‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਾਲ 2023-24 ਲਈ ਬਜਟ ਪੇਸ਼ ਕੀਤਾ ਗਿਆ ਹੈ। ਇਸ ਬਜਟ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਕਾਰਜਾਂ ਲਈ ਖਰਚ ਕੀਤੀ ਗਈ ਰਕਮ ਬਾਰੇ ਵੀ ਵੇਰਵਾ ਦਿੱਤਾ ਗਿਆ।
- ਕਿਸਾਨੀ ਸੰਘਰਸ਼ ਵਿੱਚ ਖਰਚੀ ਗਈ ਰਕਮ – 2 ਕਰੋੜ 84 ਲੱਖ 74 ਹਜ਼ਾਰ ਰੁਪਏ। ਇਸ ਰਕਮ ਦੇ ਨਾਲ ਕਿਸਾਨਾਂ ਲਈ ਲੰਗਰ ਪ੍ਰਬੰਧ, ਰਿਹਾਇਸ਼, ਮੈਡੀਕਲ ਆਦਿ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ।
- ਆਰਥਿਕ ਪੱਖੋ ਕਮਜ਼ੋਰ ਲੋਕਾਂ ਲਈ ਕੀਤਾ ਗਿਆ ਖਰਚ – 16 ਕਰੋੜ 27 ਲੱਖ 70 ਹਜ਼ਾਰ 700 ਰੁਪਏ
- ਕੈਂਸਰ ਫੰਡ ਲਈ 31 ਕਰੋੜ 91 ਲੱਖ 26 ਹਜ਼ਾਰ 154 ਰੁਪਏ ਖਰਚੇ ਗਏ ਹਨ।
- ਗਰੀਬ ਵਿਦਿਆਰਥੀਆਂ ਦੀ ਪੜਾਈ ਲਈ 1 ਕਰੋੜ 52 ਲੱਖ 50 ਹਜ਼ਾਰ 460 ਰੁਪਏ ਖਰਚੇ ਗਏ ਹਨ।
- 1984 ਦੇ ਸੰਘਰਸ਼ ਦੌਰਾਨ ਪੀੜਤ ਪਰਿਵਾਰਾਂ ਦੀ ਸ਼ਹੀਦੀ ਫੰਡ ਵਿੱਚੋਂ 5 ਕਰੋੜ 81 ਲੱਖ 70 ਹਜ਼ਾਰ 181 ਰੁਪਏ ਦੀ ਸਹਾਇਤਾ ਕੀਤੀ ਗਈ ਹੈ।
- ਜੋਧਪੁਰ ਦੇ ਬੰਦੀ ਸਿੰਘਾਂ ਦੀ ਸਹਾਇਤਾ ਲਈ 2 ਕਰੋੜ 65 ਲੱਖ 91 ਹਜ਼ਾਰ 936 ਰੁਪਏ ਕੀਤੀ ਗਈ ਹੈ।
- ਧਰਮੀ ਫ਼ੌਜੀਆਂ ਲਈ 9 ਕਰੋੜ 12 ਲੱਖ 75 ਹਜ਼ਾਰ 431 ਰੁਪਏ ਦੀ ਸਹਾਇਤਾ ਕੀਤੀ ਗਈ ਹੈ।
- ਨਵੰਬਰ 1984 ਦੇ ਪੀੜਤਾਂ ਲਈ 1 ਕਰੋੜ 23 ਲੱਖ 68 ਹਜ਼ਾਰ 300 ਰੁਪਏ ਦੀ ਸਹਾਇਤਾ ਕੀਤੀ ਗਈ ਹੈ।
- ਬੰਦੀ ਸਿੰਘਾਂ ਦੀ ਰਿਹਾਈ ਲਈ 1 ਕਰੋੜ 94 ਲੱਖ 64 ਹਜ਼ਾਰ 353 ਰੁਪਏ ਖਰਚ ਕਰ ਚੁੱਕੀ ਹੈ।
- ਪਾਵਨ ਸਰੂਪ ਅਤੇ ਸਿੱਖ ਸਾਹਿਤ ਦੀ ਸੇਵਾ ਲਈ 3 ਕਰੋੜ 61 ਲੱਖ 57 ਹਜ਼ਾਰ 56 ਰੁਪਏ ਖਰਚ ਕੀਤੇ ਗਏ ਹਨ।
- ਪੰਜਾਬ ਤੋਂ ਬਾਹਰਲੇ ਗੁਰੂ ਘਰਾਂ ਲਈ 20 ਕਰੋੜ 61 ਲੱਖ 36 ਹਜ਼ਾਰ 918 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।
- ਸਿਕਲੀਘਰ ਅਤੇ ਵਣਜਾਰੇ ਸਿੱਖਾਂ ਦੀ 2 ਕਰੋੜ 81 ਲੱਖ 46 ਹਜ਼ਾਰ 973 ਰੁਪਏ ਨਾਲ ਸਹਾਇਤਾ ਕੀਤੀ ਗਈ ਹੈ।
- ਇਤਿਹਾਸਕ ਇਮਾਰਤਾਂ ਅਤੇ ਯਾਦਗਾਰੀ ਪ੍ਰੋਜੈਕਟਾਂ ਦੀ ਸਹਾਇਤਾ ਲਈ 3 ਕਰੋੜ 61 ਲੱਖ 55 ਹਜ਼ਾਰ 321 ਰੁਪਏ ਖਰਚ ਕੀਤੇ ਗਏ ਹਨ।
- ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ 6 ਕਰੋੜ 36 ਲੱਖ 92 ਹਜ਼ਾਰ 771 ਰੁਪਏ ਖਰਚ ਕੀਤੇ ਗਏ ਹਨ।
- ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਲਈ 21 ਕਰੋੜ 81 ਲੱਖ 50 ਹਜ਼ਾਰ 178 ਰੁਪਏ ਦਿੱਤੇ ਗਏ ਹਨ।
- ਲੋੜਵੰਦ ਅਤੇ ਧਰਮ ਅਧਿਐਨ ਦੇ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਲਈ 10 ਕਰੋੜ 31 ਲੱਖ 12 ਹਜ਼ਾਰ 916 ਰੁਪਏ ਦਿੱਤੇ ਗਏ ਹਨ।
- ਨੇਤਰਹੀਣ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਲਈ 30 ਲੱਖ 50 ਹਜ਼ਾਰ ਰੁਪਏ ਦਿੱਤੇ ਗਏ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸ.ਤੇਜਾ ਸਿੰਘ ਸਮੁੰਦਰੀ ਹਾਲ, ਸ਼੍ਰੀ ਅੰਮ੍ਰਿਤਸਰ ਵਿਖੇ ਜਨਰਲ ਇਜਲਾਸ ਸੱਦਿਆ ਗਿਆ ਸੀ।