Punjab Religion

ਸਿੱਖ ਧਰਮ ਨਾਲ ਸਬੰਧਿਤ AI ਤਸਵੀਰਾਂ/ਵੀਡੀਓਜ਼ ਨੂੰ ਰੋਕਣ ਲਈ ਸੰਗਤ ਸਹਿਯੋਗ ਕਰੇ – ਸ਼੍ਰੋਮਣੀ ਕਮੇਟੀ

ਬਿਊਰੋ ਰਿਪੋਰਟ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਧਰਮ ਨਾਲ ਸਬੰਧਿਤ AI ਤਸਵੀਰਾਂ/ਵੀਡੀਓਜ਼ ਨੂੰ ਰੋਕਣ ਲਈ ਸੰਗਤ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਸਬੰਧੀ ਕਮੇਟੀ ਵੱਲੋਂ ਸੰਗਤ ਲਈ ਕੁਝ ਬੇਨਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਛ ਕਿਹਾ ਗਿਆ ਹੈ ਕਿ ਸੰਗਤ ਅਜਿਹੀ ਸਮੱਗਰੀ ਨੂੰ ਅੱਗੇ ਸ਼ੇਅਰ ਨਾ ਕਰੇ।

ਇੱਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਦਿਆਂ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ Al ਦੁਆਰਾ ਸਿੱਖ ਗੁਰੂ ਸਾਹਿਬਾਨ, ਸਿੱਖ ਸ਼ਹੀਦ, ਸਿੱਖ ਸ਼ਖ਼ਸੀਅਤਾਂ, ਗੁਰਦੁਆਰਾ ਸਾਹਿਬਾਨ, ਧਾਰਮਿਕ ਚਿੰਨ੍ਹਾਂ ਆਦਿ ਸੰਬੰਧੀ ਜੋ ਤਸਵੀਰਾਂ ਜਾਂ ਵੀਡੀਓਜ਼ ਤਿਆਰ ਹੁੰਦੀਆਂ ਹਨ ਉਹ ਗੁਰਮਤਿ ਸਿਧਾਂਤ ਅਤੇ ਪਰੰਪਰਾ ਦੇ ਉਲਟ ਹਨ। ਇਨ੍ਹਾਂ ਤਸਵੀਰਾਂ ਜਾਂ ਵੀਡੀਓਜ਼ ਨੂੰ ਬੰਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ। ਸੰਗਤ ਨੂੰ ਬੇਨਤੀ ਹੈ ਕਿ ਜੇਕਰ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ‘ਤੇ ਕੋਈ ਅਜਿਹੀ ਤਸਵੀਰ ਜਾਂ ਵੀਡੀਓ ਸਾਮ੍ਹਣੇ ਆਉਂਦੀ ਹੈ ਤਾਂ ਹੇਠ ਲਿਖੀਆਂ ਹਿਵਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ-

  • ਇਤਰਾਜ਼ਯੋਗ ਤਸਵੀਰਾਂ/ਵੀਡੀਓਜ਼ ਨੂੰ ਕਿਸੇ ਵੀ ਭਾਵਨਾ ਨਾਲ ਅੱਗੇ ਸ਼ੇਅਰ ਕਰਨ ਤੋਂ ਗੁਰੇਜ਼ ਕੀਤਾ ਜਾਵੇ।
  • ਤਸਵੀਰਾਂ/ਵੀਡੀਓਜ਼ ਉੱਤੇ ਕੋਈ ਲਿਖਤੀ ਟਿੱਪਣੀ ਜਾਂ ਵੌਇਸਓਵਰ ਕਰਕੇ ਆਪਣੇ ਵੈੱਬ ਚੈਨਲ ਜਾਂ ਪੇਜ ’ਤੇ ਅੱਪਲੋਡ ਨਾ ਕੀਤਾ ਜਾਵੇ।
  • ਨਾਪਸੰਦ (Dislike) ਕੀਤਾ ਜਾਵੇ।
  • ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ/ਵੀਡੀਓਜ਼ ਦੀ ਰਿਪੋਰਟ ਕੀਤੀ ਜਾਵੇ।