Punjab

ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਜਾਣ ਵਾਲਾ 20 ਦਸੰਬਰ ਦਾ ਦਿੱਲੀ ਮਾਰਚ ਮੁਲਤਵੀ !

ਬਿਉਰੋ ਰਿਪੋਰਟ : ਬਲਵੰਤ ਸਿੰਘ ਰਾਜੋਆਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 20 ਦਸੰਬਰ ਨੂੰ ਕੱਢੇ ਜਾਣ ਵਾਲੇ ਦਿੱਲੀ ਮਾਰਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਰਚ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ 9 ਦਸੰਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 5 ਮੈਂਬਰੀ ਕਮੇਟੀ ਦੀ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਕਾਲਸਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਹੈ । ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕਮੇਟੀ ਦੇ ਮੈਂਬਰ ਬਰਜਿੰਦਰ ਸਿੰਘ ਹਮਦਰਦ,ਰਾਜੋਆਣਾ ਦੀ ਭੈਣ ਕਮਲਦੀਪ ਕੌਰ ਅਤੇ ਮੇਰੇ ਵੱਲੋਂ 20 ਦੰਸਬਰ ਦਾ ਮਾਰਚ ਮੁਲਤਵੀ ਕਰਕੇ ਪਹਿਲਾਂ ਗੱਲਬਾਤ ਦੇ ਜ਼ਰੀਏ ਮਾਮਲਾ ਹੱਲ ਕਰਨ ਦਾ ਫੈਸਲਾ ਹੋਇਆ ਸੀ । ਇਸ ਦੇ ਬਾਵਜੂਦ ਕਮੇਟੀ ਦੇ ਕਨਵੀਨਰ ਹਰਜਿੰਦਰ ਸਿੰਘ ਧਾਮੀ ਨੇ ਇਹ ਅਪੀਲ ਨਹੀਂ ਮੰਨੀ ਹੈ ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਅਸੀਂ ਦਿੱਲੀ ਕਮੇਟੀ ਦੀ ਚਿੱਠੀ ‘ਤੇ ਵਿਚਾਰ ਕਰਨ ਤੋਂ ਬਾਅਦ ਧਰਨਾ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ ਤਾਂਕੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਵਿੱਚ ਕਿਸੇ ਤਰ੍ਹਾਂ ਦਾ ਮਤਭੇਦ ਨਾ ਹੋਵੇ । ਉਨ੍ਹਾਂ ਇਹ ਵੀ ਦੱਸਿਆ ਕਿ 20 ਦਸੰਬਰ ਨੂੰ ਦਿੱਲੀ ਧਰਨੇ ਅਤੇ ਰਾਸ਼ਟਰਪਤੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਫਾਰਮ ਸੌਂਪਣ ਦਾ ਫੈਸਲਾ 3 ਦਸੰਬਰ ਨੂੰ ਹੋਇਆ ਸੀ ਜਦੋਂ ਸ਼੍ਰੀ ਅਕਾਲ ਤਖਤ ਵੱਲੋਂ 5 ਮੈਂਬਰੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਸੀ। ਕਮੇਟੀ ਦੀ ਪਹਿਲੀ ਮੀਟਿੰਗ 9 ਦਸੰਬਰ ਹੋਈ ਸੀ ।

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਦੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਿਖੀ ਚਿੱਠੀ ਦਾ ਕੋਈ ਜਵਾਬ ਆਇਆ ਤਾਂ ਉਨ੍ਹਾਂ ਨੇ ਕਿਹਾ ਸਾਨੂੰ ਉਮੀਦ ਹੈ ਕਿ ਜਵਾਬ ਜ਼ਰੂਰ ਆਏਗਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਸਾਡੀ ਕੋਸ਼ਿਸ਼ਾਂ ਰੰਗ ਲਿਆਉਣਗੀਆਂ। ਇਸ ਤੋਂ ਇਲਾਵਾ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 2 ਹੋਰ ਨਿਰਦੇਸ਼ ਜਾਰੀ ਕੀਤੇ ਹਨ ।

ਸ਼ਹੀਦੀ ਦਿਹਾੜਿਆਂ ਲਈ 2 ਵੱਡੇ ਨਿਰਦੇਸ਼

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਾਰੇ ਗੁਰੂ ਘਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ 1 ਜਨਵਰੀ ਤੱਕ ਕਿਸੇ ਵੀ ਗੁਰਦੁਆਰਿਆਂ ਵਿੱਚ ਮਿੱਠੇ ਪਕਵਾਨ ਨਾ ਬਣਨ । ਸਿਰਫ਼ ਇੱਕ ਦਾਲ ਇੱਕ ਸਬਜ਼ੀ ਹੀ ਵਤਰਾਈ ਜਾਵੇ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀਆਂ ਨੂੰ ਵੀ ਇਹ ਬੇਨਤੀ ਕੀਤੀ ਗਈ ਹੈ ਕਿ ਉਹ 1 ਜਨਵਰੀ ਤੱਕ ਉਹ ਕਿਸੇ ਨੂੰ ਸਿਰੋਪਾ ਭੇਟ ਨਾ ਕਰਨ,ਸਿਰਫ ਅਰਦਾਸ ਕੀਤੀ ਜਾਵੇ।

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਆਹ ਸਮਾਗਮਾਂ ਨੂੰ ਲੈਕੇ ਤਖਤ ਹਜ਼ੂਰ ਸਾਹਿਬ ਦੇ ਪੰਜ ਪਿਆਰਿਆਂ ਦੇ ਆਦੇਸ਼ ਦੀ ਹਮਾਇਤ ਕੀਤੀ ਉਨ੍ਹਾਂ ਕਿਹਾ ਵਿਆਹ ਸਾਦਗੀ ਨਾਲ ਹੋਣੇ ਚਾਹੀਦੇ ਹਨ। ਅਤੇ ਜਿਹੜੇ ਕੱਪੜਿਆਂ ਨੂੰ ਲੈਕੇ ਆਦੇਸ਼ ਜਾਰੀ ਹੋਏ ਹਨ ਉਹ ਬਿਲਕੁਲ ਠੀਕ ਹਨ । ਵਿਦੇਸ਼ੀ ਵੀ ਹੁਣ ਪੰਜਾਬੀਆਂ ਸਲਵਾਰ ਕਮੀਜ਼ ਨੂੰ ਅਪਨਾ ਰਹੇ ਹਨ ।