India Punjab

ਦਿੱਲੀ ਪੁ ਲਿਸ ਦੀ ਪ੍ਰੈਸ ਕਾਨਫਰੰਸ ਵਿੱਚ ਹੋਏ ਕਈ ਅਹਿਮ ਖੁਲਾਸੇ

ਦ ਖ਼ਾਲਸ ਬਿਊਰੋ : ਸਿੱਧੂ ਮੂਸੇ ਵਾਲਾ ਕਤ ਲ ਕਾਂ ਡ ਵਿੱਚ ਦਿੱਲੀ ਪੁਲਿਸ ਦੀ ਹੋਈ ਪ੍ਰੈਸ ਕਾਨਫਰੰਸ ਵਿੱਚ ਐਚਜੀਐਸ ਧਾਲੀਵਾਲ, ਸਪੈਸ਼ਲ ਸੀਪੀ, ਦਿੱਲੀ ਪੁਲਿਸ ਨੇ ਦੱਸਿਆ ਕਿ ਫੜੇ ਗਏ ਸ਼ੂਟ ਰਾਂ ਤੋਂ ਕਈ ਅਹਿਮ ਖੁਲਾਸੇ ਹੋਏ ਹਨ।ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਮੁੰਦਰਾ,ਕੱਛ ,ਗੁਜਰਾਤ ਤੋਂ ਇਹਨਾਂ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ ਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਸਾਡੀ ਟੀਮ ਇਹਨਾਂ ਪਿੱਛੇ 19 ਦਿਨਾਂ ਤੋਂ ਲੱਗੀ ਹੋਈ ਸੀ।ਸਿੱਧੂ ਨੂੰ ਮਾਰਨ ਆਏ 6 ਸ਼ੂਟ ਰਾਂ ਦੀ ਪਛਾਣ ਦਾ ਵੀ ਉਹਨਾਂ ਦਾਅਵਾ ਕੀਤਾ ਹੈ ਤੇ ਦੱਸਿਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਸਿੱਧੂ ਦੀ ਰੇਕੀ ਹੋਈ ਸੀ ਤੇ ਇਹ ਸਾਰੇ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਸਿੱਧੂ ਨੂੰ ਮਾ ਰਨ ਲਈ 2 ਗਰੁੱਪਾਂ ਵਿੱਚ ਕਾ ਤਲ ਆਏ ਸੀ। ਜਿਹਨਾਂ ਵਿੱਚੋਂ 4 ਜਣੇ ਬਲੈਰੋ ਤੇ 2 ਜਣੇ ਕੋਰੋਲਾ ਗੱਡੀ ਵਿੱਚ ਆਏ ਸੀ। ਬਲੈਰੋ ਵਿੱਚ ਪ੍ਰਿਅਵਰਤ, ਅੰਕਿਤ ਸਿਰਸਾ,ਦੀਪਕ ਮੁੰਡੀ ਤੇ ਕਸ਼ਿਸ਼ ਸਵਾਰ ਸਨ।ਦੂਸਰੀ ਗੱਡੀ ਕੋਰੋਲਾ ਨੂੰ ਜਗਰੂਪ ਚਲਾ ਰਿਹਾ ਸੀ ਤੇ ਮਨਪ੍ਰੀਤ ਮੰਨੂ ਉਸ ਦੇ ਨਾਲ ਸੀ। ਕੇਕੜੇ ਵੱਲੋਂ ਹੋਈ ਰੇਕੀ ਦੇ ਅਨੁਸਾਰ ਸਿੱਧੂ ਦੀ ਗੱਡੀ ਦਾ ਪਿੱਛਾ ਕੀਤਾ ਗਿਆ।
ਕੋਰੋਲਾ ਗੱਡੀ ਨੇ ਸਿੱਧੂ ਦੀ ਗੱਡੀ ਨੂੰ ਓਵਰਟੇਕ ਕੀਤਾ ਤੇ ਮਨਪ੍ਰੀਤ ਮਨੂੰ ਨੇ ਸਭ ਤੋਂ ਪਹਿਲਾਂ ਏਕੇ 47 ਨਾਲ ਸਿੱਧੂ ਤੇ ਫਾਇ ਰ ਕੀਤੇ।ਸਿੱਧੂ ਦੇ ਗੋ ਲੀਆਂ ਲੱਗਣ ਕਾਰਨ ਉਸ ਦੀ ਥਾਰ ਉੱਥੇ ਹੀ ਰੁੱਕ ਗਈ ਤੇ ਇਹਨਾਂ ਦੋਵਾਂ ਨੇ ਕੋਰੋਲਾ ਵਿੱਚੋਂ ਉਤਰ ਕੇ ਸਿੱਧੂ ‘ਤੇ ਹੋਰ ਫਾਇ ਰੰਗ ਕੀਤੀ।ਇਸ ਤੋਂ ਬਾਅਦ ਦੂਸਰੀ ਗੱਡੀ ਵਿੱਚੋਂ ਵੀ ਚਾਰੇ ਜਣਿਆਂ ਨੇ ਉਤਰ ਕੇ ਸਿੱਧੂ ਨੂੰ ਗੋਲੀਆਂ ਮਾਰੀਆਂ ਤੇ ਜਦ ਉਹਨਾਂ ਨੂੰ ਲੱਗਿਆ ਕਿ ਹੁਣ ਸਿੱਧੂ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਉਹ ਸਾਰੇ ਆਪੋ-ਆਪਣੀਆਂ ਗੱਡੀਆਂ ਵਿੱਚ ਬਹਿ ਕੇ ਉੱਥੋਂ ਫਰਾ ਰ ਹੋ ਗਏ।ਇਸ ਵਾਰਦਾਤ ਤੋਂ ਬਾਅਦ ਮੰਨੂ ਤੇ ਰੂਪਾ ਅਲੱਗ ਚਲੇ ਗਏ। ਬਾਕੀ ਚਾਰਾਂ ਨੇ ਥੋੜਾ ਅੱਗੇ ਜਾ ਕੇ ਬਲੈਰੋ ਗੱਡੀ ਛੱਡ ਦਿੱਤੀ ਤੇ ਕੇਸ਼ਵ ਇਹਨਾਂ ਨੂੰ ਅੱਗੇ ਲੈ ਕੇ ਗਿਆ ।ਇਸ ਤੋਂ ਬਾਅਦ ਇਹ ਸਾਰੇ ਫਤਿਹਾਬਾਦ ਪਹੁੰਚੇ ਤੇ ਪੁਲਿ ਸ ਤੋਂ ਬਚਣ ਲਈ ਬਾਅਦ ਵਿੱਚ ਹੋਰ ਵੀ ਕਈ ਟਿਕਾਣੇ ਬਦਲੇ ਪਰ ਦਿੱਲੀ ਦੀ ਸਪੈਸ਼ਲ ਸੈੱਲ ਨੇ ਇਹਨਾਂ ਨੂੰ 19 ਜੂਨ ਨੂੰ ਸਵੇਰੇ ਖਾਰੀ ਮਿੱਠੀ ਰੋਡ,ਬਾਰੋਈ,ਮੁੰਦਰਾ ਤੋਂ ਗ੍ਰਿਫ ਤਾਰ ਕਰ ਲਿਆ,ਜਿੱਥੇ ਇਹ ਸਾਰੇ ਕਿਰਾਏ ਦੇ ਘਰ ਵਿੱਚ ਰਹਿ ਰਹੇ ਸਨ।

