Punjab

ਲੁਧਿਆਣਾ ‘ਚ ਚੱਲ ਰਿਹਾ ਸੀ ਇਹ ਗੰਦਾ ਕੰਮ , ਪੁਲਿਸ ਨੇ ਕੀਤਾ ਪਰਦਾਫਾਸ਼ , 13 ਕੁੜੀਆਂ ਸਮੇਤ 4 ਵਿਅਕਤੀ ਕਾਬੂ

Sex racket exposed in Ludhiana 13 girls from 3 hotels 4 agents arrested

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਨੇ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ( Sex racket exposed in Ludhiana ) ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 13 ਲੜਕੀਆਂ ਅਤੇ 4 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰ ਸ਼ਹੀਦ ਸੁਖਦੇਵ ਅੰਤਰਰਾਜੀ ਬੱਸ ਟਰਮੀਨਲ ਦੇ ਤਿੰਨ ਹੋਟਲਾਂ ਵਿੱਚ ਛਾਪੇਮਾਰੀ ਕੀਤੀ ਗਈ। ਇਨ੍ਹਾਂ ਵਿੱਚ ਹੋਟਲ ਪਾਰਕ ਬਲੂ, ਹੋਟਲ ਰੀਗਲ ਕਲਾਸਿਕ ਅਤੇ ਹੋਟਲ ਪਾਮ ਸ਼ਾਮਲ ਹਨ।

ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕੀਤੀ

ਪੁਲਿਸ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਇਨ੍ਹਾਂ ਹੋਟਲਾਂ ’ਤੇ ਛਾਪੇਮਾਰੀ ਕੀਤੀ। ਕਈ ਨੌਜਵਾਨ ਤਾਂ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਭੱਜ ਗਏ। ਇਸ ਸਬੰਧੀ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਹੀ ਪੁਲਿਸ ਨੇ ਛਾਪਾ ਮਾਰ ਕੇ ਇਹ ਕਾਰਵਾਈ ਕੀਤੀ। ਇਸ ਦੌਰਾਨ ਸੰਯੁਕਤ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ ਵੀ ਮੌਜੂਦ ਸਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ (ਸਾਰੇ ਫਰਜ਼ੀ ਨਾਂ) ਅਰਮੀਨਾ, ਰਵੀਨਾ, ਰੇਖਾ ਵਾਸੀ ਦੁੱਗਰੀ, ਗੀਤਾ, ਸੋਨੀਆ ਵਾਸੀ ਮੋਗਾ, ਰੋਨਿਕਾ ਉਰਫ਼ ਅਮਨਦੀਪ ਕੌਰ ਵਾਸੀ ਬਸੰਤ ਨਗਰ, ਕੁਲਦੀਪ ਕੌਰ ਵਾਸੀ ਸੰਗਰੂਰ, ਸਾਰੇ ਸਰੋਜਨੀ ਨਗਰ ਨਵੀਂ ਦਿੱਲੀ ਵਜੋਂ ਹੋਈ ਹੈ। ਤਾਜਪੁਰ ਰੋਡ ਤੋਂ ਹਰਵੀਰ ਅਤੇ ਅਮਰਜੀਤ ਕੌਰ ਵਜੋਂ ਹੋਈ ਹੈ।

ਇਸ ਦੇ ਨਾਲ ਹੀ ਪਟਿਆਲਾ ਦੀ ਲਵਲੀਨ ਕੌਰ, ਫਰੀਦਕੋਟ ਦੀ ਅਮਨਪ੍ਰੀਤ ਕੌਰ, ਮੋਗਾ ਦੀ ਸਹਿਜਪ੍ਰੀਤ ਕੌਰ, ਮਲੇਰਕੋਟਲਾ ਦੇ ਹਰਦੀਪ ਸਿੰਘ, ਟਿੱਬਾ ਰੋਡ ’ਤੇ ਸਟਾਰ ਸਿਟੀ ਕਲੋਨੀ ਦੇ ਅਸ਼ੋਕ ਕੁਮਾਰ, ਪਿੰਡ ਈਸੇਵਾਲ ਦੇ ਇੰਦਰਜੀਤ ਸਿੰਘ, ਯੂਪੀ ਦੇ ਅਮਿਤ ਕੁਮਾਰ ਅਤੇ ਹੋਟਲ ਰੀਗਲ ਕਲਾਸਿਕ ਦੇ ਰਾਹੁਲ ਸ਼ਾਮਲ ਹਨ।

ਇਹ ਛਾਪੇਮਾਰੀ ਏ.ਸੀ.ਪੀ ਸਿਵਲ ਲਾਈਨ ਜਸਰੂਪ ਕੌਰ ਦੀ ਅਗਵਾਈ ‘ਚ ਕੀਤੀ ਗਈ। ਜਸਰੂਪ ਕੌਰ ਨੇ ਦੱਸਿਆ ਕਿ ਛਾਪੇਮਾਰੀ ਅਜੇ ਵੀ ਜਾਰੀ ਹੈ, ਹੁਣ ਤੱਕ ਕੁਝ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ|

ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ 13 ਲੜਕੀਆਂ ਅਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ 5 ਪੁਰਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  ਰਾਤ ਛਾਪੇਮਾਰੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ ਪੰਜ ‘ਚ 3,4,5,8 ਅਨੈਤਿਕ ਟਰੈਫ਼ਿਕ ਪ੍ਰੀਵੈਨਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।