Sports

ਕਿੰਗ ਵਿਰਾਟ ਨੇ 50ਵਾਂ ਸੈਂਕੜਾ ਬਣਾ ਕੇ ਸਚਿਨ ਦਾ ਰਿਕਾਰਡ ਤੋੜਿਆ !

ਬਿਉਰੋ ਰਿਪੋਰਟ : ਕਿੰਗ ਕੋਹਲੀ ਨੇ ਇੱਕ ਵਾਰ ਮੁੜ ਤੋਂ ਸਾਬਿਕ ਕਰ ਦਿੱਤਾ ਕਿ ਉਨ੍ਹਾਂ ਨੂੰ ਕ੍ਰਿਕਟ ਦਾ ਕਿੰਗ ਕਿਉਂ ਜਾਂਦਾ ਹੈ । ਕ੍ਰਿਕਟ ਦੇ ਸਭ ਤੋਂ ਵੱਡੇ ਖਿਡਾਰੀ ਅਤੇ ਭਾਰਤ ਰਤਨ ਸਚਿਨ ਤੇਂਦੂਲਕਰ ਦਾ ਉਨ੍ਹਾਂ ਨੇ ਵਨਡੇ ਵਿੱਚ ਸੈਂਕੜੇ ਦਾ ਰਿਕਾਰਡ ਤੋੜ ਦਿੱਤਾ ਹੈ । ਇਸ ਤੋਂ ਖੁਸ਼ ਨਸੀਬੀ ਦੀ ਗੱਲ ਕਿ ਹੋ ਸਕਦੀ ਹੈ ਜਿਸ ਵੇਲੇ ਕੋਹਲੀ ਨੇ ਰਿਕਾਰਡ ਤੋੜਿਆ ਉਸ ਵੇਲੇ ਸਚਿਨ ਵੀ ਵਾਨਖੇੜੇ ਦੇ ਮੈਦਾਨ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਨੇ ਤਾਲੀਆਂ ਨਾਲ ਸੁਆਗਤ ਕੀਤਾ । ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਕੋਹਲੀ ਨੇ ਨਿਊਜ਼ੀਲੈਂਡ ਨਾਲ ਖੇਡ ਗਏ ਮੈਚ ਵਿੱਚ ਆਪਣਾ 50ਵਾਂ ਸੈਂਕੜਾ ਬਣਾਇਆ ਹੈ । ਦੱਖਣੀ ਅਫਰੀਕਾ ਨਾਲ ਈਡਨ ਗਾਰਡਨ ਦੇ ਮੈਦਾਨ ਵਿੱਚ ਉਨ੍ਹਾਂ ਨੇ ਸਚਿਨ ਦੇ 49ਵੇ ਸੈਂਕੜੇ ਦੀ ਬਰਾਬਰੀ ਕੀਤੀ । ਕੁਝ ਸਾਲ ਪਹਿਲਾਂ ਜਦੋਂ ਸਚਿਨ ਨੂੰ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੇ ਰਿਕਾਰਡ ਨੂੰ ਕਿਹੜਾ ਖਿਡਾਰੀ ਤੋੜ ਸਕਦਾ ਹੈ ਤਾਂ ਉਨ੍ਹਾਂ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦਾ ਨਾਂ ਲਿਆ ਸੀ । ਸਚਿਨ ਦੀ ਗੱਲ ਸੱਚ ਸਾਬਿਤ ਹੋਈ ਹੈ । ਵਿਰਾਟ ਕੋਹਲੀ ਨੇ 2009 ਵਿੱਚ ਸਭ ਤੋਂ ਪਹਿਲਾਂ ਸੈਂਕੜਾ ਸ਼੍ਰੀ ਲੰਕਾ ਦੇ ਖਿਲਾਫ ਲਗਾਇਆ ਸੀ । ਇਸ ਤੋਂ ਇਲਾਵਾ ਕਿੰਗ ਕੋਹਲੀ ਨੇ ਸਚਿਨ ਦਾ ਵਰਲਡ ਕੱਪ ਵਿੱਚ ਇੱਕ ਹੋਰ ਰਿਕਾਰਡ ਵੀ ਤੋੜਿਆ ਹੈ ।

