ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਨਾ ਮਨਜ਼ੂਰ ਕਰਨ ਦੇ ਆਦੇਸ਼ ਤੋਂ ਬਾਅਦ ਹੁਣ ਪ੍ਰਧਾਨ ਧਾਮੀ ਇਸ ਪੂਰੇ ਵਿਵਾਦ ਨੂੰ ਲੈਕੇ ਪਹਿਲੀ ਵਾਰ ਸਾਹਮਣੇ ਆਏ ਹਨ । ਉਨ੍ਹਾਂ ਕਿਹਾ SGPC ‘SGPC ਸਿੰਘ ਸਾਹਿਬਾਨਾਂ ਦਾ ਸਤਿਕਾਰ ਤੇ ਹੁਕਮਾਂ ਦਾ ਪਾਲਨ ਕਰਦਾ ਹੈ । ਉਨ੍ਹਾਂ ਦਾ ਮੈਨੂੰ ਅਤੀਫੇ ਨੂੰ ਲੈਕੇ ਫੋਨ ਆਇਆ ਸੀ,ਮੈਂ ਗਿਆਨੀ ਹਰਪ੍ਰੀਤ ਸਿੰਘ ਫੈਸਲੇ ‘ਤੇ ਵਿਚਾਰ ਕਰਨ ਲਈ ਕਿਹਾ ਹੈ।
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੰਘ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗੱਲਾਂ ਨਾ ਕਰਨ ਜਿਸ ਨਾਲ ਦੂਰੀਆਂ ਵਧਣ,ਹੁਣ ਹਰ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਬੰਦ ਹੋਣੀ ਚਾਹੀਦੀਆਂ ਹਨ । ਉਧਰ SGPC ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਅਕਾਲੀ ਦਲ ਨੇ ਵਲਟੋਹਾ ਤੇ ਲਏ ਗਏ ਫੈਸਲਾ ਦਾ ਵਿਰੋਧ ਦਾ ਵਿਰੋਧ ਨਹੀਂ ਕੀਤਾ ਹੈ । ਸਿਰਫ ਵਿਰਸਾ ਸਿੰਘ ਵਲਟੋਹਾ ਹੀ ਅਕਾਲੀ ਦਲ ਨਹੀਂ ਹੈ ।
ਗੁਰਚਰਨ ਸਿੰਘ ਗਰੇਵਾਲ ਨੇ ਪੁੱਛਿਆ ਕਿ ਜਦੋਂ ਵਿਰੋਧੀ ਧਿਰ ਵਾਰ-ਵਾਰ ਵਫਦ ਭੇਜਦੇ ਸ੍ਰੀ ਅਕਾਲ ਤਖਤ ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਫੈਸਲਾ ਚੰਗਾ ਕਰਨਾ । ਪਰ ਸਾਡੇ ਵੱਲੋਂ ਕਦੇ ਇਹ ਕੋਸ਼ਿਸ਼ ਨਹੀਂ ਹੋਈ ਹੈ । ਉਧਰ ਅਕਾਲੀ ਦਲ ਦੇ ਪ੍ਰਧਾਨ ਮਹੇਸ਼ ਇੰਦਰ ਸਿੰਘ ਗਰੇਵਾਲ ਵਲਟੋਹਾ ਦੇ ਹੱਕ ਵਿੱਚ ਖੜੇ ਹੋਏ ਗਏ ਹਨ। ਉਨ੍ਹਾਂ ਨੇ ਕਿਹਾ ਜਥੇਦਾਰ ਸਾਹਿਬ ਨੂੰ ਸਿਆਸੀ ਦੀ ਥਾਂ ਧਾਰਮਿਕ ਸਜ਼ਾ ਵਲਟੋਹਾ ਨੂੰ ਸੁਣਾਉਣੀ ਚਾਹੀਦੀ ਸੀ । ਵਲਟੋਹਾ ਨੇ ਪੰਥ ਦੇ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਬੀਬੀ ਜਗੀਰ ਕੌਰ ਵੱਲੋਂ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨੂੰ ਹਟਾਉਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਤਾਂ ਪ੍ਰਧਾਨ ਹੋਣ ਦੇ ਨਾਤੇ ਬੀਬੀ ਜਗੀਰ ਕੌਰ ਨੇ ਗਿਆਨੀ ਪੂਰਨ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।