ਅੰਮ੍ਰਿਤਸਰ : SGPC ਅੰਤ੍ਰਿੰਗ ਕਮੇਟੀ ਦੀ ਮੀਟਿੰਗ ਹੁਣ 30 ਦਸੰਬਰ ਨੂੰ ਸੱਦੀ ਗਈ ਹੈ। ਇਸ ਤੋਂ ਪਹਿਲਾ ਇਹ ਮੀਟਿੰਗ 23 ਦਸੰਬਰ ਨੂੰ ਸੱਦੀ ਗਈ ਸੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 23 ਦਸੰਬਰ ਨੂੰ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਰੱਦ ਕਰ ਦਿੱਤੀ ਗਈ।
ਐਸਜੀਪੀਸੀ ਦੇ ਪ੍ਰਧਾਨ ਦੇ ਰੁਝੇਵਿਆਂ ਕਾਰਨ 23 ਦਸੰਬਰ ਨੂੰ ਹੋਣ ਵਾਲੀ ਅੰਤਰਿੰਗ ਕਮੇਟੀ ਦੀ ਬੈਠਕ ਰੱਦ ਕੀਤੀ ਗਈ ਸੀ। 30 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਮਹੀਨਾਵਾਰ ਆਮ ਇਕੱਤਰਤਾ ਵਜੋਂ ਹੋਵੇਗੀ। ਮੀਟਿੰਗ ‘ਚ ਪੰਥਕ ਮਾਮਲਿਆਂ ਅਤੇ ਮੌਜੂਦਾ ਪੰਥਕ ਹਾਲਾਤ ਬਾਰੇ ਹੋਵੇਗਾ ਵਿਚਾਰ ਵਟਾਂਦਰਾ।