The Khalas Tv Blog Punjab SGPC ਚੋਣਾਂ ਲਈ ਵੋਟ ਬਣਾਉਣ ਦੀ ਤਰੀਕ ਅਖੀਰਲੇ ਦਿਨ ਵਧੀ !
Punjab

SGPC ਚੋਣਾਂ ਲਈ ਵੋਟ ਬਣਾਉਣ ਦੀ ਤਰੀਕ ਅਖੀਰਲੇ ਦਿਨ ਵਧੀ !

ਬਿਉਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਵਿੱਚ ਵੋਟਰ ਵਜੋਂ ਨਾਂ ਰਜਿਸਟਰ ਕਰਵਾਉਣ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਹੈ । ਪਹਿਲਾਂ 15 ਨਵੰਬਰ 2023 ਅਖੀਰਲੀ ਤਰੀਕ ਸੀ ਜੋ ਕਿ ਹੁਣ ਵਧਾ ਕੇ 29 ਫਰਵਰੀ,2024 ਕਰ ਦਿੱਤੀ ਗਈ ਹੈ। ਗੁਰਦੁਆਰਾ ਚੋਣ ਕਮਿਸ਼ਨ ਨੇ ਪਹਿਲਾਂ 21 ਅਕਤੂਬਰ ਨੂੰ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ 15 ਨਵੰਬਰ 2023 ਤੱਕ ਬਹੁਤ ਹੀ ਘੱਟ ਵੋਟਾਂ ਬਣਿਆ ਸਨ । SGPC ਅਤੇ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਵੋਟ ਬਣਾਉਣ ਦੀ ਤਰੀਕ ਅੱਗੇ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ । ਜਿਸ ਨੂੰ ਚੋਣ ਕਮਿਸ਼ਨ ਨੇ ਮਨਜ਼ੂਰ ਕਰ ਲਿਆ ਹੈ ।

ਇਹ ਹੈ ਨਵਾਂ ਸ਼ੈਡਿਊਲ

ਸਾਰੇ ਜ਼ਿਲ੍ਹਿਆਂ ਦੇ ਸਬੰਧਤ ਡਿਪਟੀ ਕਮਿਸ਼ਨਰ 21 ਮਾਰਚ,2024 ਤੱਕ ਮੁਢਲੀ ਸੂਚੀਆਂ ਦੀ ਪ੍ਰਕਾਸ਼ਨਾ ਯਕੀਨੀ ਬਣਾਉਣਗੇ ਜਦਕਿ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ ਅਗਲੇ ਸਾਲ 11 ਅਪ੍ਰੈਲ ਹੈ। ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ਇਸ ਸਬੰਧੀ ਸੰਸ਼ੋਧਿਤ ਅਥਾਰਟੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਫੈਸਲਿਆਂ ਦੇ ਸੰਚਾਰ ਦੀ ਆਖਰੀ ਮਿਤੀ 21 ਅਪ੍ਰੈਲ, 2024 ਹੈ ਅਤੇ ਸਪਲੀਮੈਂਟਰੀ ਵੋਟਰ ਸੂਚੀ ਦੇ ਖਰੜੇ ਦੀਆਂ ਤਿਆਰੀਆਂ ਅਤੇ ਸਪਲੀਮੈਂਟ ਦੀ ਛਪਾਈ ਦੀ ਮਿਤੀ 2 ਮਈ, 2024 ਨੂੰ ਹੋਵੇਗੀ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ 3 ਮਈ, 2024 ਨੂੰ ਹੋਵੇਗੀ।