ਸਚਿਨ ਨੇ 2003 ਦੇ ਵਰਲਡ ਕੱਪ ਵਿੱਚ 673 ਦੌੜਾਂ ਬਣਾਇਆ ਸਨ ਕੋਹਲੀ ਨੇ ਇਸ ਨੂੰ ਤੋੜ ਦਿੱਤਾ ਹੈ । ਸਿਰਫ਼ ਇੰਨਾਂ ਹੀ ਨਹੀਂ ਵਿਰਾਟ ਕੋਹਲੀ ਨੇ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਜਿਆਦਾ 50 ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸ਼੍ਰੀਲੰਕਾ ਦੇ ਬੱਲੇਬਾਜ਼ ਕੁਮਾਰ ਸੰਗਾਕਾਾਰਾ ਨੂੰ ਪਿੱਛੇ ਛੱਡ ਦਿੱਤਾ ਹੈ । ਸੰਗਾਕਾਰਾ ਨੇ 216 ਵਾਰ 50+ ਬਣਾਏ ਸਨ ਜਦਕਿ ਵਿਰਾਟ ਨੇ 217 ਵੀਂ ਵਾਰ ਇਹ ਕਾਰਨਾਮਾ ਕੀਤਾ ਹੈ। ਵਿਰਾਟ ਕੋਹਲੀ ਹੁਣ ਆਸਟ੍ਰੇਲੀਆ ਦੇ ਬੱਲੇਬਾਜ਼ ਰਿਕੀ ਪੋਂਟਿੰਗ ਦੇ ਬਰਾਬਰ ਪਹੁੰਚ ਗਏ ਹਨ । ਸਚਿਨ ਤੇਂਦੂਲਕਰ ਹੁਣ ਵੀ ਇਸ ਮਾਮਲੇ ਵਿੱਚ ਨੰਬਰ 1 ‘ਤੇ ਹਨ ।

ਵਰਲਡ ਕੱਪ ਵਿੱਚ ਇੱਕ ਏਸ਼ੀਅਨ ਵੱਲੋਂ ਸਭ ਤੋਂ ਜ਼ਿਆਦਾ 50 ਪਲਸ ਦੌੜਾਂ ਬਣਾਉਣ ਦਾ ਰਿਕਾਰਡ ਵੀ ਵਿਰਾਟ ਕੋਹਲੀ ਨੇ ਆਪਣੇ ਨਾਂ ਕੀਤਾ । ਵਿਰਾਟ ਨੇ ਇਸ ਵਰਲਡ ਕੱਪ ਵਿੱਚ 8ਵੀਂ ਵਾਰ 50+ ਦੌੜਾਂ ਬਣਾਇਆ। ਜਦਕਿ ਸਚਿਨ ਤੇਂਦੂਲਕਰ 2003 ਵਰਲਡ ਕੱਪ ਵਿੱਚ 7 ਅਤੇ ਸ਼ਾਕਿਬ ਉਲ ਹਸਨ ਨੇ 2019 ਵਰਲਡ ਕੱਪ ਵਿੱਚ 7 ਵਾਰ 50 ਪਲਸ ਦੌੜਾਂ ਬਣਾਇਆ ਸਨ।

