Punjab

ਕਪੂਰਥਲਾ ਦੇ ASI ਦੀ ਆਪਣੀ ਇੱਕ ਗਲਤੀ ਨਾਲ ਵਿਗੜੀ ਤਬੀਅਤ ! ਫਿਰ ਮਿੰਟਾਂ ‘ਚ ਜ਼ਿੰਦਗੀ ਖ਼ਤਮ !

ਬਿਊਰੋ ਰਿਪੋਰਟ : ਕਪੂਰਥਲਾ ਸਿਟੀ ਥਾਣੇ ਤੋਂ ਬਹੁਤ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ । ਥਾਣੇ ਵਿੱਚ ਤਾਇਨਾਤ ASI ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗਲਤ ਦਵਾਈ ਖਾਣ ਦੀ ਵਜ੍ਹਾ ਕਰਕੇ ਉਸ ਦੀ ਜਾਨ ਗਈ ਹੈ । ASI ਮਨਜੀਤ ਸਿੰਘ ਪਿੰਡ ਖਾਨੋਵਾਲਾ ਦਾ ਰਹਿਣ ਵਾਲਾ ਸੀ । ਥਾਣਾ ਸਦਰ ਦੀ ਪੁਲਿਸ ਨੇ ASI ਦੀ ਮੌਤ ਦੇ ਬਾਅਦ ਪਤਨੀ ਦੇ ਬਿਆਨ ਦੇ ਅਧਾਰ ‘ਤੇ 174 CrPC ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਤੋੜਿਆ ਦਮ

ਜਾਣਕਾਰੀ ਦੇ ਮੁਤਾਬਿਕ ਸਿਟੀ ਥਾਣਾ ਵਿੱਚ ਤਾਇਨਾਤ ASI ਮਨਜੀਤ ਸਿੰਘ ਨੂੰ ਦਿਲ ਦੀ ਬਿਮਾਰੀ ਸੀ ਅਤੇ ਉਸ ਦੀ ਉਹ ਦਵਾਈ ਖਾ ਰਿਹਾ ਸੀ । ਦੇਰ ਸ਼ਾਮ ਉਸ ਨੇ ਗਲਤੀ ਨਾਲ ਘਰ ਵਿੱਚ ਪਈ ਕੋਈ ਹੋਰ ਦਵਾਈ ਖਾ ਲਈ,ਜਿਸ ਦੇ ਬਾਅਦ ਉਸ ਦੀ ਤਬੀਅਤ ਵਿਗੜ ਗਈ ,ਪਰਿਵਾਰ ਵਾਲਿਆਂ ਨੇ ਫੌਰਨ ਮਨਜੀਤ ਸਿੰਘ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਜਿਸ ਦੇ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ।

ਉਧਰ ਥਾਣਾ ਪ੍ਰਭਾਰੀ ਸੋਨਮਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ASI ਮਨਜੀਤ ਸਿੰਘ ਦੀ ਪਤਨੀ ਨਿਰਮਲ ਕੌਰ ਦੇ ਬਿਆਨ ਦੇ ਅਧਾਰ ‘ਤੇ ਧਾਰ 174 ਅਧੀਨ ਕਾਰਵਾਈ ਕੀਤੀ ਗਈ ਹੈ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ।