ਬਿਊਰੋ ਰਿਪੋਰਟ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਹੋਰ ਘੁਟਾਲੇ ਦੀ ਖਬਰ ਸਾਹਮਣੇ ਆਇਆ ਹਨ । ਲੰਗਰ ਤੋਂ ਬਾਅਦ ਹੁਣ ਜਾਣ ਬੁਝ ਕੇ ਗੋਲਕ ਵਿੱਚ ਆਈ ਮਾਇਆ ਦੀ FD ਨੂੰ ਘੱਟ ਵਿਆਜ ‘ਤੇ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। SGPC ਦੇ ਇੱਕ ਮੁਲਾਜ਼ਮ ‘ਤੇ ਇਲਜ਼ਾਮ ਹੈ ਕਿ ਉਸ ਨੇ ਨਿੱਜੀ ਬੈਂਕ ਵਿੱਚ ਉੱਚ ਅਹੁਦੇ ‘ਤੇ ਤਾਇਨਾਤ ਆਪਣੇ ਰਿਸ਼ਤੇਦਾਰ ਕੋਲੋ ਘੱਟ ਰੇਟ ‘ਤੇ FD ਕਰਵਾਈ ਹੈ । SGPC ਪ੍ਰਧਾਨ ਦੇ ਨਿੱਜੀ ਸਕੱਤਰ ਸਤਬੀਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਬੰਧਿਤ ਰਿਕਾਰਡ ਮੰਗਵਾਏ ਗਏ ਹਨ ਅਤੇ ਚੈੱਕ ਕੀਤੇ ਜਾ ਰਹੇ ਹਨ।
ਗੁਰੂ ਦੀ ਗੋਲਕ ਵਿੱਚ ਕਰੋੜਾਂ ਦੀ ਇੱਕ FD ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ SGPC ਵਿੱਚ ਹੜਕੰਪ ਮੱਚ ਗਿਆ ਹੈ। ਅਮਰ ਉਜਾਲਾ ਦੀ ਰਿਪੋਰਟ ਦੇ ਮੁਤਾਬਿਕ SGPC ਦੇ ਸਾਬਕਾ ਅਹੁਦੇਦਾਰ ਨੇ ਨਾਂ ਨਾ ਦੱਸਣ ਦੀ ਸ਼ਰਤ ‘ਤੇ ਜਾਣਕਾਰੀ ਦਿੱਤੀ ਹੈ ਕਿ ਅੰਮ੍ਰਿਤਸਰ ਤੋਂ 15 ਕਿਮੋਮੀਟਰ ਦੂਰ ਬੈਂਕ ਨੂੰ ਇਨ੍ਹੀ ਵੱਡੀ ਰਕਮ FD ਲਈ ਦੇਣਾ ਸਮਝ ਤੋਂ ਪਰੇ ਹੈ । ਜਦਕਿ ਇਸ ਬੈਂਕ ਦੀਆਂ ਅੰਮ੍ਰਿਸਰ ਵਿੱਚ 2 ਬਰਾਚਾਂ ਹਨ । ਜੇਕਰ ਰਸਤੇ ਵਿੱਚ ਸ਼ਰਧਾਲੂਆਂ ਵੱਲੋਂ ਚੜਾਈ ਗਈ ਗੁਰੂ ਘਰ ਦੀ ਮਾਇਆ ਨੂੰ ਕੁਝ ਨੁਕਸਾਨ ਹੁੰਦਾ ਤਾਂ ਇਸ ਦਾ ਜ਼ਿੰਮੇਵਾਰੀ ਕੌਣ ਹੋਣਾ ਸੀ ।
ਸੂਰਤਾਂ ਦੇ ਮੁਤਾਬਿਕ SGPC ਹਮੇਸ਼ਾ ਸਰਕਾਰੀ ਬੈਂਕਾਂ ਨੂੰ ਹੀ ਤਰਜ਼ੀ ਦਿੰਦੀ ਹੈ । ਹੁਣ ਅਜਿਹਾ ਕੀ ਹੋ ਗਿਆ ਕਿ ਸਰਕਾਰੀ ਬੈਂਕ ਨੂੰ ਦਰਕਿਨਾਰ ਕਰਕੇ ਗੁਰੂ ਦੀ ਗੋਲਕ ਦਾ ਪੈਸਾ ਨਿੱਜੀ ਬੈਂਕ ਵਿੱਚ ਜਮਾ ਕਰ ਰਹੇ ਹਨ। ਜਾਣਕਾਰੀ ਦੇ ਮੁਤਾਬਿਕ ਜਿਸ ਬੈਂਕ ਵਿੱਚ SGPC ਦੇ ਅਹੁਦੇਦਾਰਾਂ ਨੇ ਕਰੋੜਾਂ ਰੁਪਏ ਦੀ FD ਕਰਵਾਈ ਹੈ । ਉਹ ਬੈਂਕ ਸਾਲ 2020 ਵਿੱਚ ਬੰਦ ਹੋਣ ਦੀ ਕਗਾਰ ਵਿੱਚ ਸੀ । ਅਜਿਹਾ ਕਿਹਾ ਜਾ ਰਿਹਾ ਸੀ ਕਿ ਬਾਜ਼ਾਰ ਵਿੱਚ ਇਸ ਬੈਂਕ ਦੀ ਸ਼ੇਅਰ ਦੀ ਕੀਮਤ ਹੋਰ ਬੈਂਕਾਂ ਦੇ ਮੁਕਾਬਲੇ ਕਾਫੀ ਘੱਟ ਸੀ । ਬੈਂਕ ਵਿੱਚ ਆਮਦਨ ਵੀ ਘੱਟ ਗਈ ਹੈ ।
