India

ਪੱਛਮੀ ਬੰਗਾਲ ‘ਚ ਮੂਰਤੀ ਵਿਸਰਜਨ ਦੌਰਾਨ ਨਦੀ ‘ਚ ਆਇਆ ਹੜ੍ਹ, 8 ਮੌਤਾਂ, ਕਈ ਲਾਪਤਾ

ISI TERROIST

ਜਲਪਾਈਗੁੜੀ : ਪੱਛਮੀ ਬੰਗਾਲ (West Bengal) ਦੇ ਜਲਪਾਈਗੁੜੀ(Jalpaigur ) ਜ਼ਿਲੇ ਦੀ ਮਾਲ ਨਦੀ ‘ਚ ਬੁੱਧਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਲੋਕ ਦੁਰਗਾ ਮਾਂ ਦੀ ਮੂਰਤੀ ਦਾ ਨਦੀ ਵਿੱਚ ਵਿਸਰਜਨ(Goddess Durga idol immersion) ਕਰ ਰਹੇ ਸਨ ਕਿ ਅਚਾਨਕ ਨਦੀ ਵਿੱਚ ਹੜ੍ਹ(flash floods) ਆ ਗਿਆ, ਜਿਸ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਲੋਕ ਲਾਪਤਾ ਹਨ। ਇਕ ਸੀਨੀਅਰ ਅਧਿਕਾਰੀ ਮੁਤਾਬਕ ਘਟਨਾ ਦੇ ਸਮੇਂ ਸੈਂਕੜੇ ਲੋਕ ਮੂਰਤੀ ਵਿਸਰਜਨ ਲਈ ਮੱਲ ਨਦੀ ਦੇ ਕੰਢੇ ਇਕੱਠੇ ਹੋਏ ਸਨ। ਜਲਪਾਈਗੁੜੀ ਜ਼ਿਲ੍ਹਾ ਮੈਜਿਸਟਰੇਟ ਮੌਮਿਤਾ ਗੋਦਾਰਾ ਨੇ ਦੱਸਿਆ ਕਿ ਹੁਣ ਤੱਕ ਕਰੀਬ 50 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਪੁਲਿਸ ਸੁਪਰਡੈਂਟ ਦੇਵਰਸ਼ੀ ਦੱਤਾ ਨੇ ਦੱਸਿਆ ਕਿ “ਬੁੱਧਵਾਰ ਨੂੰ ਦੁਰਗਾ ਦੇਵੀ ਦੀ ਮੂਰਤੀ ਦੇ ਵਿਸਰਜਨ ਦੌਰਾਨ ਹੜ੍ਹ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਕਈ ਲੋਕ ਲਾਪਤਾ ਹਨ। ਲੋਕਾਂ ਨੂੰ ਬਚਾਉਣ ਲਈ NDRF, SDRF ਟੀਮਾਂ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਲੱਗੇ ਹੋਏ ਹਨ।”

50 ਲੋਕਾਂ ਨੂੰ ਬਚਾਇਆ ਗਿਆ

ਜਲਪਾਈਗੁੜੀ ਦੀ ਜ਼ਿਲ੍ਹਾ ਮੈਜਿਸਟਰੇਟ ਮੋਮਿਤਾ ਗੋਦਾਰਾ ਨੇ ਦੱਸਿਆ ਕਿ “ਨਦੀ ਵਿੱਚ ਅਚਾਨਕ ਆਏ ਹੜ੍ਹ ਕਾਰਨ ਕਈ ਲੋਕ ਵਹਿ ਗਏ ਹਨ। ਹੁਣ ਤੱਕ ਕਰੀਬ 50 ਲੋਕਾਂ ਨੂੰ ਬਚਾ ਲਿਆ ਗਿਆ ਹੈ। 13 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹੁਣ ਤੱਕ ਲਾਸ਼ਾਂ 8 ਲੋਕਾਂ ਨੂੰ ਬਰਾਮਦ ਕਰ ਲਿਆ ਗਿਆ ਹੈ।

