The Khalas Tv Blog Punjab SGPC ‘ਚ 1 ਕਰੋੜ ਦੇ ਜੂਠ ਘੁਟਾਲੇ ‘ਚ ਪ੍ਰਧਾਨ ਧਾਮੀ ਦਾ ਵੱਡਾ ਐਕਸ਼ਨ !
Punjab

SGPC ‘ਚ 1 ਕਰੋੜ ਦੇ ਜੂਠ ਘੁਟਾਲੇ ‘ਚ ਪ੍ਰਧਾਨ ਧਾਮੀ ਦਾ ਵੱਡਾ ਐਕਸ਼ਨ !

ਬਿਊਰੋ ਰਿਪੋਰਟ : ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਇੱਕ ਕਰੋੜ ਦੇ ਜੂਠ ਘੁਟਾਲੇ ਨੂੰ ਲੈਕੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਡਾ ਐਕਸ਼ਨ ਲਿਆ ਹੈ । ਇਸ ਮਾਮਲੇ ਵਿੱਚ 51 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ । ਪ੍ਰਧਾਨ ਵੱਲੋਂ ਇਹ ਕਾਰਵਾਈ ਫਲਾਇੰਗ ਵਿਭਾਗ ਦੀ ਰਿਪੋਟਰ ਸੌਂਪਣ ਤੋਂ ਬਾਅਦ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜੂਠ ਘੁਟਾਲੇ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਤੰਜ ਕੱਸ ਦੇ ਹੋ ਕਿਹਾ ਸੀ ‘ਅਗਰ ਮੈਂ ਬੋਲੂੰਗਾ ਤੋਂ ਬੋਲੇਗੇ ਬੋਲਤਾ ਹੈ … ਕੀ ਬੋਲੀਏ ਆਪਣਾ ਝੁੱਗਾ ਚੱਕੇ ਤੋਂ ਆਪਣਾ ਹੀ ਢਿੱਡ ਨੰਗਾ ਹੁੰਦੈ … ਬਾਕੀ ਪ੍ਰਧਾਨ ਜੀ ਦੱਸਣਗੇ … ਸੱਚੇ ਦਰਬਾਰ ਦੀ ਜੂਠ ਦਾ ਘਪਲਾ ?

ਇਹ ਹੈ SGPC ਲੰਗਰ ਵਿੱਚ ਜੂਠ ਘੁਟਾਲਾ

ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਲੰਗਰ ਘੁਟਾਲੇ ਦੀ ਜਾਂਚ ਦੌਰਾਨ ਪਹਿਲਾਂ 62 ਲੱਖ ਦਾ ਘੁਟਾਲ਼ਾ ਸਾਹਮਣੇ ਆਇਆ ਸੀ, ਫਿਰ ਇਹ ਵੱਧ ਕੇ 1 ਕਰੋੜ ਦੇ ਕਰੀਬ ਪਹੁੰਚ ਗਿਆ । ਅਪ੍ਰੈਲ 2019 ਤੋਂ ਦਸੰਬਰ 2022 ਤੱਕ ਲੰਗਰ ਵਿਖੇ ਜੂਠ ਦਾ ਠੇਕਾ, ਸੁੱਕੀਆਂ ਰੋਟੀਆਂ ਦੀ ਵਿੱਕਰੀ, ਮਾਂਹ ਤੇ ਝੋਨੇ, ਚੋਕਰ ਰੂਲਾ ਚੜ੍ਹਾਵੇ ਦੀ ਕੀਤੀ ਗਈ ਨਿਲਾਮੀ ਅਤੇ ਵਿੱਕਰੀ ਵਿੱਚ ਤਕਰੀਬਨ ਇੱਕ ਕਰੋੜ ਦੀ ਹੇਰਾਫੇਰੀ ਸਾਹਮਣੇ ਆਈ ਸੀ । SGPC ਦੇ ਫਲਾਇੰਗ ਵਿਭਾਗ ਵੱਲੋਂ 2 ਸਟੋਰਕੀਪਰਾਂ ਨੂੰ ਪਹਿਲਾਂ ਸਸਪੈਂਡ ਕਰਕੇ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲਣ ਦੇ ਨਿਰਦੇਸ਼ ਦਿੱਤੇ ਸਨ ।

ਦੱਸਿਆ ਜਾ ਰਿਹਾ ਹੈ ਇਸ ਪੂਰੇ ਘੁਟਾਲੇ ਵਿੱਚ ਮੈਨੇਜਰ,ਸੁਪਰਵਾਈਜ਼ਰ,ਸਟੋਰਕੀਪਰ ਜ਼ਿੰਮੇਵਾਰ ਹਨ । ਇਹ ਵੀ ਸਾਹਮਣੇ ਆਇਆ ਸੀ ਕਿ ਘੁਟਾਲੇ ਵਿੱਚ ਮੌਜੂਦਾ ਮੈਨੇਜਰ ਅਤੇ 3 ਰਿਟਾਇਰਡ ਮੈਨੇਜਰਾਂ ਦਾ ਨਾਂ ਵੀ ਸਾਹਮਣੇ ਆਇਆ ਸਨ।

ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 324 ਸਰੂਪਾਂ ਦੇ ਚੋਰੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ । ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਰਿਪੋਰਟ ਵਿੱਚ ਇਸ ਨੂੰ ਚੋਰੀ ਨਾ ਦੱਸ ਦੇ ਹੋਏ ਪ੍ਰਬੰਧਕੀ ਢਾਂਚੇ ਵੀ ਕਮੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ। ਹਾਲਾਂਕਿ ਇਹ ਮੁੱਦਾ ਹੁਣ ਵੀ ਬਹੁਤ ਵੱਡਾ ਹੈ। ਸਿੱਖ ਜਥੇਬੰਦੀਆਂ ਵਾਰ-ਵਾਰ ਇਸ ਨੂੰ ਲੈ ਕੇ SGPC ਨੂੰ ਲਗਾਤਾਰ ਘੇਰਦੀਆਂ ਹਨ।

Exit mobile version