‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲਾਹੌਰ ਸੈਂਟਰਲ ਜੇਲ੍ਹ ‘ਚ 23 ਮਾਰਚ, 1931 ਨੂੰ ਦਿਨ ਦੀ ਕਿਸੇ ਹੋਰ ਦਿਨ ਵਾਂਗ ਹੀ ਚੜ੍ਹਿਆ ਸੀ। ਇਤਿਹਾਸਕਾਰ ਦੱਸਦੇ ਹਨ ਕਿ ਉਸ ਦਿਨ ਬਹੁਤ ਤੇਜ਼ ਹਨੇਰੀ ਚੱਲੀ ਸੀ। ਜੇਲ੍ਹ ‘ਚ ਕੈਦੀਆਂ ਨੂੰ ਚਾਰ ਵਜੇ ਵਾਰਡਨ ਚੜਤ ਸਿੰਘ ਨੇ ਆਪਣੀਆਂ ਕੋਠੜੀਆਂ ‘ਚ ਚਲੇ ਜਾਣ ਦਾ ਫਤਵਾ ਜਾਰੀ ਕਰ ਦਿੱਤਾ ਸੀ। ਕੈਦੀਆਂ ਨੂੰ ਇਸਦਾ ਕਾਰਣ ਨਹੀਂ ਦੱਸਿਆ ਗਿਆ ਸੀ। ਕੈਦੀ ਸੋਚਦੇ ਸਨ ਕਿ ਇਹ ਸ਼ਾਇਦ ਉਪਰੋਂ ਹੀ ਹੁਕਮ ਹਨ। ਉਸ ਰਾਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਜਾਣੀ ਸੀ।
ਇਹ ਸੂਚਨਾ ਦਿੰਦੇ ਬਰਕਤ ਨੂੰ ਕੈਦੀਆਂ ਨੇ ਅਰਜ਼ ਕੀਤੀ ਕਿ ਉਹ ਫਾਂਸੀ ਤੋਂ ਬਾਅਦ ਭਗਤ ਸਿੰਘ ਦੀ ਕੋਈ ਚੀਜ਼ ਜਿਵੇਂ ਕਿ ਪੈੱਨ, ਕੰਘਾ ਜਾਂ ਘੜੀ ਲਿਆ ਕੇ ਦੇਵੇ ਤਾਂ ਜੋ ਉਹ ਆਪਣੇ ਪੋਤਰੇ-ਪੋਤਰੀਆਂ ਨੂੰ ਦੱਸ ਸਕਣ ਕਿ ਉਹ ਕਦੇ ਭਗਤ ਸਿੰਘ ਦੇ ਨਾਲ ਜੇਲ੍ਹ ‘ਚ ਰਹੇ ਸਨ। ਬਰਕਤ, ਭਗਤ ਸਿੰਘ ਦੀ ਕੋਠੜੀ ‘ਚ ਗਿਆ ਅਤੇ ਉਥੋਂ ਉਨ੍ਹਾਂ ਦਾ ਪੈੱਨ ਅਤੇ ਕੰਘਾ ਲੈ ਆਇਆ। ਸਾਰੇ ਕੈਦੀ ਉਸ ‘ਤੇ ਆਪਣਾ ਅਧਿਕਾਰ ਸਮਝਣ ਲੱਗੇ ਅਤੇ ਅਖ਼ੀਰ ਇਸ ਲਈ ਡਰਾਅ ਕੱਢਿਆ ਗਿਆ ਸੀ।
ਦੱਸਿਆ ਜਾਂਦਾ ਹੈ ਕਿ ਭਗਤ ਸਿੰਘ ਨੂੰ ਜਿਸ ਰਸਤਿਓਂ ਲਿਜਾਇਆ ਜਾ ਰਿਹਾ ਸੀ ਤਾਂ ਪੰਜਾਬ ਕਾਂਗਰਸ ਦੇ ਲੀਡਰ ਭੀਮਸੈਨ ਸੱਚਰ ਨੇ ਉੱਚੀ ਆਵਾਜ਼ ‘ਚ ਪੁੱਛਿਆ ਕਿ ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਲਾਹੌਰ ਸਾਜਿਸ਼ ਕੇਸ ‘ਚ ਅਪਣਾ ਬਚਾਅ ਕਿਉਂ ਨਹੀਂ ਕੀਤਾ ? ਤਾਂ ਭਗਤ ਸਿੰਘ ਦਾ ਜਵਾਬ ਸੀ ਕਿ ਇਨਕਲਾਬੀਆਂ ਨੇ ਤਾਂ ਮਰਨਾ ਹੁੰਦਾ ਹੈ ਕਿਉਂਕਿ ਮੌਤ ਨਾਲ ਉਨ੍ਹਾਂ ਦੀ ਮੁਹਿੰਮ ਮਜ਼ਬੂਤ ਹੁੰਦੀ ਹੈ, ਨਾ ਕਿ ਅਦਾਲਤ ‘ਚ ਅਪੀਲ ਨਾਲ। ਵਾਰਡਨ ਚੜਤ ਸਿੰਘ ਭਗਤ ਸਿੰਘ ਦੇ ਸ਼ੁੱਭਚਿੰਤਕ ਮੰਨੇ ਜਾਂਦੇ ਸਨ ਅਤੇ ਉਨ੍ਹਾਂ ਕੋਲੋ ਭਗਤ ਸਿੰਘ ਲਈ ਜੋ ਕੁਝ ਹੁੰਦਾ ਸੀ, ਉਹ ਕਰਦਾ ਸੀ। ਉਹੀ ਲਹੌਰ ਦੀ ਦਵਾਰਕਾ ਦਾਸ ਲਾਇਬ੍ਰੇਰੀ ਤੋਂ ਭਗਤ ਸਿੰਘ ਲਈ ਕਿਤਾਬਾਂ ਜੇਲ੍ਹ ‘ਚ ਲਿਆਉਦਾ ਸੀ।