ਲੋਕਾਂ ਨੂੰ ਸੰਭਾਲਣ ਦਾ ਸਮਾਂ ਵੀ ਨਹੀਂ ਮਿਲਿਆ, 2 ਮਿੰਟ ‘ਚ ਸਭ ਕੁਝ ਖਤਮ ਹੋ ਗਿਆ

ਚਸ਼ਮਦੀਦਾਂ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਲੋਕ ਮਾਂ ਦੁਰਗਾ ਦੀ ਮੂਰਤੀ ਦਾ ਵਿਸਰਜਨ ਕਰਨ ਪਹੁੰਚੇ ਹੋਏ ਸਨ। ਜਦੋਂ ਲੋਕ ਨਦੀ ਵਿੱਚ ਮੂਰਤੀ ਵਿਸਰਜਨ ਕਰ ਰਹੇ ਸਨ ਤਾਂ ਅਚਾਨਕ ਨਦੀ ਦਾ ਪਾਣੀ ਤੇਜ਼ ਹੋ ਗਿਆ। ਚਸ਼ਮਦੀਦਾਂ ਮੁਤਾਬਕ ਪਾਣੀ ਇੰਨਾ ਤੇਜ਼ੀ ਨਾਲ ਵਧਿਆ ਕਿ ਨਦੀ ‘ਚ ਮੌਜੂਦ ਲੋਕਾਂ ਨੂੰ ਸੰਭਾਲਣ ਦਾ ਸਮਾਂ ਨਹੀਂ ਮਿਲਿਆ ਅਤੇ ਦੋ ਮਿੰਟਾਂ ‘ਚ ਹੀ ਸਭ ਕੁਝ ਵਹਿ ਗਿਆ।

ਪੀਐਮ ਮੋਦੀ ਨੇ ਦੁੱਖ ਪ੍ਰਗਟ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਪਾਈਗੁੜੀ ਜ਼ਿਲ੍ਹੇ ‘ਚ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਗਿਆ, “ਪੱਛਮੀ ਬੰਗਾਲ ਦੇ ਜਲਪਾਈਗੁੜੀ ‘ਚ ਦੁਰਗਾ ਪੂਜਾ ਤਿਉਹਾਰ ਦੌਰਾਨ ਹੋਏ ਹਾਦਸੇ ਤੋਂ ਦੁਖੀ ਹਾਂ। ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਿੰਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ।”

ਦੂਜੇ ਪਾਸੇ, ਬੰਗਾਲ ਪੱਛੜੀਆਂ ਸ਼੍ਰੇਣੀਆਂ ਕਲਿਆਣ ਮੰਤਰੀ ਅਤੇ ਸਥਾਨਕ ਵਿਧਾਇਕ ਬੁਲੂ ਚਿਕ ਬਰਾਇਕ ਨੇ ਖਦਸ਼ਾ ਪ੍ਰਗਟਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਘਟਨਾ ਵਾਪਰੀ ਤਾਂ ਮੈਂ ਮੌਕੇ ‘ਤੇ ਮੌਜੂਦ ਸੀ। ਕਈ ਲੋਕ ਵਹਿ ਗਏ ਅਤੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ। ਘਟਨਾ ਦੇ ਸਮੇਂ ਸੈਂਕੜੇ ਲੋਕ ਮੌਜੂਦ ਸਨ। ਕਈ ਅਜੇ ਵੀ ਲਾਪਤਾ ਹਨ।’ ਬਰਾਇਕੇ ਅਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚ ਗਏ ਹਨ।

ਘਟਨਾ ਦੀ ਵੀਡੀਓ ਸਾਂਝੀ ਕਰਦੇ ਹੋਏ ਬੰਗਾਲ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਖਬਰ ਸੁਣ ਕੇ ਦੁੱਖ ਹੋਇਆ ਹੈ ਕਿ ਮਾਲ ਨਦੀ ਵਿੱਚ ਆਏ ਹੜ੍ਹ ਨੇ ਕਈ ਲੋਕਾਂ ਨੂੰ ਵਹਾ ਦਿੱਤਾ ਹੈ। ਉਸਨੇ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਨੂੰ ਤੇਜ਼ ਕਰਨ ਅਤੇ ਸੰਕਟ ਵਿੱਚ ਫਸੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵੀ ਕਿਹਾ। ਇੱਕ ਟਵੀਟ ਵਿੱਚ, ਉਸਨੇ ਲਿਖਿਆ, ‘ਮੈਂ ਜਲਪਾਈਗੁੜੀ ਦੇ ਡੀਐਮ ਅਤੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਤੁਰੰਤ ਬਚਾਅ ਕਾਰਜਾਂ ਨੂੰ ਤੇਜ਼ ਕਰਨ ਅਤੇ ਸੰਕਟ ਵਿੱਚ ਫਸੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਕਰਦਾ ਹਾਂ।’