Punjab

ਸ਼ਹੀਦ ਹਰਕ੍ਰਿਸ਼ਨ ਸਿੰਘ ਦੀ ਗਰਭਵਤੀ ਪਤਨੀ ਦੀ ਦਲੇਰੀ ਨੇ ਲੋਕਾਂ ਦਾ ਦਿਲ ਚੀਰਿਆ !

ਬਿਊਰੋ ਰਿਪੋਰਟ : ਜੰਮੂ-ਕਸ਼ਮੀਰ ਦੇ ਪੁੱਛ ਵਿੱਚ ਸ਼ਹੀਦ ਹੋਏ 25 ਸਾਲ ਦੇ ਜਵਾਨ ਹਰਕ੍ਰਿਸ਼ਨ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਬਟਾਲਾ ਦੇ ਪਿੰਡ ਤਲਵੰਡ ਭਰਥ ਦੇ ਰਹਿਣ ਵਾਲੇ ਹਰਕ੍ਰਿਸ਼ਨ ਨੂੰ ਉਸ ਦੀ ਡੇਢ ਸਾਲ ਦੀ ਧੀ ਨੇ ਅਗਨ ਭੇਟ ਕੀਤਾ । ਉਧਰ ਜਿਸ ਵਖਰੀ ਤਰ੍ਹਾਂ ਹਰਕ੍ਰਿਸ਼ਨ ਦੀ ਗਰਭਵਤੀ ਪਤਨੀ ਨੇ ਪਤੀ ਨੂੰ ਵਿਦਾਈ ਦਿੱਤੀ ਉਸ ਨੂੰ ਵੇਖ ਕੇ ਲੋਕਾਂ ਦੇ ਦਿਲ ਚੀਰਿਆ ਗਿਆ ।

ਸ਼ਹੀਦ ਜਵਾਨ ਹਰਕ੍ਰਿਸ਼ਨ ਸਿੰਘ ਦੀ ਪਤਨੀ ਦਲਜੀਤ ਕੌਰ ਨੇ ਗਰਭਵਤੀ ਹੋਣ ਦੇ ਬਾਵਜੂਦ ਗੋਢਿਆਂ ਦੇ ਭਾਰ ਜ਼ਮੀਨ ‘ਤੇ ਬੈਠੀ ਅਤੇ ਸੀਸ ਜ਼ਮੀਨ ‘ਤੇ ਲਾ ਕੇ ਅੰਤਮ ਵਾਰ ਮੱਥਾ ਟੇਕਿਆ । ਇਸ ਨੂੰ ਵੇਖ ਕੇ ਆਲੇ-ਦੁਆਲੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੇ ਲੋਕਾਂ ਦੇ ਦਿਲ ਵੀ ਚੀਰੇ ਗਏ ।

ਮੁੱਖ ਮੰਤਰੀ ਦਾ ਪਰਿਵਾਰ ਨੂੰ ਫੋਨ ਆਇਆ

ਇਸ ਦੌਰਾਨ ਸ਼ਹੀਦ ਦੀ ਮਾਂ ਅਤੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੁੱਤਰ ਦੀ ਸ਼ਹਾਦਤ ‘ਤੇ ਫਕਰ ਹੈ। ਉਸ ਨੇ ਦੇਸ਼ ਦੀ ਖਾਤਰ ਬਲਿਦਾਨ ਦਿੱਤਾ ਹੈ, ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਪਰਿਵਾਰ ਨਾਲ ਫੋਨ ‘ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ। ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ ।

