ਬਿਉਰੋ ਰਿਪੋਰਟ – ਜਲਾਲਾਬਾਦ ਵਿੱਚ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ’ਤੇ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਡਰਾਈਵਰ ਅਤੇ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਜਿਨ੍ਹਾਂ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰ ਜਾਂਚ ਵਿੱਚ ਹੁਣ ਤੱਕ ਪ੍ਰਸ਼ਾਸਨ ਅਤੇ ਕਾਰ ਡਰਾਈਵਰ ਦੋਵਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ।
ਹਾਦਸੇ ਬਤਾਇਆ ਬਸਤੀ ਬਾਬਾ ਸਰੂਪ ਦਾਸ ਕਾਲੂ ਵਾਲਾ ਦੇ ਕੋਲ ਹੋਇਆ ਜਿੱਥੇ ਸੜਕ ’ਤੇ ਟੋਇਆ ਹੋਣ ਦੀ ਵਜ੍ਹਾ ਕਰਕੇ ਤੇਜ਼ ਰਫ਼ਤਾਰ ਕਾਰ ਬੱਸ ਦੇ ਨਾਲ ਜਾਨਕੇ ਟਕਰਾਈ। ਬੱਸ ਡਰਾਈਵਰ ਦੇ ਮੁਤਾਬਿਕ ਕਾਰ ਓਵਰ ਸਪੀਡ ਸੀ ਜਿਸ ਦੀ ਵਜ੍ਹਾ ਕਰਕੇ ਹਾਦਸਾ ਹੋਇਆ।
ਫਾਜ਼ਿਲਕਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਬੱਸ
ਪੰਜਾਬ ਰੋਡਵੇਜ ਦੇ ਬੱਸ ਡਰਾਈਵਰ ਮੰਗਲ ਸਿੰਘ ਨੇ ਦੱਸਿਆ ਕਿ ਉਹ ਫਾਜ਼ਿਲਕਾ ਤੋਂ ਅੰਮ੍ਰਿਤਸਰ ਜਾ ਰਹੇ ਸੀ ਕਿ ਸਾਹਮਣੇ ਤੋਂ ਆ ਰਹੀ ਓਵਰ ਸਪੀਡ ਕਾਰ ਨੇ ਬੱਸ ਵਿੱਚ ਟੱਕਰ ਮਾਰੀ, ਉਨ੍ਹਾਂ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਬੱਸ ਨੂੰ ਕਾਬੂ ਕੀਤਾ ਜਿਸ ਨਾਲ ਯਾਤਰੀਆਂ ਦੀ ਜਾਨ ਬਚੀ ਹੈ। ਕਾਰ ਅਤੇ ਬੱਸ ਨੂੰ ਕਾਫੀ ਨੁਕਸਾਨ ਹੋਇਆ ਹੈ।
ਉਧਰ ਮੌਕੇ ’ਤੇ ਮੌਜੂਦ ਸੜਕ ਦੇ ਕੋਲ ਘਰ ਵਿੱਚ ਰਹਿਣ ਵਾਲੇ ਨਥੂ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਹਾਈਵੇਅ ’ਤੇ ਟੋਏ ਹਨ ਜਿਸ ਦੀ ਵਜ੍ਹਾ ਕਰਕੇ ਹਾਦਸੇ ਹੋ ਰਹੇ ਹਨ, ਸਿਰਫ਼ ਇੰਨਾਂ ਹੀ ਨਹੀਂ ਮੀਂਹ ਦੀ ਵਜ੍ਹਾ ਕਰਕੇ ਪਾਣੀ ਖੜਾ ਹੋ ਜਾਂਦਾ ਹੈ ਜਿਸ ਦੀ ਵਜ੍ਹਾ ਕਰਕੇ ਰੋਜ਼ਾਨਾ ਕਈ ਹਾਦਸੇ ਹੁੰਦੇ ਹਨ।