ਵੱਧ ਵਿਆਜ ਅਤੇ ਹੋਰ ਗਿਫਟ ਦੇਣ ਦੀ ਤਿਆਰੀ ਵਿੱਚ ਸਨ ਹੋਰ ਬੈਂਕ
ਬਾਜ਼ਾਰ ਵਿੱਚ ਇਹ ਚਰਚਾ ਹੈ ਕਿ ਬੈਂਕ ਨੇ ਸਿਰਫ 6 ਫੀਸਦੀ ਹੀ ਵਿਆਜ ਦਰ ਦਿੱਤੀ ਹੈ । ਉਧਰ ਬਾਕੀ ਬੈਂਕ ਸ੍ਰੀ ਦਰਬਾਰ ਸਾਹਿ ਦੇ ਲਈ SGPC ਨੂੰ ਇਸ ਤੋਂ ਵੱਧ ਵਿਆਜ ਦੇਣ ਅਤੇ ਹੋਰ ਗਿਫਤ ਦੇਣ ਨੂੰ ਤਿਆਰ ਸੀ। SGPC ਦੇ ਸਭ ਤੋਂ ਕਰੀਬੀ ਮੰਨੇ ਜਾਣ ਵਾਲੇ ਇੱਕ ਨਿੱਜੀ ਬੈਂਕ ਦੇ ਸ਼ੇਅਰ ਦੀ ਕੀਮਤ 1644 ਰੁਪਏ ਪ੍ਰਤੀ ਸ਼ੇਅਰ ਹੈ ਜਦਕਿ SGPC ਦੀ ਪਸੰਦ ਵਾਲੇ ਨਿੱਜੀ ਬੈਂਕ ਦੇ ਸ਼ੇਅਰ ਦੀ ਕੀਮਤ ਸਿਰਫ 17 ਰੁਪਏ ਹੈ । ਇਸ ਸਬੰਧ ਵਿੱਚ SGPC ਦੇ ਇੱਕ ਅਹੁਦੇਦਾਰ ਨੇ ਆਪਣਾ ਨਾਂ ਲੁਕਾਉਣ ਦੀ ਸ਼ਰਤ ‘ਤੇ ਦੱਸਿਆ ਕਿ ਅਸੀਂ ਉਸ ਬੈਂਕ ਨੂੰ ਕਰੋੜਾਂ ਰੁਪਏ ਦੀ FD ਦਿੰਦੇ ਹਾਂ। ਜਿੱਥੇ ਸਾਡਾ ਪੈਸਾ ਸੁਰੱਖਿਅਤ ਰਹਿੰਦਾ ਹੈ ।
ਪਹਿਲਾਂ ਲੰਗਰ ਘੁਟਾਲਾ ਸਾਹਮਣੇ ਆਇਆ ਸੀ
ਸ੍ਰੀ ਹਰਮੰਦਰ ਸਾਹਿਬ ਵਿੱਚ ਇਸ ਤੋਂ ਪਹਿਲਾਂ ਲੰਗਰ ਘੁਟਾਲਾ ਵੀ ਸਾਹਮਣੇ ਆਇਆ ਸੀ । ਇਸ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਵਿੱਚ ਲੰਗਰ ਦੌਰਾਨ ਸੁੱਕੀ ਰੋਟਿਆਂ ਵੇਚਣ ਵਿੱਚ ਘੁਟਾਲਾ ਹੋਇਆ ਸੀ । ਇਸ ਦੀ ਜਾਂਚ ਤੋਂ ਬਾਅਦ SGPC ਨੇ 51 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਸੀ । ਜਿਸ ਵਿੱਚ ਕੁਝ ਮੈਨੇਜਰ,ਸੁਪਰਵਾਇਜ਼ਰ ਅਤੇ ਵੱਖ-ਵੱਖ ਪੋਸਟਾਂ ਵਿੱਚ ਤਾਇਨਾਤ ਮੁਲਾਜ਼ਮ ਸਨ । ਹਾਲਾਂਕਿ SGPC ਦੇ ਇਨ੍ਹਾਂ ਬਰਖਾਸਤ ਮੁਲਾਜ਼ਮਾਂ ਨੇ ਇੱਕ ਯੂਨੀਅਨ ਦਾ ਗਠਨ ਕੀਤਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਹੋਏ ਹਨ । ਜਦਕਿ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਗਲਤ ਕਰਾਰ ਦਿੱਤਾ ਹੈ ।