10 ਨਵੰਬਰ ਤੱਕ ਸਭ ਤੋਂ ਵੱਧ ਵੋਟਾਂ ਲੁਧਿਆਣਾ ਵਿੱਚ ਬਣਿਆ

10 ਨਵੰਬਰ ਤੱਕ ਦੇ ਅੰਕੜਿਆਂ ਮੁਤਾਬਿਕ ਸਭ ਤੋਂ ਵੱਧ ਵੋਟਾਂ ਬਣਾਉਣ ਦੇ ਫਾਰਮ ਲੁਧਿਆਣਾ ਵਿੱਚ 18,928 ਭਰੇ ਗਏ ਹਨ ਜਦਕਿ SBS ਨਗਰ ਦੇ ਲੋਕਾਂ ਨੇ ਸਭ ਤੋਂ ਘੱਟ ਵੋਟਾਂ ਬਣਾਉਣ ਦੇ ਵਿੱਚ ਦਿਲਚਸਪੀ ਵਿਖਾਈ ਹੈ । ਇੱਥੇ ਸਿਰਫ਼ 585 ਲੋਕਾਂ ਨੇ ਹੀ ਵੋਟਾਂ ਦੇ ਲਈ ਫਾਰਮ ਭਰੇ ਹਨ । ਇਸ ਤੋਂ ਇਲਾਵਾ ਜਲੰਧਰ ਵਿੱਚ ਵੀ ਸਿਰਫ਼ 648 ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਬਣਾਉਣ ਵਿੱਚ ਰੁਝਾਨ ਵਿਖਾਇਆ। ਅਮ੍ਰਿਤਸਰ ਪੱਛਮੀ ਜਿੱਥੇ 2011 ਵਿੱਚ 50 ਹਜ਼ਾਰ ਤੋਂ 55 ਹਜ਼ਾਰ ਵੋਟਾਂ ਰਜਿਸਟਰਡ ਹੋਇਆ ਸਨ ਉੱਥੇ ਇਸ ਵਾਰ ਸਿਰਫ਼ 10 ਨਵੰਬਰ ਤੱਕ 1,248 ਲੋਕਾਂ ਨੇ ਵੋਟਾਂ ਬਣਾਇਆ ਹਨ ਜੋ ਕਿ ਪਿਛਲੀ ਵਾਰ ਦੇ ਮਮੁਕਾਬਲੇ 2.5 ਫੀਸਦੀ ਹੀ ਹੈ । ਜਦਕਿ ਪੂਰੇ ਅੰਮ੍ਰਿਤਸਰ ਵਿੱਚ 10,317 ਫਾਰਮ ਭਰੇ ਗਏ ਹਨ । ਸਿਰਫ ਇੰਨਾਂ ਹੀ ਨਹੀਂ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ ਦੇ ਆਪਣੇ ਜ਼ਿਲ੍ਹ ਹੁਸ਼ਿਆਰਪੁਰ ਵਿੱਚ ਵੀ ਸਿਰਫ 6,994 ਲੋਕਾਂ ਨੇ ਹੀ ਫਾਰਮ ਭਰੇ ਹਨ । ਵੋਟਿਗ ਦੀ ਰਫ਼ਤਾਰ ਘੱਟ ਦੇ ਪਿੱਛੇ ਵੱਡਾ ਕਾਰਨ ਗੁਰਦੁਆਰਾ ਚੋਣ ਕਮਿਸ਼ਨ ਦੀ ਵੱਡੀ ਸ਼ਰਤ ਨੂੰ ਮੰਨਿਆ ਜਾ ਰਿਹਾ ਹੈ । ਸ਼ਰਤ ਮੁਤਾਬਿਕ ਵੋਟ ਬਣਾਉਣ ਵਾਲੇ ਨੂੰ ਆਪ ਆਕੇ ਆਪਣਾ ਫਾਰਮ ਜਮਾ ਕਰਵਾਉਣਾ ਹੋਵੇਗਾ ।

ਜ਼ਿਲ੍ਹਾਂ ਪੱਧਰ ‘ਤੇ ਵੋਟਿੰਗ

ਲੁਧਿਆਣਾ ਵਿੱਚ ਸਭ ਤੋਂ ਵੱਧ 18,928 ਵੋਟਾਂ ਬਣੀਆਂ ਹਨ । ਜਦਕਿ ਬਠਿੰਡਾ 14,317,ਸੰਗਰੂਰ 11,586, ਮੋਗਾ 9,514,ਤਰਨਤਾਰਨ 7,019, ਹੁਸ਼ਿਆਰਪੁਰ 6,994, ਬਰਨਾਲਾ 5,327, ਗੁਰਦਾਸਪੁਰ 4,759, ਫਰੀਦਕੋਟ 4,714, ਮਾਨਸਾ 3,381, ਸ੍ਰੀ ਮੁਕਤਸਰ ਸਾਹਿਬ 3,214,ਪਠਾਨਕੋਟ 2,808, ਰੂਪਨਗਰ 2,758,ਕਪੂਰਥਲਾ 1,993,ਮੁਹਾਲੀ 1,937,ਫਾਜ਼ਿਲਕਾ 1,911 ਤੇ ਜਲੰਧਰ 648 ਵੋਟਰ ਫਾਰਮ ਭਰੇ ਗਏ ਹਨ।

Exit mobile version