ਬਿਊਰੋ ਰਿਪੋਰਟ : SGPC ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਈ ਫੈਸਲੇ ਲਏ ਗਏ ਹਨ । ਸਭ ਤੋਂ ਅਹਿਮ ਫੈਸਲਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਕੇ ਲਿਆ ਗਿਆ ਹੈ । ਅੰਤ੍ਰਿੰਗ ਕਮੇਟੀ ਨੇ 14 ਅਗਸਤ ਨੂੰ HSGPC ਦੇ ਅਹੁਦੇਦਾਰਾਂ ਵਿਚਾਲੇ ਹੋਈ ਤਿੱਖੀ ਬਹਿਸ ਦੀ ਨਿੰਦਾ ਕੀਤੀ ਅਤੇ ਹਰਿਆਣਾ ਵਿੱਚ ਸਿੱਖਾਂ ਦੀ ਵੋਟਾਂ ਨੂੰ ਲੈਕੇ ਹਰਿਆਣਾ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ‘ਤੇ ਸਵਾਲ ਚੁੱਕੇ ਹਨ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸਰਕਾਰ ਨੇ ਵੋਟਾਂ ਬਣਾਉਣ ਦਾ ਕੰਮ ਪਟਵਾਰੀਆਂ ਨੂੰ ਸੌਂਪਿਆ ਹੈ ਪਰ ਉਨ੍ਹਾਂ ਵੱਲੋਂ ਜਿਹੜਾ ਪਰਫਾਰਮਾ ਬਣਾਇਆ ਗਿਆ ਹੈ ਉਹ ਹਿੰਦੀ ਵਿੱਚ ਹੈ ਜਦਕਿ ਜਿੰਨਾਂ ਦੀ ਵੋਟਾਂ ਬਣਨੀਆਂ ਹਨ ਉਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਹੈ । ਇਸ ਲਈ ਖੱਟਰ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਨੂੰ ਪੰਜਾਬੀ ਵਿੱਚ ਬਣਾਉਣ । ਧਾਮੀ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਵੈਸੇ ਹਰਿਆਣਾ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਹੈ ਪਰ ਜ਼ਮੀਨੀ ਪੱਧਰ ‘ਤੇ ਲਾਗੂ ਨਹੀਂ ਕੀਤਾ ਜਾ ਰਿਹਾ ਹੈ ।
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਦੋਂ SGPC ਦੀਆਂ ਚੋਣਾਂ ਨੂੰ ਲੈਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅਸੀਂ ਤਿਆਰ ਹਾਂ ਫੈਸਲਾ ਕੇਂਦਰ ਨੇ ਲੈਣਾ ਹੈ,ਚੋਣ ਦੀ ਪ੍ਰਕਿਆ ਪਹਿਲਾਂ ਹੀ ਸ਼ੁਰੂ ਹੋ ਗਈ ਹੈ । ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕੀ RSS ਵੱਲੋਂ ਦੇਸ਼ ਵਿੱਚ ਰਹਿਣ ਵਾਲਿਆਂ ਨੂੰ ਹਿੰਦੂ ਦੱਸਿਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਸਿੱਖ ਵਖਰੀ ਕੌਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਸਪਸ਼ਟ ਕੀਤਾ ਸੀ । ਉਨ੍ਹਾਂ ਕਿਹਾ ਭਾਰਤ ਸਰਕਾਰ ਵੱਲੋਂ THE PRESIDENT OF INDIA