Punjab

ਹੁਣ ਘਰ-ਘਰ ਪਹੁੰਚੇਗੀ ਬੰਦੀ ਸਿੰਘਾਂ ਦੀ ਕਹਾਣੀ ! SGPC ਨੇ ਵਕੀਲਾਂ ਨਾਲ ਮਿਲ ਕੇ ਬਣਾਇਆ ਵੱਡਾ ਪਲਾਨ !

ਬਿਉਰੋ ਰਿਪੋਰਟ : SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੱਡੇ ਸਿੱਖ ਵਕੀਲਾਂ ਅਤੇ ਸਿੱਖ ਵਿਦਵਾਨਾ ਨਾਲ ਮੀਟਿੰਗ ਕੀਤੀ। ਇਸ ਵਿੱਚ ਵੱਡਾ ਫੈਸਲਾ ਇਹ ਕੀਤਾ ਗਿਆ ਕਿ ਬੰਦੀ ਸਿੰਘ ਦੀ ਰਿਹਾਈ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ SGPC ਇੱਕ ਡਾਕੂਮੈਂਟਰੀ ਤਿਆਰ ਕਰੇਗੀ ਜਿਸ ਵਿੱਚ ਦੱਸਿਆ ਜਾਵੇਗਾ ਕਿ ਇੱਕ ਬੰਦੀ ਸਿੰਘ ਕਿੰਨੀ-ਕਿੰਨੀ ਦੇਰ ਤੋਂ ਜੇਲ੍ਹਾਂ ਵਿੱਚ ਹਨ ਅਤੇ ਇਸ ਨੂੰ ਸੋਸ਼ਲ਼ ਮੀਡੀਆ ਅਤੇ ਸੈਟਲਾਈਟ ਟੀਵੀ ਚੈਨਲਾਂ ‘ਤੇ ਵਿਗਿਆਪਨ ਦੇ ਤੌਰ ‘ਤੇ ਦਿੱਤਾ ਜਾਵੇਗੀ ਤਾਂਕੀ ਆਮ ਲੋਕਾਂ ਨੂੰ ਵੀ ਇਸ ਮਸਲੇ ਦੀ ਗੰਭੀਰਤਾ ਬਾਰੇ ਪਤਾ ਚੱਲੇ ।

ਰਾਜੋਆਣਾ ਨੂੰ ਮਿਲਣਗੇ ਧਾਮੀ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਵਕੀਲਾਂ ਨਾਲ ਹੋਈ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਉਹ ਇੱਕ -ਦੋ ਦਿਨਾਂ ਦੇ ਅੰਦਰ ਪਟਿਆਲਾ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰ ਸਰਕਾਰ ਨੂੰ ਇੱਕ ਨੋਟਿਸ ਭੇਜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਸਬੰਧਿਤ ਸੂਬਿਆਂ ਦੀ ਸਰਕਾਰਾਂ ਅਤੇ ਰਾਜਪਾਲਾਂ ਨੂੰ ਵੀ ਨੋਟਿਸ ਭੇਜੇਗੀ ਜਿੱਥੇ ਬੰਦੀ ਸਿੰਘਾਂ ਦੇ ਕੇਸ ਚੱਲ ਰਹੇ ਹਨ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਕੌਮੀ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਦੀਆਂ ਜਥੇਬੰਦੀਆਂ ਨੂੰ ਜੋੜਿਆ ਜਾਵੇਗਾ ਉਨ੍ਹਾਂ ਤੱਕ ਵੀ ਕੇਸ ਪਹੁੰਚਾਇਆ ਜਾਵੇਗਾ ਤਾਂਕੀ ਉਹ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅਹਿਮ ਯੋਗਦਾਨ ਪਾ ਸਕਣ। ਇਸ ਤੋਂ ਇਲਾਵਾ NRI ਸਿੱਖਾਂ ਦੇ ਲਈ ਇੱਕ ਪੋਰਟਲ ਬਣਾਇਆ ਜਾਵੇਗਾ ਤਾਂਕੀ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਨ ਲਾਈਨ ਫਾਰਮ ਭਰ ਸਕਣ।

ਪੁਲਿਸ ਨੇ ਕੀਤੀ ਮਰਿਆਦਾ ਭੰਗ

ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਤੋਂ ਬਾਅਦ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੁਲਿਸ ਵੱਲੋਂ ਬੂਟਾਂ ਨਾਲ ਗੁਰੂ ਘਰ ਦੇ ਅੰਦਰ ਦਾਖਲ ਹੋਣ ਦੀ ਨਿੰਦੀ ਕੀਤਾ ਹੈ । ਪ੍ਰਧਾਨ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਜਵਾਬ ਮੰਗਿਆ ਹੈ ਕਿ ਆਖਿਰ ਕਿਵੇਂ ਗੁਰੂ ਘਰ ਦੇ ਅੰਦਰ ਗੋਲੀਆਂ ਚੱਲੀ। ਜਦੋਂ ਉਹ ਆਪ ਕਹਿੰਦੇ ਰਹੇ ਹਨ ਸੀਐੱਮ ਦੀ ਮਰਜ਼ੀ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ ਹੈ।