‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਾਕੀ ਵਿੱਚ ਨੈਸ਼ਨਲ ਮਾਨਤਾ ਪ੍ਰਾਪਤ ਕਰ ਲਈ ਹੈ। ਸਾਡੇ ਖਿਡਾਰੀ ਗੁਰਸਿੱਖੀ ਰੂਪ ਵਿੱਚ ਖੇਡਣਗੇ। ਉਨ੍ਹਾਂ ਨੂੰ ਮੁਫ਼ਤ ਸਿੱਖਿਆ, ਮੁਫ਼ਤ ਡਾਈਟ, ਮੁਫ਼ਤ ਕੋਚਿੰਗ, ਮੁਫ਼ਤ ਹੋਸਟਲ ਦੇ ਰਹੇ ਹਾਂ। ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ। ਬੀਬੀ ਜਗੀਰ ਕੌਰ ਨੇ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਖਿਡਾਰਨ ਰੀਨਾ ਨੂੰ ਪੰਜ ਲੱਖ ਰੁਪਏ ਦੇ ਰਾਸ਼ੀ ਇਨਾਮ ਨਾਲ ਸਨਮਾਨਿਤ ਕੀਤਾ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ SGPC ਚੋਣਾਂ ਲੜਨ ਲਈ ਤਿਆਰ ਹਨ। ਬੀਬੀ ਜਗੀਰ ਕੌਰ ਨੇ ਕਰਨਾਲ ਵਿੱਚ ਲਾਏ ਗਏ ਲੰਗਰ ਬਾਰੇ ਬੋਲਦਿਆਂ ਕਿਹਾ ਕਿ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸੁਖਬੀਰ ਬਾਦਲ ਨੂੰ ਲੰਗਰ ਬਾਰੇ ਕਿਹਾ ਸੀ ਤਾਂ ਉਨ੍ਹਾਂ ਨੂੰ ਆਪਣੇ ਬਿਆਨ ਤੋਂ ਮੁੱਕਰਣਾ ਨਹੀਂ ਚਾਹੀਦਾ। ਉਨ੍ਹਾਂ ਨੇ ਕੋਈ ਪਾਪ ਥੋੜ੍ਹੀ ਕੀਤਾ ਸੀ ਜੇ ਕਹਿ ਦਿੱਤਾ ਸੀ। ਜੇ ਚੜੂਨੀ ਨੇ ਫੋਨ ਕੀਤਾ ਹੈ ਤਾਂ ਉਹ ਡਰ ਕਿਉਂ ਰਿਹਾ ਹੈ। ਮੈਨੂੰ ਇੰਨਾ ਪਤਾ ਹੈ ਕਿ ਮੈਨੂੰ ਸੁਖਬੀਰ ਸਿੰਘ ਬਾਦਲ ਨੇ ਰਾਤ 11 ਵਜੇ ਫੋਨ ਕਰਕੇ ਕਰਨਾਲ ਵਿੱਚ ਕਿਸਾਨਾਂ ਦੇ ਲਈ ਕੋਈ ਮਦਦ ਕਰਨ ਲਈ ਕਿਹਾ ਸੀ, ਲੰਗਰ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਸੁਖਬੀਰ ਬਾਦਲ ਵੀ ਇੱਕ ਕਿਸਾਨ ਹੈ, ਉਨ੍ਹਾਂ ਨੂੰ ਵੀ ਚਿੰਤਾ ਹੋ ਸਕਦੀ ਹੈ। ਜੇ ਚੜੂਨੀ ਨੇ ਫੋਨ ਕੀਤਾ ਤਾਂ ਚੰਗਾ ਕੀਤਾ ਸੀ, ਫੋਨ ਨਾ ਕਰਕੇ ਉੱਥੇ ਲੋਕ ਭੁੱਖੇ ਮਾਰਨੇ ਸੀ। ਉਨ੍ਹਾਂ ਨੇ ਮੀਡੀਆ ਨੂੰ ਵੀ ਇਨ੍ਹਾਂ ਗੱਲਾਂ / ਮਾਮਲਿਆਂ ਵਿੱਚ ਨਾ ਆਉਣ ਲਈ ਕਿਹਾ ਹੈ।