The Khalas Tv Blog Punjab SGPC ਮੈਂਬਰ ਨੇ ਭਾਈ ਲੌਂਗੋਵਾਲ ’ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਲਾਏ ਦੋਸ਼
Punjab

SGPC ਮੈਂਬਰ ਨੇ ਭਾਈ ਲੌਂਗੋਵਾਲ ’ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਲਾਏ ਦੋਸ਼

‘ਦ ਖ਼ਾਲਸ ਬਿਊਰੋ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇ ਕੇ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ SGPC ਪ੍ਰਧਾਨ ਤੇ ਅੰਤ੍ਰਿੰਗ ਕਮੇਟੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਾਵਨ ਸਰੂਪਾਂ ਦੇ ਮਸਲੇ ’ਤੇ ਲੌਂਗੋਵਾਲ ਅਤੇ ਅੰਤ੍ਰਿੰਗ ਕਮੇਟੀ ਨੇ ਕਿਸੇ ਦਬਾਅ ਤਹਿਤ ਝੂਠ ਬੋਲ ਕੇ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਹੈ।

ਉਨ੍ਹਾਂ ਕਿਹਾ ਕਿ ਲਾਪਤਾ ਪਾਵਨ ਸਰੂਪਾਂ ਸੰਬੰਧੀ ਬਿਆਨਬਾਜ਼ੀ ਕਰਕੇ ਮੁੱਖ ਕਸੂਰਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਉਨ੍ਹਾਂ ਸਵਾਲ ਚੁੱਕਿਆ ਕਿ 10 ਦਿਨਾਂ ’ਚ ਹੀ SGPC ਕਾਰਜਕਾਰਨੀ ਕਮੇਟੀ ਨੇ ਜਥੇਦਾਰ ਦੀ ਰਿਪੋਰਟ ’ਤੇ ਕੀਤਾ ਆਪਣਾ ਪਹਿਲਾ ਫ਼ੈਸਲਾ ਕਿਉਂ ਬਦਲ ਦਿੱਤਾ ਹੈ।  ਉਨ੍ਹਾਂ SGPC ਮੈਂਬਰਾਂ ਨੂੰ ਅਪੀਲ ਕੀਤੀ ਕਿ ਮੈਂਬਰ ਸਾਹਿਬਾਨ ਜ਼ਮੀਰ ਦੀ ਆਵਾਜ਼ ਬੁਲੰਦ ਕਰਕੇ ਲਾਪਤਾ ਹੋਏ ਪਾਵਨ ਸਰੂਪਾਂ ਸੰਬੰਧੀ ਆਪਣੀ ਗੰਭੀਰਤਾ ਦਿਖਾਉਣ।

Exit mobile version