ਦਿੱਲੀ ਪੁਲਿਸ ਨੇ ਜਾਂਚ ਦੀ ਸ਼ੁਰੂਆਤ ਵਿੱਚ ਸ਼ੱਕ ਦੇ ਆਧਾਰ ‘ਤੇ ਫੋਟੋਆਂ ਜਾਰੀ ਕੀਤੀਆਂ ਸੀ ,ਜਿਹਨਾਂ ਵਿੱਚੋਂ 3 ਮੰਨੂ,ਪ੍ਰਿਅਵਰਤ ਤੇ ਰੂਪਾ ਦੀ ਪਛਾਣ ਹੋਈ ਸੀ।ਇਹਨਾਂ ਕੋਲੋਂ 8 ਗਰੇ ਨੇਡ,9ਇਲੈ ਕਟਰਿਕ ਡੈਟੋ ਨੇਟਰ,1 ਅਸਾ ਲਟ ਰਾਈ ਫਲ,3 ਪਿਸਤੋਲ ,1 ਏਕੇ ਸੀਰੀਜ ਅਸਾਲਟ ਰਾਈ ਫਲ ਦਾ ਹਿੱਸਾ ਤੇ ਕੁੱਝ ਰਕਮ ਵੀ ਮਿਲੀ ਹੈ । ਬਰਾਮਦ ਹੋਏ ਇਹ ਸਾਰੇ ਹਥਿ ਆਰ ਵਰਤੇ ਨਹੀਂ ਗਏ ਸੀ ਸਗੋਂ ਲੋੜ ਪੈਣ ‘ਤੇ ਵਰਤੇ ਜਾਣੇ ਸੀ।ਇਹ ਸਾਰੇ ਹਥਿ ਆਰ ਕਿਰਮਾਰਾ,ਹਰਿਆਣਾ ਤੋਂ ਪ੍ਰਿਅਵਰਤ ਦੇ ਦੱਸੇ ‘ਤੇ ਬਰਾ ਮਦ ਹੋਏ ਹਨ। ਇਸ ਵਾਰਦਾਤ ਵਿੱਚ ਏਕੇ ਸੀਰੀਜ ਦੀ ਅਸਾਲਟ ਰਾਈਫਲ ਤੇ ਹੋਰ ਵੀ ਹਥਿ ਆਰ ਵਰਤੇ ਗਏ ਹਨ ਪਰ ਉਹ ਹਾਲੇ ਬਰਾਮਦ ਨਹੀਂ ਹੋਏ ਹਨ ।ਫੜੇ ਗਏ ਸ਼ੂਟਰਾਂ ਨੇ ਮੰਨਿਆ ਹੈ ਕਿ ਹਥਿ ਆਰਾਂ ਨਾਲ ਗੱਲ ਨਾ ਬਣਨ ਦੀ ਸੂਰਤ ਵਿੱਚ ਗ੍ਰੇਨੇ ਡ ਵਰਤੇ ਜਾਣੇ ਸੀ।