3 ਸਾਲ ਪਹਿਲਾਂ ਹੋਇਆ ਸੀ ਵਿਆਹ ਪਿਤਾ ਰਿਟਾਇਡ ਫੌਜੀ

ਸ਼ਹੀਦ ਹਰਕ੍ਰਿਸ਼ਨ ਸਿੰਘ 49 ਰਾਸ਼ਟਰੀ ਰਾਈਫਲ ਵਿੱਚ ਤਾਇਨਾਤ ਸਨ। 6 ਸਾਲ ਪਹਿਲਾਂ 2017 ਵਿੱਚ ਉਹ ਫੌਜ ਵਿੱਚ ਭਰਤੀ ਹੋਇਆ ਸੀ । ਹਰਕ੍ਰਿਸ਼ਨ ਸਿੰਘ ਦਾ ਵਿਆਹ 3 ਸਾਲ ਪਹਿਲਾਂ ਦਲਜੀਤ ਕੌਰ ਦੇ ਨਾਲ ਹੋਇਆ ਸੀ। ਉਨ੍ਹਾਂ ਦੀ ਡੇਢ ਸਾਲ ਦੀ ਬੱਚੀ ਹੈ ਅਤੇ ਉਹ ਇਸ ਵੇਲੇ ਗਰਭਵਤੀ ਹੈ । ਹਰਕ੍ਰਿਸ਼ਨ ਸਿੰਘ ਦੇ ਪਿਤਾ ਨੇ ਦੱਸਿਆ ਕਿ ਜਿਸ ਸ਼ਾਮ ਨੂੰ ਪੁੱਤਰ ਸ਼ਹੀਦ ਹੋਇਆ ਦੁਪਹਿਰ 12 ਵਜੇ ਉਸ ਨਾਲ ਵੀਡੀਓ ਕਾਲ ‘ਤੇ ਗੱਲਬਾਤ ਹੋਈ ਸੀ। ਉਸ ਨੇ ਪੂਰੇ ਪਰਿਵਾਰ ਬਾਰੇ ਪੁੱਛਿਆ ਸੀ।

ਸ਼ਹੀਦ ਕੁਲਵੰਤ ਸਿੰਘ ਦਾ ਅੰਤਿਮ ਸਸਕਾਰ

ਜੰਮੂ-ਕਸ਼ਮੀਰ ਦੇ ਪੁੱਛ ਜ਼ਿਲ੍ਹੇ ਵਿੱਚ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦਾ ਵੀ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਮੋਗਾ ਜ਼ਿਲ੍ਹੇ ਦੇ ਚੜਿਕ ਵਿੱਚ ਸ਼ਹੀਦ ਨੂੰ ਰਾਜ ਪੱਧਰੀ ਸਨਮਾਨ ਨਾ ਅੰਤਿਮ ਵਿਦਾਈ ਦਿੱਤੀ ਗਈ । ਸ਼ਹੀਦ ਕੁਲਵੰਦ ਸਿੰਘ ਨੂੰ 3 ਮਹੀਨੇ ਦੇ ਪੁੱਤਰ ਨੇ ਅਗਨ ਭੇਟ ਕੀਤਾ । ਸ਼ਹੀਦ ਦੀ ਪਤਨੀ ਹਰਦੀਪ ਕੌਰ ਅਤੇ ਮਾਂ ਹਰਿੰਦਰ ਕੌਰ,ਭੈਣ ਚਰਨਜੀਤ ਕੌਰ ਅਤੇ ਭਰਾ ਸੁਖਪ੍ਰੀਤ ਸਿੰਘ ਦੀਆਂ ਅੱਖਾਂ ਭਿਜਿਆ ਸਨ।

ਪਿਤਾ ਕਾਰਗਿਲ ਵਿੱਚ ਸ਼ਹੀਦ ਹੋਏ

ਸ਼ਹੀਦ ਕੁਲਵੰਤ ਸਿੰਘ ਇੱਕ ਮਹੀਨੇ ਪਹਿਲਾਂ ਹੀ ਛੁੱਟੀਆਂ ‘ਤੇ ਆਇਆ ਸੀ । ਕੁਲਵੰਤ ਦੇ ਪਿਤਾ ਬਲਦੇਵ ਸਿੰਘ ਵੀ ਫੌਜ ਵਿੱਚ ਹੀ ਸਨ ਕਾਰਗਿਲ ਜੰਗ ਦੌਰਾਨ ਉਹ ਸ਼ਹੀਦ ਹੋ ਗਏ ਸਨ। ਉਸ ਵਕਤ ਕੁਲਵੰਤ 1 ਸਾਲ ਦਾ ਸੀ। ਕੁਲਵੰਤ ਨੂੰ 2010 ਵਿੱਚ ਪਿਤਾ ਦੀ ਥਾਂ ‘ਤੇ ਨੌਕਰੀ ਮਿਲੀ ਸੀ ਪਿਤਾ ਦੀ ਸ਼ਹਾਦਤ ਦੇ 24 ਸਾਲ ਬਾਅਦ ਪੁੱਤਰ ਵੀ ਸ਼ਹੀਦ ਹੋ ਗਿਆ।