‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਨਾਨਕਸਰ ਸਾਹਿਬ ਦੀ ਇਮਾਰਤ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ‘ਤੇ ਗੁਰਦੁਆਰਾ ਨਾਨਕਸਰ ਸਾਹਿਬ ਦੀ ਇਮਾਰਤ ਨੂੰ ਜਦੋਂ ਮੀਡੀਆ ਦੇ ਰਾਹੀਂ ਵੇਖਿਆ ਤਾਂ ਮਨ ਬਹੁਤ ਦੁਖੀ ਹੋਇਆ। ਉਸ ਇਮਾਰਤ ਦੀ ਨਾ ਕੇਵਲ ਹਾਲਤ ਖਸਤਾ ਹੈ ਬਲਕਿ ਉਹ ਇਮਾਰਤ ਡਿੱਗਣ ਲੱਗ ਪਈ ਹੈ। ਮੈਂ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਾਂਗੀ ਕਿ ਗੁਰਦੁਆਰਿਆਂ ਦੇ ਨਾਲ ਸਾਡੀ ਆਸਥਾ ਜੁੜੀ ਹੁੰਦੀ ਹੈ, ਇਸ ਲਈ ਉਸ ਇਮਾਰਤ ਦੀ ਤੁਰੰਤ ਦੇਖਭਾਲ ਕੀਤੀ ਜਾਵੇ, ਉਸਦੀ ਮੁਰੰਮਤ ਕੀਤੀ ਜਾਵੇ ਅਤੇ ਉਸਨੂੰ ਵਧੀਆ, ਸੁੰਦਰ ਇਮਾਰਤ ਬਣਾ ਕੇ ਸੰਗਤ ਦੇ ਹਵਾਲੇ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਜੇ ਤੁਹਾਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਾਨੂੰ ਇਜਾਜ਼ਤ ਦਿਉ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜਾ ਕੇ ਇਮਾਰਤ ਦੀ ਦੇਖਭਾਲ ਕਰ ਸਕੇ, ਉਸਦੀ ਸੇਵਾ ਸੰਭਾਲ ਕਰ ਸਕੇ।

Related Post
India, Khaas Lekh, Khalas Tv Special, Technology
ਤਕਨੀਕੀ ਯੁੱਗ: ਸਾਡੇ ਜੀਵਨ ‘ਤੇ ਕੀ ਪ੍ਰਭਾਵ ਪਾਇਆ ਤਕਨੀਕੀ
August 21, 2025