Punjab

‘ਫ਼ੈਸਲਾ ਸਰਕਾਰ ਨੇ ਨਹੀਂ ਕੀਤਾ,ਸ਼੍ਰੋਮਣੀ ਕਮੇਟੀ ‘ਤੇ ਕਾਹਦਾ ਗੁੱਸਾ’ ?

ਬਿਉਰੋ ਰਿਪੋਰਟ : ਜੇਲ੍ਹ ਵਿੱਚ ਭੁੱਖ ਹੜਤਾਲ ‘ਤੇ ਬੈਠੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਨੂੰ ਸਿਰ ਜੋੜਨਾ ਚਾਹੀਦਾ ਸੀ ਪਰ ਉਲਟਾ ਉਨ੍ਹਾਂ ਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਗਿਆ ਹੈ । ਇਹ ਸਵਾਲ SGPC ਦੀ ਸੀਨੀਅਰ ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਚੁੱਕੇ ਗਏ ਹਨ । ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ ਰਾਹੀ SGPC ਦਾ ਬਚਾਅ ਕਰਦੇ ਹੋਏ ਲਿਖਿਆ ‘ਗੱਲ ਸਮਝ ਨਹੀਂ ਆਈ …… ਫ਼ੈਸਲਾ ਸਰਕਾਰ ਨੇ ਨਹੀਂ ਕੀਤਾ,ਸ਼੍ਰੋਮਣੀ ਕਮੇਟੀ ਤੇ ਕਾਹਦਾ ਗੁੱਸਾ ? ਸ਼੍ਰੋਮਣੀ ਕਮੇਟੀ ਨੇ ਚੜ੍ਹਤ ਦੇ ਲੱਖਾਂ ਰੁਪਏ ਵਕੀਲਾਂ ਦੀ ਫੀਸਾਂ ਤੇ ਖਰਚ ਦਿੱਤੇ,ਹੋਰ ਕੀ ਕਰੇ ? ਮੂੰਹ ਬੋਲੀ ਭੈਣ ‘ਤੇ ਵੀ ਖਰਚ ਕੀਤਾ। ਸ਼੍ਰੋਮਣੀ ਕਮੇਟੀ ਜੱਜ ਦੀ ਥਾਂ ਬਹਿ ਕੇ ਫ਼ੈਸਲਾ ਕਰ ਨਹੀਂ ਸਕਦੀ,ਨਾ ਹੀ ਸ਼੍ਰੋਮਣੀ ਕਮੇਟੀ ਦਾ ਕੰਮ ਧਰਨੇ ਦੇਣਾ ਹੈ। ਆਖਿਰ ਭਾਈ ਰਾਜੋਆਣਾ ਨੂੰ ਸਲਾਹਾ ਕੌਣ ਦੇ ਰਿਹਾ ਹੈ ? ਧਮਕੀ ਸਰਕਾਰ ਨੂੰ ਦੇਣੀ ਫੇਰ ਵੀ ਸਮਝ ਆਂਦੀ ਹੈ !!। ਬੀਬੀ ਕਿਰਨਜੋਤ ਕੌਰ ਦੇ ਇੰਨਾਂ ਸਵਾਲਾਂ ਦਾ ਸਖਤ ਜਵਾਬ ਰਾਜੋਆਣਾ ਦੀ ਭੈਣ ਕਮਰਦੀਪ ਕੌਰ ਨੇ ਤਿੱਖੇ ਸ਼ਬਦਾਂ ਵਿੱਚ ਦਿੱਤਾ ।

‘ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ’

ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ SGPC ਦੀ ਮੈਂਬਰ ਕਿਰਨਜੋਤ ਕੌਰ ਦੇ ਇੱਕ-ਇੱਕ ਸ਼ਬਦ ਦਾ ਜਵਾਬ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾਂ ਕਿਹਾ ਬੀਬਾ ਜੀ ਹਮੇਸ਼ਾ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਉਲਟ ਜਵਾਬ ਦਿੰਦੇ ਹਨ ਇਸ ਵਾਰ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ ਹੈ । ਫਿਰ ਕਮਲਦੀਪ ਕੌਰ ਨੇ ਕਿਹਾ ਰਾਜੋਆਣਾ ਵੀਰ ਜੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਅਸੀਂ ਨਹੀਂ ਪਾਈ ਸੀ ਇਹ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਆਦੇਸ਼ਾਂ ਤੇ SGPC ਵੱਲੋਂ ਪਾਈ ਗਈ ਸੀ । ਇਸ ਲਈ ਖਰਚੇ ਨੂੰ ਲੈਕੇ ਜਿਹੜਾ ਬੀਬੀ ਕਿਰਨਜੋਤ ਕੌਰ ਸਵਾਲ ਚੁੱਕ ਰਹੇ ਹਨ ਉਨ੍ਹਾਂ ਨੂੰ ਇਸ ਬਾਰੇ ਸ਼ਾਇਦ ਪਤਾ ਹੀ ਨਹੀਂ ਹੈ। ਉਨ੍ਹਾਂ ਨੂੰ ਇਹ ਗੱਲ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ । ਇਹ ਛੋਟੀ ਮੱਤ ਉਹ ਆਪਣੇ ਕੋਲ ਰੱਖਣ । ਸਾਡੇ ਵੇਹੜੇ ਵਿੱਚ ਹੁਣ ਵੀ ਘਾਹ ਪੈਦਾ ਹੁੰਦਾ ਹੈ । ਜਦੋਂ ਸਾਡੀਆਂ ਜਥੇਬੰਦੀਆਂ ਨੇ ਸਾਥ ਦਿੱਤਾ ਅਸੀਂ ਖੁੱਲ ਕੇ ਉਨ੍ਹਾਂ ਦੀ ਹਮਾਇਤ ਕੀਤੀ,ਜਦੋਂ ਸਾਥ ਨਹੀਂ ਦਿੱਤਾ ਵਿਰੋਧ ਵਿੱਚ ਵੀ ਬੋਲ ਰਹੇ ਹਾਂ,ਸਿਆਸੀ ਲੋਕਾਂ ਨੇ ਫੈਸਲਾ ਕਰਵਾਉਣਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਡਿਊਟੀ ਲਗਾਈ ਸੀ ਉਨ੍ਹਾਂ ਨੇ ਨਹੀਂ ਨਿਭਾਇਆ ਆਪਣਾ ਫ਼ਰਜ । ਭੈਣ ਕਰਮਦੀਪ ਨੇ ਕਿਹਾ ਕਿਰਨਜੋਤ ਕੌਣ ਸਾਡੇ ਭੈਣ-ਭਰਾਵਾਂ ਦੇ ਰਿਸ਼ਤੇ ਨੂੰ ਲੈਕੇ ਸਵਾਲ ਚੁੱਕ ਦੇ ਹਨ । ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਪਰਿਵਾਰ ਦੇ 2 ਮੈਂਬਰ ਸ਼ਹੀਦ ਹੋਏ ਮੇਰੇ ਮਾਪਿਆਂ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਕਾਨੂੰਨੀ ਤੌਰ ‘ਤੇ ਗੋਦ ਲਿਆ ਸੀ ।

ਭੈਣ ਕਮਲਦੀਪ ਕੌਰ ਨੇ ਪੁੱਛਿਆ ਕਿ ਤੁਸੀਂ ਕਦੇ ਬਲਵੰਤ ਸਿੰਘ ਰਾਜੋਆਣਾ ਦੇ ਹੱਕ ਵਿੱਚ ਬਿਆਨ ਦਿੱਤਾ,ਕਦੇ ਉਨ੍ਹਾਂ ਨੂੰ ਮਿਲਣ ਆਏ,ਤੁਹਾਨੂੰ ਕੀ ਪਤਾ 28 ਸਾਲ ਜੇਲ੍ਹ ਜਿਸ ਵਿੱਚ 12 ਸਾਲ ਫਾਂਸੀ ਦੀ ਚੱਕੀ ਕਿਵੇਂ ਕੱਟੀ ਜਾਂਦੀ ਹੈ । ਤੁਸੀਂ ਕਿਉਂ ਬਿਆਨ ਦਿੱਤਾ ਹੈ ਉਹ ਬਹੁਤ ਹੀ ਸ਼ਰਮਨਾਕ ਹੈ।