ਬਿਉਰੋ ਰਿਪੋਰਟ : ਅਮਰੀਕਾ ਵੱਲੋਂ ਭਾਰਤ ‘ਤੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਦਾ ਜਿਹੜਾ ਇਲਜ਼ਾਮ ਲਗਾਇਆ ਸੀ ਉਸ ਦੀ ਭਾਰਤ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਸ ਦੇ ਲਈ ਇੱਕ ਹਾਈ ਲੈਵਲ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ । ਪਿਛਲੇ ਹਫਤੇ ਫਾਇਨਾਂਸ਼ਲ ਟਾਇਮਸ ਵਿੱਚ ਛੱਪੀ ਰਿਪੋਰਟ ਦੇ ਮੁਤਾਬਿਕ ਅਮਰੀਕਾ ਸਰਕਾਰ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਸਾਡੀ ਧਰਤੀ ‘ਤੇ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝ ਦਾ ਹੈ ਇਸੇ ਲਈ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਇਸ ਮਾਮਲੇ ਦੇ ਪਹਿਲੂਆਂ ਦੀ ਜਾਂਚ ਕਰੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਅਸੀਂ ਪਹਿਲਾਂ ਹੀ ਅਮਰੀਕਾ ਨਾਲ ਗੱਲਬਾਤ ਦੌਰਾਨ ਇਸ ਨੂੰ ਸਾਫ ਕਰ ਚੁੱਕੇ ਹਾਂ। ਅਮਰੀਕਾ ਨੇ ਸਾਡੇ ਨਾਲ ਆਰਗਨਾਇਜ ਅਪਰਾਧ,ਦਹਿਸ਼ਤਗਰਦੀ ਨਾਲ ਜੁੜੇ ਕੁਝ ਇਨਪੁੱਟ ਸ਼ੇਅਰ ਕੀਤੇ ਹਨ ਜਿਸ ‘ਤੇ ਕੰਮ ਹੋ ਰਿਹਾ ਹੈ । ਭਾਰਤ ਨੇ ਕਿਹਾ ਅਸੀਂ ਸੁਰੱਖਿਆ ਨਾਲ ਜੁੜੇ ਇੰਨਾਂ ਸਾਰੀਆਂ ਚੀਜ਼ਾ ਨੂੰ ਬਹੁਤ ਹੀ ਸੰਜੀਦਗੀ ਨਾਲ ਲੈ ਰਹੇ ਹਾਂ ਇਹ ਸਾਡੀ ਕੌਮੀ ਸੁਰੱਖਿਆ ਦੇ ਲਈ ਵੀ ਬਹੁਤ ਜ਼ਰੂਰੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਜਿਵੇਂ ਹੀ ਇਸ ਮਾਮਲੇ ਵਿੱਚ ਰਿਪੋਰਟ ਸਾਹਮਣੇ ਆ ਜਾਵੇਗੀ ਅਸੀਂ ਜ਼ਰੂਰੀ ਕਦਮ ਚੁੱਕਾਂਗੇ । ਨਿੱਝਰ ਮਾਮਲੇ ਤੋਂ ਬਾਅਦ ਇਹ ਦੂਜਾ ਅਜਿਹਾ ਮਾਮਲਾ ਸੀ ਜਦੋਂ ਭਾਰਤ ‘ਤੇ ਵਿਦੇਸ਼ੀ ਧਰਤੀ ‘ਤੇ ਕਿਸੇ ਸਿੱਖ ਆਗੂ ਨੂੰ ਮਾਰਨ ਦਾ ਇਲਜ਼ਾਮ ਲੱਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਖੁੱਲ ਕੇ ਹਰਦੀਪ ਸਿੰਘ ਨਿੱਝਰ ਦੀ ਮੌਤ ਦਾ ਇਲਜ਼ਾਮ ਭਾਰਤ ‘ਤੇ ਲਗਾਇਆ ਸੀ । ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਪੰਨੂ ਮਾਮਲੇ ਦੀ ਜਾਣਕਾਰੀ ਆਪਣੇ ਭਾਈਵਾਲ ਗਰੁੱਪ 5 EYES ਨੂੰ ਦਿੱਤੀ ਸੀ । ਜਿਸ ਵਿੱਚ ਕੈਨੇਡਾ,ਬ੍ਰਿਟੇਨ,ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਸੀ ।
ਅਮਰੀਕਾ ਨੇ ਕਿਹਾ ਭਾਰਤ ਨੇ ਭਰੋਸਾ ਦਿਵਾਇਆ ਹੈ ਕਿ ਅਜਿਹੀ ਪਾਲਿਸੀ ਨੂੰ ਵਧਾਵਾ ਨਹੀਂ ਦਿੰਦਾ
ਫਾਇਨਾਂਸ਼ੀਅਲ ਟਾਇਮਸ ਦੀ ਰਿਪੋਰਟ ਨਾਲ ਜੁੜੇ ਸਵਾਲ ‘ਤੇ ਵਾਇਟ ਹਾਊਸ ਦੇ ਇੱਕ ਬੁਲਾਰੇ ਐਂਡ੍ਰਿਨ ਵਾਟਸਨ ਨੇ ਕਿਹਾ ਸੀ ਕਿ ਭਾਰਤੀ ਅਧਿਕਾਰੀਆਂ ਨੇ ਇਸ ਮੁੱਦੇ ‘ਤੇ ਚਿੰਤਾ ਜਤਾਈ ਹੈ । ਉਨ੍ਹਾਂ ਨੇ ਸਾਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਭਾਰਤ ਅਜਿਹੀ ਪਾਲਿਸੀ ਨੂੰ ਵਧਾਵਾ ਨਹੀਂ ਦਿੰਦਾ ਹੈ । ਭਾਰਤ ਸਰਕਾਰ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਅਸੀਂ ਉਮੀਦ ਕਰਦੇ ਹਾਂ ਜੋ ਵੀ ਇਸ ਦਾ ਜ਼ਿੰਮੇਵਾਰ ਹੋਵੇਗਾ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਦਰਅਸਲ ਬੁੱਧਵਾਰ ਨੂੰ ਫਾਇਨਾਂਸ਼ੀਅਲ ਟਾਇਮਸ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਅਮਰੀਕਾ ਨੇ SFJ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਨੂੰ ਨਾਕਾਮ ਕੀਤਾ ਸੀ। ਅਮਰੀਕੀ ਸਰਕਾਰ ਨੇ ਭਾਰਤ ‘ਤੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਹੈ ਨਾਲ ਹੀ ਭਾਰਤ ਨੂੰ ਚਿਤਾਵਨੀ ਜਾਰੀ ਕੀਤੀ ਹੈ । ਹਾਲਾਂਕਿ ਇਹ ਮਾਮਲਾ ਕਦੋਂ ਦਾ ਹੈ ਇਸ ਬਾਰੇ ਰਿਪੋਰਟ ਵਿੱਚ ਕੋਈ ਸਪਸ਼ਟ ਨਹੀਂ ਦੱਸਿਆ ਗਿਆ ਸੀ ।
ਪੀਐੱਮ ਮੋਦੀ ਦੇ ਅਮਰੀਕਾ ਦੌਰੇ ਦੇ ਬਾਅਦ US ਨੇ ਦਿੱਤੀ ਸੀ ਜਾਣਕਾਰੀ
