India

ਦਿੱਲੀ ‘ਚ ਗਹਿਰਾਇਆ ਪਾਣੀ ਸੰਕਟ, ਬੁਰੀ ਹੋਈ ਹਾਲਤ

ਪੂਰੇ ਦੇਸ਼ ਵਿੱਚ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਦੇਸ਼ ਦੇ ਕਈ ਸੂਬੇ ਪਾਣੀ ਲਈ ਮਾਰੋ ਮਾਰੀ ਕਰ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿੱਚ ਵੀ ਇਸ ਸਮੇਂ ਪਾਣੀ ਨੂੰ ਲੈ ਕੇ ਬੁਰਾ ਹਾਲ ਹੋਇਆ ਪਿਆ ਹੈ। ਦਿੱਲੀ ਪਾਣੀ ਲੈਣ ਲਈ ਵੱਖ-ਵੱਖ ਯਤਨ ਕਰ ਰਿਹਾ ਹੈ। ਪਾਣੀ ਨੂੰ ਲੈ ਕੇ ਅੱਜ ਦਾ ਦਿਨ ਹਿੰਸਕ ਹੋ ਗਿਆ। ਪਾਣੀ ਦੀ ਕਮੀ ਨੂੰ ਲੈ ਕੇ ਛਤਰਪੁਰ ਜਲ ਬੋਰਡ ਦੇ ਦਫਤਰ ਦੀ ਭੰਨਤੋੜ ਕੀਤੀ ਗਈ ਹੈ। ਇਸ ਦੌਰਾਨ ਕਈ ਲੋਕਾਂ ਵੱਲੋਂ ਪੱਥਰ ਬਾਜੀ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਦਫਤਰ ਅੱਗੇ ਘੜੇ ਵੀ ਸੁੱਟੇ ਗਈ। ਇਸ ਦੌਰਾਨ ਦਫਤਰ ਦੇ ਸ਼ੀਸ਼ੇ ਤੱਕ ਟੁੱਟ ਗਏ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ।

ਇਸ ਘਟਨਾ ਤੋਂ ਬਾਅਦ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕੇਜਰੀਵਾਲ ਸਰਕਾਰ ਵਿੱਚ ਮੰਤਰੀ ਆਤਿਸ਼ੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਇਹ ਹਮਲਾ ਦੱਖਣੀ-ਦਿੱਲੀ ਦੇ ਸਾਬਕਾ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਕਰਵਾਇਆ ਹੈ। ਉਹ ਆਪਣੇ ਨਾਲ ਗੁੰਡੇ ਲੈ ਕੇ ਆਇਆ ਹੈ ਅਤੇ ਉਸ ਨੇ ਜਲ ਬੋਰਡ ਦੇ ਦਫਤਰ ਦੀ ਭੰਨਤੋੜ ਕਰਵਾਈ ਹੈ। ਇਸ ਦੀ ਵੀਡੀਓ ਦਿੱਲੀ ਪੁਲਿਸ ਨੂੰ ਭੇਜ ਦਿੱਤੀ ਅਤੇ ਦੇਖਦੇ ਹਾਂ ਕਿ ਦਿੱਲੀ ਪੁਲਿਸ ਇਸ ਮਾਮਲੇ ਵਿੱਚ ਮਾਮਲਾ ਦਰਜ ਕਰੇਗੀ? ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਪਾਣੀ ਦੀ ਪਾਈਪਲਾਈਨ ਨੂੰ ਨੁਕਾਸਨ ਪਹੁੰਚਾਇਆ ਹੈ ਇਸ ਨਾਲ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪਾਈਪ ਲਾਈਨਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ –  ਜਾਖੜ ਨੇ ਨਸ਼ੇ ਨੂੰ ਲੈ ਕੇ ਸੂਬਾ ਸਰਕਾਰ ‘ਤੇ ਕੱਸਿਆ ਤੰਜ, ਮੁੱਖ ਮੰਤਰੀ ਨੂੰ ਦਿੱਤੀ ਨਹਿਸਤ