ਨਿੱਜੀ ਜਿੰਦਗੀ ਵਿਚ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਣ ਦਾ ਬਹੁਤ ਸ਼ੌਂਕ ਸੀ। ਇੱਕ ਵਾਰ ਉਨ੍ਹਾਂ ਨੇ ਆਪਣੇ ਸਕੂਲ ਦੇ ਸਾਥੀ ਜੈਦੇਵ ਕਪੂਰ ਨੂੰ ਲਿਖਿਆ ਕਿ ਉਹ ਕਾਰਲ ਲਿਕਨੇਖ਼ ਦੀ ‘ਮਿਲੀਟ੍ਰਿਜ਼ਮ’, ਲੈਨਿਨ ਦੀ ‘ਲ਼ੇਫਟ ਵਿੰਗ ਕਮਿਉਨਿਜ਼ਮ’ ਅਤੇ ਆਪਟਨ ਸਿੰਕਲੇਅਰ ਦਾ ਨਾਵਲ ‘ਦਿ ਸਪਾਈ’ ਕੁਲਬੀਰ ਰਾਹੀਂ ਉਨ੍ਹਾਂ ਤੱਕ ਪੁੱਜਦੀ ਕਰ ਦੇਵੇ। ਭਗਤ ਸਿੰਘ ਜੇਲ੍ਹ ਦੀ ਸਖ਼ਤ ਜ਼ਿੰਦਗੀ ਦੇ ਆਦੀ ਹੋ ਗਏ ਸਨ ਤੇ ਉਨ੍ਹਾਂ ਦੀ ਕੋਠੜੀ ਨੰਬਰ 14 ਦਾ ਫਰਸ਼ ਪੱਕਾ ਨਹੀਂ ਸੀ, ਉਸ ‘ਤੇ ਘਾਹ ਉੱਗਿਆ ਹੋਇਆ ਸੀ। ਉਸ ‘ਚ ਬੱਸ ਇੰਨੀ ਕੁ ਥਾਂ ਸੀ ਕਿ ਉਨ੍ਹਾਂ ਦਾ 5 ਫੁੱਟ 10 ਇੰਚ ਦਾ ਸਰੀਰ ਮੁਸ਼ਕਲ ਨਾਲ ਆ ਸਕੇ। ਭਗਤ ਸਿੰਘ ਦੀ ਜੁੱਤੀ ਜਿਸ ਨੂੰ ਉਨ੍ਹਾਂ ਨੇ ਆਪਣੇ ਸਾਥੀ ਕ੍ਰਾਂਤੀਕਾਰੀ ਜੈਦੇਵ ਕਪੂਰ ਨੂੰ ਤੋਹਫ਼ੇ ਵਜੋਂ ਦਿੱਤਾ ਸੀ। ਭਗਤ ਸਿੰਘ ਨੂੰ ਫਾਂਸੀ ਤੋਂ ਦੋ ਘੰਟੇ ਪਹਿਲਾਂ ਉਨ੍ਹਾਂ ਦੇ ਵਕੀਲ ਪ੍ਰਾਣ ਨਾਥ ਮਹਿਤਾ ਉਨ੍ਹਾਂ ਨੂੰ ਮਿਲਣ ਆਏ। ਮਹਿਤਾ ਨੇ ਬਾਅਦ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ ‘ਚ ਪਿੰਜਰੇ ‘ਚ ਬੰਦ ਸ਼ੇਰ ਵਾਂਗ ਚੱਕਰ ਲਾ ਰਹੇ ਸਨ।
ਮਹਿਤਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਦੇਸ਼ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਤਾਂ ਭਗਤ ਸਿੰਘ ਨੇ ਕਿਤਾਬ ਤੋਂ ਆਪਣਾ ਧਿਆਨ ਹਟਾਏ ਬਿਨਾ ਕਿਹਾ ਕਿ ਸਿਰਫ਼ ਦੋ ਸੁਨੇਹੇ…ਸਮਰਾਜਵਾਦ
ਮੁਰਦਾਬਾਦ ਅਤੇ ਇਨਕਲਾਬ ਜਿੰਦਾਬਾਦ!”
