Punjab

SGPC ਨੇ ਕੇਂਦਰ ਤੇ CBSE ਤੋਂ ਮੰਗਿਆ ਸਪਸ਼ਟੀਕਰਨ !

ਬਿਉਰੋ ਰਿਪੋਰਟ : ਭਾਰਤ ਸਰਕਾਰ ਵਲੋਂ ਵੀਰ ਬਾਲ ਦਿਵਸ ਪ੍ਰੋਗਰਾਮ ਨੂੰ ਲੈਕੇ SGPC ਨੇ ਕੇਂਦਰ ਸਰਕਾਰ ਅਤੇ CBSE ਤੋਂ ਸਫਾਈ ਮੰਗੀ ਹੈ। SGPC ਨੇ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸਕੂਲਾਂ ਵੱਲੋਂ ਸਾਹਿਬਜ਼ਾਦਿਆਂ ਦੇ ਕਿਰਦਾਰ ਨੂੰ ਬੱਚਿਆਂ ਵੱਲੋਂ ਨਿਭਾਉਣ ਨੂੰ ਲੈਕੇ ਸਵਾਲ ਚੁੱਕੇ ਹਨ ਅਤੇ ਇਸ ਦਾ ਕਰੜਾ ਨੋਟਿਸ ਵੀ ਲਿਆ ਹੈ।

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਅਸੀਂ ਅਜਿਹੇ ਕਿਸੇ ਵੀ ਸਿੱਖ ਵਿਰੋਧੀ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦੇ ਸਕਦੇ ਹਾਂ। ਉਨ੍ਹਾਂ ਨੇ ਇਸ ਨੂੰ ਸਿੱਖ ਸਿਧਾਂਤਾਂ ਦੇ ਖਿਲਾਫ ਦੱਸਿਆ ਹੈ। SGPC ਨੇ ਭਾਰਤ ਦੇ ਸਿੱਖਿਆ,ਸਭਿਆਚਾਰ ਅਤੇ ਘੱਟ ਗਿਣਤੀ ਦੇ ਮੰਤਰਾਲਾ ਦੇ ਨਾਲ CBSE ਤੋਂ ਵੀ ਸਪਸ਼ਟੀਕਰਨ ਮੰਗਿਆ ਹੈ । ਸ਼੍ਰੀ ਅਕਾਲ ਤਖਤ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੋਈ ਵੀ ਸ਼ਖਸ ਗੁਰੂ ਸਾਹਿਬਾਨਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਰੋਲ ਨਹੀਂ ਨਿਭਾ ਸਕਦਾ ਹੈ।

ਸਿੱਖ ਸਿਧਾਂਤਾਂ ਨੂੰ ਵਿਗਾੜਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸਿੱਖ ਸਿਧਾਂਤ,ਸਭਿਆਚਾਰ ਦੇ ਖਿਲਾਫ ਕੀਤੀ ਕੋਈ ਵੀ ਕਾਰਵਾਈ ਸਿੱਖ ਮਾਨਸਿਕਤਾਂ ਨੂੰ ਚੋਟ ਪਹੁੰਚਾਉਂਦੀ ਹੈ । SGPC ਦੇ ਪ੍ਰਧਾਨ ਨੇ ਕਿਹਾ ਵੀਰ ਬਾਲ ਦਿਵਸ ਦਾ ਨਾਂ ਬਦਲਣ ਦੇ ਲਈ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਕੇਂਦਰ ਨੂੰ ਪੱਤਰ ਵੀ ਲਿਖਿਆ ਗਿਆ ਸੀ। ਪਰ ਮੋਦੀ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ । ਹੁਣ ਬੱਚਿਆਂ ਕੋਲੋ ਸਾਹਿਬਜ਼ਾਦਿਆਂ ਦੀ ਭੂਮਿਕਾ ਨਿਭਾਈ ਜਾ ਰਹੀ ਹੈ ।

ਕੇਂਦਰ ਅਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ

SGPC ਨੇ ਕਿਹਾ ਸਿੱਖ ਵਿਰੋਧੀ ਘਟਨਾਵਾਂ ਦੀ ਸਿੱਧੇ ਜ਼ਿੰਮੇਵਾਰ ਕੇਂਦਰ ਅਤੇ ਸੂਬਾ ਸਰਕਾਰਾਂ ਹਨ । ਅਜਿਹੇ ਪ੍ਰੋਗਰਾਮਾਂ ਨੂੰ ਸਿੱਖ ਜਗਤ ਕਦੇ ਵੀ ਮਨਜ਼ੂਰੀ ਨਹੀਂ ਦੇਵੇਗਾ। ਸਾਹਿਬਜ਼ਾਦਿਆਂ ਦਾ ਬੱਚਿਆਂ ਦੇ ਜ਼ਰੀਏ ਕਿਰਦਾਰ ਪੇਸ਼ ਕਰਨ ਵਾਲੇ ਸਿੱਖਿਅਕ ਸੰਸਥਾਵਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।