Punjab

SFJ ਦੇ ਮੁਖੀ ਪੰਨੂ ਖਿਲਾਫ ਭਾਰਤ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ !

ਬਿਉਰੋ ਰਿਪੋਰਟ : ਸਿੱਖਸ ਫਾਰ ਜਸਟਿਸ(SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਹੁਣ NIA ਨੇ ਵੱਡਾ ਐਕਸ਼ਨ ਲਿਆ ਹੈ। ਏਜੰਸੀ ਨੇ ਪੰਨੂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਚੰਡੀਗੜ੍ਹ ਦੇ ਸੈਕਟਰ 15 ਵਿੱਚ ਸਥਿਤ ਜਾਇਦਾਦ ਨੂੰ ਅਚੈਟ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ ਵੀ ਪੰਨੂ ਦੀ ਜੱਦੀ ਜ਼ਮੀਨ ਜ਼ਬਤ ਕਰ ਲਈ ਗਈ ਹੈ। ਪ੍ਰਾਪਰਟੀ ਅਚੈਟ ਕਰਨ ਦੇ ਲਈ NIA ਨੇ ਅਦਾਲਤ ਵਿੱਚ ਅਰਜ਼ੀ ਪਾਈ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਪੰਨੂ ਦੀ ਚੰਡੀਗੜ੍ਹ ਦੇ ਸੈਕਟਰ 15 ਵਿੱਚ ਬਣੀ ਕੋਠੀ ਨੰਬਰ 2033 ਵਿੱਚ ਪਹਿਲਾਂ ਵੀ ਕਈ ਵਾਰ ਰੇਡ ਹੋ ਚੁੱਕੀ ਹੈ, ਇਸ ਵਿੱਚ ਕੋਈ ਨਹੀਂ ਰਹਿੰਦਾ ਹੈ। ਹੁਣ ਇਸ ਕੋਠੀ ਦੇ ਬਾਹਰ ਅਦਾਲਤ ਦੇ ਫ਼ੈਸਲੇ ਦਾ ਬੋਰਡ ਲੱਗਾ ਦਿੱਤਾ ਗਿਆ ਹੈ ਕਿ ਇਸ ਨੂੰ NIA ਨੇ ਅਟੈਚ ਕਰ ਲਿਆ ਹੈ। ਪੰਨੂ ਖ਼ਿਲਾਫ਼ ਇਹ ਕਾਰਵਾਈ UAPA ਐਕਟ ਅਧੀਨ ਕੀਤੀ ਗਈ ਹੈ ।

5 ਅਪ੍ਰੈਲ 2020 ਨੂੰ NIA ਨੇ ਪੰਨੂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ । ਪੰਨੂ ਖ਼ਿਲਾਫ਼ UAPA ਤੋਂ ਇਲਾਵਾ,124 A,153 A, 153 B, ਧਾਰਾ 18 ਅਤੇ 19 ਗੈਰ ਕਾਨੂੰਨੀ ਗਤੀਵਿਧੀਆਂ ਅਧੀਨ ਮਾਮਲਾ ਦਰਜ ਹੋਇਆ ਸੀ। ਲੰਮੇ ਵਕਤ ਤੋਂ ਅਦਾਲਤ ਵਿੱਚ ਇਸ ਮਾਮਲੇ ‘ਤੇ ਸੁਣਵਾਈ ਚੱਲ ਰਹੀ ਸੀ । NIA ਵੱਲੋਂ ਅਦਾਲਤ ਵਿੱਚ ਪੰਨੂ ਖ਼ਿਲਾਫ਼ ਅਜਿਹੇ ਕਈ ਸਬੂਤ ਪੇਸ਼ ਕੀਤੇ ਸਨ ਜਿਸ ਵਿੱਚ ਦੱਸਿਆ ਗਿਆ ਸੀ ਕਿ ਭਾਰਤ ਖ਼ਿਲਾਫ਼ ਪੰਨੂ ਵੱਡੀ ਸਾਜਿਸ਼ ਰਚ ਰਿਹਾ ਹੈ ।

ਇਸ ਤੋਂ ਪਹਿਲਾਂ ਕੈਨੇਡਾ ਵੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਸਖ਼ਤ ਹੋ ਗਿਆ ਹੈ। ਨਿੱਝਰ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੇ ਬਿਆਨ ਤੋਂ ਬਾਅਦ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਦੇ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦਿੱਤੀ ਸੀ। ਇਸ ਧਮਕੀ ਤੋਂ ਬਾਅਦ ਕੈਨੇਡਾ ਦੇ ਹਿੰਦੂਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੰਨੂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਇਸ ਦਾ ਅਸਰ ਵੀ ਹੋਇਆ ਸੀ। ਬੀਤੇ ਦਿਨ ਕੈਨੇਡਾ ਦੇ ਰੱਖਿਆ ਮੰਤਰੀ ਡੋਮਿਨਿਕ ਨੇ ਕਿਹਾ ਸੀ ਕਿ ਅਸੀਂ ਨਫ਼ਰਤ ਡਰਾਉਣ ਅਤੇ ਡਰ ਦਾ ਮਾਹੌਲ ਪੈਦਾ ਕਰਨ ਵਾਲਿਆਂ ਖ਼ਿਲਾਫ਼ ਕਰੜੀ ਕਾਰਵਾਈ ਕਰਾਂਗੇ ਉਨ੍ਹਾਂ ਦੀ ਸਾਡੇ ਮੁਲਕ ਵਿੱਚ ਕੋਈ ਥਾਂ ਨਹੀਂ ਹੈ।

ਉੱਧਰ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਵੀਡੀਓ ਨੂੰ ਗ਼ਲਤ ਦੱਸਿਆ ਹੈ । ਉਨ੍ਹਾਂ ਕਿਹਾ ਹਿੰਦੂਆਂ ਨੂੰ ਦੇਸ਼ ਛੱਡ ਲਈ ਕਹਿਣਾ ਅਜ਼ਾਦੀ ‘ਤੇ ਹਮਲਾ ਹੈ । ਇਸ ਨੂੰ ਕਿਸੇ ਵੀ ਕੀਮਤ ‘ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।

ਉੱਧਰ NDP MP ਜਗਮੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਹਿੰਦੂਆਂ ਨੂੰ ਸੰਦੇਸ਼ ਦਿੱਤਾ ਹੈ ਕਿ ਕੈਨੇਡਾ ਤੁਹਾਡਾ ਘਰ ਹੈ ਅਤੇ ਤੁਸੀਂ ਇੱਥੇ ਰਹਿਣ ਦੇ ਹੱਕਦਾਰ ਹੋ।ਸੰਸਦ ਮੈਂਬਰ ਨੇ ਹਿੰਦੂਆਂ ਨੂੰ ਸੰਬੋਧਿਤ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਸੀਂ ਸਾਰੇ ਕੈਨੇਡੀਅਨ ਨਾਗਰਿਕਾਂ ਵਿੱਚ ਹਮਦਰਦੀ ਅਤੇ ਦਿਆਲਤਾ ਹੈ। ਕੋਈ ਵੀ ਵਿਅਕਤੀ ਜੋ ਹੋਰ ਸੁਝਾਅ ਦਿੰਦਾ ਹੈ ਜਾਂ ਬੋਲਦਾ ਹੈ, ਕੈਨੇਡਾ ਵਿਚ ਸ਼ਾਮਲ ਹੋਣ ਦੀਆਂ ਸਾਡੀਆਂ ਕਦਰਾਂ-ਕੀਮਤਾਂ ਨੂੰ ਸੀਮਤ ਨਹੀਂ ਕਰ ਸਕਦਾ।