ਵਿਰਾਟ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਵੀ ਖੇਡੇ ਸਨ

ਵਿਰਾਟ ਕੋਹਲੀ ਦਾ ਸਿਰਫ਼ ਬੱਲਾ ਹੀ ਮਜ਼ਬੂਤ ਨਹੀਂ ਹੈ ਉਨ੍ਹਾਂ ਦਾ ਦਿਮਾਗ ਅਤੇ ਦਿਲ ਵੀ ਬਹੁਤ ਤਾਕਤਵਰ ਹੈ ਉਨ੍ਹਾਂ ਨੇ 2006 ਵਿੱਚ ਇਹ ਸਾਬਿਤ ਵੀ ਕੀਤਾ ਸੀ । ਵਿਰਾਟ ਦੇ ਪਿਤਾ ਪ੍ਰੇਮ ਕੋਹਲੀ ਨੂੰ ਦਿਲ ਦਾ ਦੌਰਾ ਆਇਆ ਸੀ । ਉਸ ਸਮੇਂ ਉਹ ਬਿਸਤਰੇ ‘ਤੇ ਸਨ,ਵਿਰਾਟ ਕੋਹਲੀ ਦੀ ਉਮਰ 17 ਸਾਲ ਸੀ। ਉਸ ਵੇਲੇ ਉਹ ਦਿੱਲੀ ਵੱਲੋਂ ਰਣਜੀ ਕ੍ਰਿਕਟ ਖੇਡ ਰਹੇ ਸਨ । ਫਿਰੋਜ਼ਸ਼ਾਹ ਕੋਟਲਾ ਦੇ ਮੈਦਾਨ ਵਿੱਚ ਉਹ ਕਰਨਾਟਕਾ ਦੇ ਖਿਲਾਫ ਦੂਜੇ ਦਿਨ ਦੇ ਅਖੀਰ ਤੱਕ ਆਉਟ ਨਹੀਂ ਹੋਏ। ਅਚਾਨਕ ਤੜਕੇ ਕੋਹਲੀ ਦੇ ਪਿਤਾ ਪ੍ਰੇਮ ਕੋਹਲੀ ਦਾ ਦਿਹਾਂਤ ਹੋ ਗਿਆ। ਵਿਰਾਟ ਕੋਹਲੀ ਲਈ ਇਹ ਵੱਡਾ ਝਟਕਾ ਸੀ ਕਿਉਂਕਿ ਕ੍ਰਿਕਟ ਵਿੱਚ ਉਨ੍ਹਾਂ ਦਾ ਸੁਪਣਾ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਸੀ । ਸਵੇਰ ਵੇਲੇ ਵਿਰਾਟ ਕੋਹਲੀ ਨੇ ਟੀਮ ਦੇ ਕੋਚ ਚੇਤਨ ਸ਼ਰਮਾ ਨੂੰ ਫੋਨ ਕੀਤਾ ਅਤੇ ਪਿਤਾ ਦੀ ਖਬਰ ਦੱਸ ਦੇ ਹੋਏ ਆਪਣੀ ਪਾਰੀ ਜਾਰੀ ਰੱਖਣ ਲਈ ਕਿਹਾ । ਸਟੇਡੀਅਮ ਪਹੁੰਚ ਦੇ ਹੀ ਵਿਰਾਟ ਆਪਣੇ ਸਾਥੀਆਂ ਨੂੰ ਮਿਲ ਕੇ ਰੋ ਪਏ । ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ 90 ਦੌੜਾਂ ਬਣਾਇਆ । ਆਪਣੀ ਪਾਰੀ ਖਤਮ ਕਰਨ ਦੇ ਬਾਅਦ ਉਹ ਆਪਣੇ ਪਿਤਾ ਦੇ ਅੰਤਿਮ ਸਸਕਾਰ ਲਈ ਗਏ । ਇਹ ਗੱਲ ਵਿਰਾਟ ਦੀ ਮਾਂ ਸਰੋਜ ਨੇ ਇੱਕ ਇੰਟਰਵਿਊ ਵਿੱਚ ਦੱਸੀ ਕਿ ‘ਉਸ ਰਾਤ ਵਿਰਾਟ ਅਚਾਨਕ ਸਿਆਣਾ ਹੋ ਗਿਆ ਸੀ’ । ਉਨ੍ਹਾਂ ਨੂੰ ਆਪਣੇ ਵੱਡੇ ਭਰਾ ਵਿਕਾਸ ਦੇ ਨਾਲ ਸਾਰੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪਈਆਂ।