The Khalas Tv Blog Punjab ਐਸਜੀਪੀਸੀ ਦਾ ਨਵਾਂ ਉਪਰਾਲਾ, ਐਪਲ ਦੇ ਫੋਨਾਂ ਲਈ ਐਪ ਕੀਤੀ ਲਾਂਚ
Punjab

ਐਸਜੀਪੀਸੀ ਦਾ ਨਵਾਂ ਉਪਰਾਲਾ, ਐਪਲ ਦੇ ਫੋਨਾਂ ਲਈ ਐਪ ਕੀਤੀ ਲਾਂਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਆਪਣਾ ਚੈਨਲ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਵਿੱਚ ਐਪਲ ਆਈਓਐੱਸ ਅਧਾਰਿਤ ਐਪਲੀਕੇਸ਼ਨ ਜਾਰੀ ਕੀਤੀ ਗਈ ਹੈ। ਇਹ ਇੱਕ ਐਪ ਹੈ, ਜਿਸ ਦਾ ਨਾਮ ‘ਐਸਜੀਪੀਸੀ ਗੁਰਬਾਣੀ ਕੀਰਤਨ ਹੋਵੇਗਾ। ਸੰਗਤਾਂ ਹੁਣ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਕੀਰਤਨ ਨੂੰ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਿੱਚ ਵੀ ਆਡੀਓ ਦੇ ਰੂਪ ’ਚ ਸੁਣ ਸਕਣਗਿਆਂ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਬੰਧੀ ਕਿਹਾ ਕਿ ਹਰਿਮੰਦਰ ਸਾਹਿਬ ਸੰਸਾਰ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਹਰ ਕੋਈ ਇਸ ਪਵਿੱਤਰ ਜਗ੍ਹਾ ਤੋਂ ਗੁਰਬਾਣੀ ਸੁਣਨ ਲਈ ਤਾਂਘ ਰੱਖਦਾ ਹੈ, ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਐਪ ਨੂੰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਪਲ ਦੇ ਫੋਨਾਂ ਵਿੱਚ ਇਸ ਨੂੰ ਡਾਉਨਲੋਡ ਕਰਕੇ ਗੁਰਬਾਣੀ ਨੂੰ ਸੁਣਿਆ ਜਾ ਸਕਦਾ ਹੈ ਇਹ ਐਪ ਐਂਡ੍ਰੋਇਡ ਫੋਨ ਵਿੱਚ ਵੀ ਵਰਤੀ ਜਾ ਸਕਦੀ ਹੈ। ਸੰਗਤਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ – ਪਾਕਿਸਤਾਨ ‘ਚ ਹਿੰਦੂ ਪਰਿਵਾਰ ਦੇ 14 ਮੈਂਬਰਾਂ ਦਾ ਧਰਮ ਪਰਿਵਰਤਨ! ਪਹਿਲਾਂ 15 ਸਾਲਾ ਬੱਚੀ ਨਾਲ ਕੀਤੀ ਸੀ ਇਹ ਸਲੂਕ

 

Exit mobile version