India

ਰਾਵਣ ਦਾ ਬਲਦਾ ਪੁਤਲਾ ਲੋਕਾਂ ‘ਤੇ ਡਿੱਗਿਆ, ਸੱਤ ਲੋਕ ਹੇਠਾਂ ਦੱਬੇ ਗਏ, ਕਈ ਜ਼ਖਮੀ

Haryana NEWS

ਹਰਿਆਣਾ : ਹਰਿਆਣਾ ਦੇ ਯਮੁਨਾਨਗਰ ‘ਚ ਰਾਵਣ ਦਹਨ ਦੌਰਾਨ ਲੋਕਾਂ ‘ਤੇ ਰਾਵਣ ਦਾ ਸੜ ਰਿਹਾ ਪੁਤਲਾ ਲੋਕਾਂ ਉੱਤੇ ਡਿੱਗ ਗਿਆ। ਇਸ ਘਟਨਾ ‘ਚ ਕਈ ਲੋਕ ਜ਼ਖਮੀ ਹੋ ਗਏ। ਦਰਅਸਲ ਯਮੁਨਾਨਗਰ ਦੇ ਦੁਸਹਿਰਾ ਗਰਾਊਂਡ ‘ਚ ਰਾਵਣ ਦੇ ਪੁਤਲੇ ਦੇ ਦੌਰਾਨ ਲੱਕੜਾਂ ਹਟਾਉਣ ਕਾਰਨ ਬਲਦਾ ਪੁਤਲਾ ਉਥੇ ਬੈਠੇ ਲੋਕਾਂ ‘ਤੇ ਡਿੱਗ ਗਿਆ, ਜਿਸ ਕਾਰਨ 7 ਲੋਕ ਪੁਤਲੇ ਹੇਠਾਂ ਦੱਬ ਗਏ। ਇਸ ਦੌਰਾਨ ਮੌਕੇ ‘ਤੇ ਰੌਲਾ ਪੈ ਗਿਆ। ਇਸ ਘਟਨਾ ‘ਚ 7 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ, ਜਦੋਂ ਕਿ ਦੋ ਵਿਅਕਤੀਆਂ ਦੇ ਕੱਪੜੇ ਸੜ ਗਏ ਹਨ। ਜ਼ਖ਼ਮੀਆਂ ਨੂੰ ਐਂਬੂਲੈਂਸਾਂ ਵਿੱਚ ਲਿਜਾਇਆ ਗਿਆ। ਇਸ ਦੇ ਨਾਲ ਹੀ ਪੁਤਲਾ ਡਿੱਗਣ ਕਾਰਨ ਕੁਝ ਦੇਰ ਲਈ ਮੌਕੇ ‘ਤੇ ਭਗਦੜ ਵਾਲੀ ਸਥਿਤੀ ਪੈਦਾ ਹੋ ਗਈ। ਦੱਸਿਆ ਜਾਂਦਾ ਹੈ ਕਿ ਪੁਤਲਾ ਡਿੱਗਣ ਤੋਂ ਬਾਅਦ ਵੀ ਲੋਕ ਇਸ ਤੋਂ ਲੱਕੜ ਕੱਢਣ ਲਈ ਦੌੜਦੇ ਰਹੇ।

 

ਇਸ ਦੌਰਾਨ ਥਾਣਾ ਸਦਰ ਦੇ ਇੰਚਾਰਜ ਕਮਲਜੀਤ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਮੌਕੇ ਤੋਂ ਹਟਾਇਆ। ਦੱਸ ਦੇਈਏ ਕਿ ਸਰੋਜਨੀ ਕਲੋਨੀ ਦੇ ਸੁਰਿੰਦਰ ਕੁਮਾਰ, ਪੁਰਾਣਾ ਹਮੀਦਾ ਦਾ ਵਿਕਰਮ, ਬੈਂਕ ਕਲੋਨੀ ਦਾ ਰਾਕੇਸ਼, ਬੜੀ ਮਾਜਰਾ ਦਾ ਮੋਹਿਤ, ਦੀਪਕ ਪੁਤਲੇ ਹੇਠਾਂ ਦੱਬਣ ਕਾਰਨ ਜ਼ਖਮੀ ਹੋ ਗਏ ਹਨ। ਸਾਰਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਹਾਲਾਂਕਿ ਇਸ ਦੌਰਾਨ ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।