ਰਿਪੋਰਟ ਦੇ ਮੁਤਾਬਿਕ ਜੂਨ ਵਿੱਚ PM ਮੋਦੀ ਦੇ ਅਮਰੀਕੀ ਦੌਰੇ ਦੌਰਾਨ ਅਮਰੀਕਾ ਦੇ ਅਧਿਕਾਰੀਆਂ ਨੇ ਭਾਰਤ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ । ਇਸ ਮਾਮਲੇ ਵਿੱਚ ਇੱਕ ਕਥਿੱਤ ਮੁਲਜ਼ਮ ਦੇ ਖਿਲਾਫ ਨਿਊਯਾਰਕ ਦੀ ਡਿਸਟ੍ਰਿਕ ਕੋਰਟ ਵਿੱਚ ਸੀਲਬੰਦ ਰਿਪੋਰਟ ਦਾਇਰ ਕੀਤੀ ਗਈ ਸੀ । ਪਰ ਮੁਲਜ਼ਮ ਕੌਣ ਹੈ ਅਤੇ ਇਲਜ਼ਾਮ ਕੀ ਹਨ ? ਇਹ ਲਿਫਾਫਾ ਖੁੱਲਣ ਦੇ ਬਾਅਦ ਹੀ ਪਤਾ ਚੱਲੇਗਾ । ਫਾਇਨਾਸ਼ੀਅਲ ਟਾਇਮਸ ਦੇ ਮੁਤਾਬਿਕ ਅਮਰੀਕਾ ਨੇ ਭਾਰਤ ਨੂੰ ਡਿਪਲੋਮੈਟਿਕ ਚਿਤਾਵਨੀ ਵੀ ਦਿੱਤੀ ਸੀ ।
ਰਿਪੋਰਟ ਦੇ ਮੁਤਾਬਿਕ ਭਾਰਤ ਦੇ ਸਾਹਮਣੇ ਵਿਰੋਧ ਜਤਾਉਣ ਦੇ ਬਾਅਦ ਅਮਰੀਕਾ ਨੇ ਆਪਣੇ ਸਹਿਯੋਗੀ ਦੇਸ਼ਾਂ ਫਾਈਵ ਆਈਜ ਇੰਟੈਲੀਜੈਂਸ (ਅਮਰੀਕਾ,ਬ੍ਰਿਟੇਨ,ਕੈਨੇਡਾ,ਆਸਟ੍ਰੇਲੀਆ,ਨਿਊਜ਼ੀਲੈਂਡ) ਦੇ ਨਾਲ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ । ਇਸ ਮਾਮਲੇ ਵਿੱਚ ਪੰਨੂ ਦਾ ਵੀ ਬਿਆਨ ਸਾਹਮਣੇ ਆਇਆ ਹੈ । ਫਾਇਨਾਂਸ਼ੀਅਲ ਟਾਇਮਸ ਨਾਲ ਇੰਟਰਵਿਉ ਦੌਰਾਨ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਅਮਰੀਕੀ ਸਰਕਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਜਾਂ ਨਹੀਂ ।
ਪੰਨੂ ਨੇ ਕਿਹਾ ਅਮਰੀਕਾ ਨੰ ਚੁਣੌਤੀ ਦਿੱਤੀ ਗਈ ਹੈ
ਆਪਣੇ ਖਿਲਾਫ ਹੋਈ ਸਾਜਿਸ਼ ਦਾ ਖੁਲਾਸਾ ਹੋਣ ਦੇ ਬਾਅਦ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਸੀ ਮੈਂ ਚਾਹੁੰਦਾ ਹਾਂ ਅਮਰੀਕਾ ਦੀ ਜ਼ਮੀਨ ‘ਤੇ ਮੇਰੇ ਕਤਲ ਦੀ ਸਾਜਿਸ਼ ‘ਤੇ ਅਮਰੀਕੀ ਸਰਕਾਰ ਹੀ ਜਵਾਬ ਦੇਵੇਗੀ । ਅਮਰੀਕਾ ਦੀ ਧਰਤੀ ‘ਤੇ ਅਮਰੀਕੀ ਨਾਗਰਿਕ ਨੂੰ ਖਤਰਾ ਦੇਸ਼ ਲਈ ਵੱਡੀ ਚੁਣੌਤੀ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਬਾਈਡਨ ਪ੍ਰਸ਼ਾਸਨ ਅਜਿਹੀ ਕਿਸੇ ਵੀ ਚੁਣੌਤੀ ਨਾਲ ਨਿਪਟ ਸਕਦਾ ਹੈ । ਪੰਨੂ ਦੇ ਕੋਲ ਅਮਰੀਕਾ ਅਤੇ ਕੈਨੇਡਾ ਦੀ ਨਾਗਰਿਕਤਾ ਹੈ ।