ਨੂੰ ਬਦਲ ਕੇ THE PRESIDENT OF BHARAT ਕਰ ਦਿੱਤਾ ਗਿਆ ਹੈ । ਜਦਕਿ ਸੰਵਿਧਾਨ ਵਿੱਚ ਇਸ ਨੂੰ THE PRESIDENT OF INDIA ਕਿਹਾ ਗਿਆ ਹੈ । ਪ੍ਰਧਾਨ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵਿੱਚ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭੇਜਣ ਨੂੰ ਲੈਕੇ ਅਹਿਮ ਫੈਸਲੇ ਹੋਏ ਹਨ ।
ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨੂੰ ਲੈਕੇ ਅਹਿਮ ਫੈਸਲਾ
ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਜਿੰਦਰ ਸਿਂਘ ਧਾਮੀ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਰਦੇਸ਼ ਆਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ ਵਿੱਚ ਨਾ ਭੇਜੇ ਜਾਣ, ਪਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਚੀਨ ਤੋਂ ਛੱਪ ਕੇ ਆ ਰਹੇ ਸਨ ਹੁਣ ਇਹ ਵੀ ਰੁਕ ਗਏ ਹਨ। ਪਰ ਇੱਕ ਸਬ ਕਮੇਟੀ ਬਣਾਈ ਗਈ ਸੀ ਕਿ ਮਹਾਰਾਜ ਦੇ ਸਰੂਪ ਕਿਵੇਂ ਵਿਦੇਸ਼ ਭੇਜੇ ਜਾਣ। ਹੁਣ ਇੱਕ ਰਿਪੋਕਟ ਤਿਆਰ ਕੀਤੀ ਗਈ ਹੈ ਜਿਸ ਵਿੱਚ ਤੈਅ ਕੀਤਾ ਗਿਆ ਹੈ ਇੱਕ ਬੱਸ ਦੇ ਜ਼ਰੀਏ ਪੰਜ ਪਿਆਰੀਆਂ ਦੀ ਅਗਵਾਈ ਵਿੱਚ ਸਰੂਪ ਭੇਜੇ ਜਾਣਗੇ । ਇਸ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਗਈ ਹੈ । ਧਾਮੀ ਨੇ ਵੀ ਜਾਣਕਾਰੀ ਦਿੱਤੀ ਕਿ ਅਮਰੀਕਾ ਦੇ ਕੈਨੀਫੋਨੀਆ ਵਿੱਚ ਸਿੱਖ ਆਗੂ ਕਰਨੈਲ ਸਿੰਘ ਅਤੇ ਸਤਨਾਮ ਸਿੰਘ ਸੰਧੂ ਨੇ 70 ਹਜ਼ਾਰ ਏਕੜ ਜ਼ਮੀਨ SGPC ਨੂੰ ਦੇਣ ਦਾ ਫੈਸਲਾ ਲਿਆ ਅਤੇ ਅਪੀਲ ਕੀਤੀ ਹੈ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਜਾਵੇ,ਇਸ ਦੇ ਲਈ ਕਮੇਟੀ 2 ਸਾਲ ਬਾਅਦ ਆਪਣੇ ਮੁਲਾਜ਼ਮਾਂ ਦੀ ਨਿਗਰਾਨੀ ਵਿੱਚ ਇਹ ਛਪਾਈ ਕਰਾਏ । ਇਸੇ ਜ਼ਮੀਨੇ ‘ਤੇ ਗੁਰਦੁਆਰਾ ਵੀ ਬਣਾਇਆ ਜਾਵੇਗਾ ਅਤੇ ਸਿੱਖੀ ਦੇ ਮਿਸ਼ਨ ਲਈ ਕਮਰੇ ਵੀ ਤਿਆਰ ਕੀਤੇ ਜਾਣਗੇ । ਇਸ ਦਾ ਪੂਰਾ ਮਾਲਕਾਨਾ ਹੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੋਵੇਗਾ ।
