹਤ ਮਿਲ ਸਕਦੀ ਹੈ । ਸੋਮਵਾਰ ਦੇ ਬਾਅਦ ਧੁੰਦ ਘੱਟ ਹੋ ਜਾਵੇਗੀ । ਧੁੱਪ ਦੇ ਨਾਲ ਦਿਨ ਦਾ ਤਾਪਮਾਨ ਵੀ ਵਧੇਗਾ ।
15 ਜਨਵਰੀ ਨੂੰ ਸ਼ੁਰੂ ਹੋਏ ਹਫ਼ਤੇ ਦੇ ਪਹਿਲੇ ਤਿੰਨ ਦਿਨ ਸ਼ਹੀਦ ਭਗਤ ਸਿੰਘ ਨਗਰ ਦਾ ਰਾਤ ਅਤੇ ਸਵੇਰ ਦਾ ਤਾਮਮਾਨ ਜ਼ੀਰੋ ਡਿਗਰੀ ਦਰਜ ਕੀਤਾ ਗਿਆ ਸੀ,ਫਿਰ ਇੱਕ ਦਮ ਵੱਧ ਗਿਆ ਅਤੇ ਹੁਣ ਹਫ਼ਤਾ ਖਤਮ ਹੁੰਦੇ-ਹੁੰਦੇ ਐਤਵਾਰ ਨੂੰ ਇੱਕ ਵਾਰ ਮੁੜ ਤੋਂ 3.1 ਡਿਗਰੀ ਨਾਲ ਸਭ ਤੋਂ ਠੰਡਾ ਜ਼ਿਲ੍ਹਾਂ ਬਣ ਗਿਆ ਹੈ । ਰੋਪੜ 4.5 ਡਿਗਰੀ ਨਾਲ ਦੂਜੇ ਨੰਬਰ ‘ਤੇ ਹੈ । ਲੁਧਿਆਣਾ ਅਤੇ ਮੁਹਾਲੀ,ਪਟਿਆਲਾ,ਬਠਿੰਡਾ,ਫਰੀਦੋਕਟ, ਵਿੱਚ ਤਾਪਮਾਨ 6 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ । ਜਦਕਿ ਅੰਮ੍ਰਿਤਸਰ,ਫਿਰੋਜ਼ਪੁਰ,ਮੋਗਾ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਦੇ ਆਲੇ-ਦੁਆਲੇ ਹੈ।
ਹਰਿਆਣਾ ਦੇ 10 ਜ਼ਿਲ੍ਹਿਆਂ ਦੀ ਸ਼ੁਰੂਆਤ ਧੁੰਦ ਦੇ ਔਰੰਜ ਅਲਰਟ ਦੇ ਨਾਲ ਹੋਈ ਹੈ । ਅੰਬਾਲਾ,ਕੁਰੂਸ਼ੇਤਰ,ਕੈਥਲ,ਕਰਨਾਲ,ਸੋਨੀਪਤ,ਪਾਣੀਪਤ,ਸਿਰਸਾ,ਫਤਿਹਾਬਾਦ,ਹਿਸਾਰ,ਜੀਂਦ ਵਿੱਚ ਧੁੰਦ ਛਾਈ ਰਹੀ ।
ਉਧਰ ਹਿਮਾਚਲ ਦੇ ਮੈਦਾਨੀ ਇਲਾਕਿਆਂ ਵਿੱਚ ਧੁੰਦ ਅਤੇ ਜ਼ਬਰਦਸਤ ਠੰਡ ਦੀ ਚਿਤਾਵਨੀ ਹੈ । 21 ਜਨਵਰੀ ਨੂੰ ਬਿਲਾਸਪੁਰ,ਊਨਾ,ਕਾਂਗੜਾਾ,ਸਿਰਮੌਰ,ਸੋਲਨ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਜ਼ਿਆਦਾ ਖਰਾਬ ਰਹੇਗਾ ।ਇਸ ਦੌਰਾਨ ਕੋਲਡ ਵੇਵ ਚੱਲਣਗੀਆਂ। ਮੌਸਮ ਵਿਭਾਗ ਦੇ ਕੇਂਦਰ ਸ਼ਿਮਲਾ ਦੇ ਮੁਤਾਬਿਕ 6 ਦਿਨਾਂ ਤੱਕ ਮੌਸਮ ਵਿੱਚ ਜ਼ਿਆਦਾ ਬਦਲਾ ਨਹੀਂ ਹੋਵੇਗਾ।