ਇਸ ਤੋਂ ਬਾਅਦ ਭਗਤ ਸਿੰਘ ਨੇ ਮਹਿਤਾ ਨੂੰ ਕਿਹਾ ਕਿ ਉਹ ਪੰਡਿਤ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਨੂੰ ਮੇਰਾ ਧੰਨਵਾਦ ਪੁੱਜਦਾ ਕਰ ਦੇਣ, ਜਿਨ੍ਹਾਂ ਨੇ ਮੇਰੇ ਕੇਸ ਵਿੱਚ ਡੂੰਘੀ ਦਿਲਚਸਪੀ ਦਿਖਾਈ ਸੀ। ਭਗਤ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਮਹਿਤਾ ਰਾਜਗੁਰੂ ਨੂੰ ਮਿਲਣ ਉਨ੍ਹਾਂ ਦੀ ਕੋਠੜੀ ਪਹੁੰਚੇ। ਭਗਤ ਸਿੰਘ ਦੀ ਘੜੀ, ਇਹ ਵੀ ਉਨ੍ਹਾਂ ਨੇ ਆਪਣੇ ਸਾਥੀ ਕ੍ਰਾਂਤੀਕਾਰੀ ਜੈਦੇਵ ਕਪੂਰ ਨੂੰ ਤੋਹਫ਼ੇ ਵਿੱਚ ਦਿੱਤੀ ਸੀ ਰਾਜਗੁਰੂ ਦੇ ਆਖਰੀ ਸ਼ਬਦ ਸਨ, ਅਸੀਂ ਛੇਤੀ ਮਿਲਾਂਗੇ।
ਭਗਤ ਸਿੰਘ ਨੇ ਹਮੇਸ਼ਾ ਕਿਹਾ ਕਰਦੇ ਸਨ ਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ‘ਚ ਰੱਬ ਨੂੰ ਕਦੇ ਯਾਦ ਨਹੀਂ ਕੀਤਾ। ਅਸਲ ਵਿੱਚ ਮੈਂ ਕਈ ਵਾਰ ਗਰੀਬਾਂ ਦੇ ਕਲੇਸ਼ ਲਈ ਰੱਬ ਨੂੰ ਕੋਸਿਆ ਹੈ।
ਜੇਕਰ ਹੁਣ ਮੈਂ ਉਨ੍ਹਾਂ ਕੋਲੋਂ ਮੁਆਫ਼ੀ ਮੰਗਾਂ ਤਾਂ ਉਹ ਕਹਿਣਗੇ ਕਿ ਇਸ ਤੋਂ ਵੱਡਾ ਡਰਪੋਕ ਕੋਈ ਨਹੀਂ ਹੈ। ਇਸ ਦਾ ਅੰਤ ਨੇੜੇ ਹੈ, ਇਸ ਲਈ ਮੁਆਫ਼ੀ ਮੰਗਣ ਆਇਆ ਹੈ। ਜਿਵੇਂ ਹੀ ਜੇਲ੍ਹ ਦੀ ਘੜੀ ਨੇ 6 ਵਜਾਏ ਤਾਂ, ਕੈਦੀਆਂ ਨੇ ਦੂਰੋਂ ਆਉਣ ਵਾਲੇ ਕੁਝ ਕਦਮਾਂ ਦੀ ਅਵਾਜ਼ ਸੁਣੀ। ਉਨ੍ਹਾਂ ਦੇ ਨਾਲ ਹੀ ਭਾਰੇ ਬੂਟਾਂ ਦੀ ਜ਼ਮੀਨ ‘ਤੇ ਤੁਰਨ ਦੀ ਅਵਾਜ਼ ਵੀ ਆ ਰਹੀ ਸੀ। ਇਸ ਦੇ ਨਾਲ ਹੀ ਇੱਕ ਗਾਣੇ ਵੀ ਦੀ ਦੱਬੀ ਹੋਈ ਅਵਾਜ਼, “ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ …” ਵੀ ਸੁਣ ਰਹੀ ਸੀ।