‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਸਾਹਿਬ ਤੋਂ SGPC ਵੱਲੋਂ ਲੰਗਰ ਛਕਣ ਨੂੰ ਲੈ ਕੇ ਸਾਰੇ ਅਧਿਕਾਰੀਆਂ ਨੂੰ ਨਵੇਂ ਨਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ SGPC ਦੇ ਅਧਿਕਾਰੀਆਂ ਦੇ ਦਫਤਰਾਂ ਵਿੱਚ ਲੰਗਰ ਨਹੀਂ ਜਾਵੇਗਾ। ਸਾਰੇ ਅਧਿਕਾਰੀ ਆਪਣੇ ਦਫਤਰਾਂ ਵਿੱਚ ਬੈਠ ਕੇ ਨਹੀਂ ਬਲਕਿ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਕਰਨਗੇ। ਇਹ ਹੁਕਮ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ SGPC ਦੇ ਮੁਲਾਜ਼ਮਾਂ ਵੱਲੋਂ ਆਪੋ ਆਪਣੇ ਦਫਤਰਾਂ ਵਿੱਚ ਕੁਰਸੀਆਂ, ਮੇਜਾਂ ‘ਤੇ ਬੈਠ ਕੇ ਲੰਗਰ ਛੱਕਣਾ ਮਰਿਯਾਦਾ ਦੇ ਬਿਲਕੁਲ ਉਲਟ ਹੈ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤੀ ਨਾਲ ਕਿਹਾ ਕਿ, ਅੱਜ ਤੋਂ ਹੀ ਸਾਰੇ ਦਫਤਰਾਂ ਵਿੱਚ CCTV ਕੈਮਰਿਆਂ ਦੇ ਜ਼ਰੀਏ ਨਿਗਰਾਨੀ ਰੱਖੀ ਜਾਵੇਗੀ ਜੇਕਰ ਕੋਈ ਅਧਿਕਾਰੀ ਇਸ ਤਰ੍ਹਾਂ ਕੁਰਸੀਆਂ, ਮੇਜਾਂ ‘ਤੇ ਬੈਠ ਕੇ ਲੰਗਰ ਛਕਦਾ ਫੜ੍ਹਿਆ ਗਿਆ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹਾਲਾਕਿ ਇਨ੍ਹਾਂ ਹੀ ਇਸ ਤੋਂ ਪਹਿਲਾਂ ਵੀ ਜਿੰਨੇ SGPC ਦੇ ਪ੍ਰਧਾਨ ਰਹੇ ਜਾਂ ਉਚ ਅਹੁਦਿਆਂ ‘ਤੇ ਤੈਨਾਤ ਅਧਿਕਾਰੀ ਰਹੇ ਹਨ, ਉਨ੍ਹਾਂ ਵੱਲੋਂ ਵੀ ਕਈਂ ਵਾਰ ਮਨਾਹੀ ਕੀਤੀ ਗਈ ਹੈ ਪਰ ਵੀ ਮਰਿਯਾਦਾ ਦੇ ਉਲਟ ਹੀ ਕੰਮ ਸ਼ੁਰੂ ਦਿੱਤਾ ਜਾਂਦਾ ਰਿਹਾ ਹੈ।

ਇੰਨ੍ਹਾਂ ਹੀ ਨਹੀਂ ਜੇਕਰ ਕਿਸੇ SGPC ਮੁਲਾਜ਼ਮ ਦਾ ਕੋਈ ਖਾਸ ਦੋਸਤ ਮਿੱਤਰ ਜਾਂ ਪਰਿਵਾਰ ਦਾ ਕੋਈ ਮੈਂਬਰ ਮਿਲਣ ਚਲਾ ਜਾਂਦਾ ਸੀ ਤਾਂ ਵੀ ਉਹ ਲੰਗਰ ਵਿੱਚ ਨਹੀਂ ਬਲਕਿ ਦਫਤਰ ਵਿੱਚ ਮੇਜ, ਕੁਰਸੀ ‘ਤੇ ਬੈਠ ਕੇ ਲੰਗਰ ਖਾਦੇ ਦਿਖਾਈ ਦਿੰਦੇ ਰਹੇ ਹਨ।

Comments are closed.