SGPC ਦੇ ਪ੍ਰਧਾਨ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਦੀ ਸਥਾਪਨਾ ਨੂੰ 100 ਸਾਲ ਹੋ ਗਏ ਹਨ ਉਸ ਦਾ ਇੱਕ ਇਨਡੈਕਸ ਨਵੇਂ ਸਿਰੇ ਤੋਂ ਜਾਰੀ ਕੀਤਾ ਗਿਆ ਹੈ । ਇਸ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਵਿੱਚ ਫੈਸਲਾ ਲਿਆ ਗਿਆ ਹੈ ਕਿ ਲਾਇਬ੍ਰੇਰੀ ਵਿੱਚ ਪਈਆਂ 13 ਹਜ਼ਾਰ ਪੰਜਾਬੀ,ਹਿੰਦੀ,ਅੰਗਰੇਜੀ,ਉਰਦੂ ਅਤੇ ਬੰਗਾਲੀ ਦੀਆਂ ਕਿਤਾਬਾਂ ਸਮੇਤ ਪੁਰਾਣੇ ਅਖ਼ਬਾਰੇ ਦੇ ਰਸਾਲਿਆਂ ਨੂੰ ਡਿਜੀਟਲ ਕੀਤਾ ਜਾਵੇਗਾ ਤਾਂਕੀ ਇਸ ਨੂੰ ਸੁਰੱਖਿਅਤ ਰੱਖਿਆ ਜਾਵੇ।
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸ੍ਰੀ ਦਰਬਾਰ ਸਾਹਿਬ ਵਿੱਚ ਆਉਣ ਵਾਲੇ ਰਸਤੇ ਦੀ ਸੰਭਾਲ ਨਹੀਂ ਹੋ ਰਹੀ ਹੈ ਇਸ ਲਈ ਕਮੇਟੀ ਨੇ ਫੈਸਲਾ ਨੇ ਲਿਆ ਹੈ ਕਿ ਉਹ ਆਪ ਇਸ ਦੀ ਸੰਭਾਲ ਕਰਨਗੇ ਅਤੇ ਆਲੇ ਦੁਆਲੇ ਸੁੰਦਰੀਕਰਨ ਲਈ ਦਰੱਖਤ ਲਗਾਉਣਗੇ । SGPC ਨੇ ਇਸ ਦੀ ਸੇਵਾ ਦੀ ਜ਼ਿੰਮੇਵਾਰੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਸੰਤ ਬਾਬਾ ਕਸ਼ਮੀਰਾ ਸਿੰਘ ਨੂੰ ਦਿੱਤੀ ਹੈ।
SGPC ਦੀ ਅਹਿਮ ਕਮੇਟੀ ਦੀ ਮੀਟਿੰਗ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਇਤਿਹਾਸਕਾਰ ਸਵਰਣ ਸਿੰਘ ਦੇ ਅਕਾਲ ਚਲਾਣੇ ‘ਤੇ ਸੋਗ ਮਤਾ ਵੀ ਲਿਆਇਆ ਗਿਆ ਹੈ ਅਤੇ ਇਹ ਵੀ ਤੈਅ ਕੀਤਾ ਗਿਆ ਹੈ ਕਿ ਦੋਵਾਂ ਦੀ ਫੋਟੋਆਂ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ ।
ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਨਾਭਾ ਦਿਵਸ ਦਾ ਸ਼ਤਾਬਦੀ ਸਮਾਗਮ 9 ਸਤੰਬਰ ਨੂੰ ਬਣਾਉਣ ਦਾ ਫੈਸਲਾ ਲਿਆ ਗਿਆ ਹੈ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਮਹਾਰਾਜਾ ਰਿਪੂਦਮਨ ਸਿੰਘ ਜਦੋਂ ਰਿਹਾਸਤ ਸੰਭਾਲ ਰਹੇ ਸਨ ਤਾਂ ਉਨ੍ਹਾਂ ਨੇ ਸੰਤ ਬਾਬਾ ਅਤਰ ਸਿੰਘ ਨੂੰ ਸਦਿਆ, ਗੋਰਿਆ ਨੂੰ ਗੱਲ ਪਸੰਦ ਨਹੀਂ ਆਈ । ਪੰਜਾਬ ਤੋਂ ਬਾਹਰ ਭੇਜ ਦਿੱਤਾ ਗਿਆ । ਕਮੇਟੀ ਨੇ ਫੈਸਲਾ ਲਿਆ ਹੈ ਕਿ ਮਹਾਰਾਜਾ ਰਪੂਦਮਨ ਸਿੰਘ ਦੇ ਜੀਵਨ ਦੇ ਅਧਾਰਤ ‘ਟਰੂਥ ਅਬਾਊਟ ਨਾਭਾ’ ਦੀ ਅੰਗਰੇਜ਼ੀ ਦੀ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਜਾਵੇਗਾ ।