‘ਦ ਖ਼ਾਲਸ ਬਿਊਰੋ ( ਬੰਗਾ ) :- ਖੇਤੀ ਕਾਲੇ ਕਾਨੂਨ ਦੇ ਵਿਰੋਧ ‘ਚ ਪੰਜਾਬ ‘ਚ ਕਿਸਾਨੀ ਮੁੱਦਿਆਂ ‘ਤੇ ਹੋਏ ਉਭਾਰ ਵਿੱਚ ਪੰਜਾਬ ਦੇ ਵੱਧ ਹੱਕਾਂ ਤੇ ਖੁਦਮੁਖਤਿਆਰੀ ਦਾ ਮਸਲਾ ਚਰਚਾ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਇਹ ਗੱਲ ਹੁਣ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਨਵੇਂ ਖੇਤੀ ਕਾਨੂੰਨ ਅਸਲ ਬਿਮਾਰੀ ਨਹੀਂ ਹਨ, ਬਲਿਕ ਉਸ ਦੇ ਲੱਛਣ ਹਨ ਅਤੇ ਮਸਲੇ ਦੀ ਅਸਲ ਜੜ੍ਹ ਸੂਬਿਆਂ ‘ਤੇ ਕੇਂਦਰ ਦੇ ਕੀਤੇ ਫੈਸਲੇ ਥੋਪਣ ਨਾਲ ਜੁੜੀ ਹੋਈ ਹੈ।
3 ਅਕਤੂਬਰ 2020 ਨੂੰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਿਸ਼ਾਹੀ ਛੇਵੀਂ ਜੀਦੋਵਾਲ, ਬੰਗਾ ਵਿਖੇ ਪੰਥ ਸੇਵਕ ਜਥਾ ਦੁਆਬਾ ਵੱਲੋਂ ਮੌਜੂਦਾ ਕਿਰਸਾਨੀ ਸੰਕਟ ਦੇ ਮੁਦਿਆਂ ਨੂੰ ਵਿਚਾਰਨ ਲਈ ਵਿਚਾਰ ਗੋਸਟੀ ਕਰਵਾਈ ਗਈ, ਜਿਸ ਵਿੱਚ ਬਹੁਭਾਂਤੀ ਸ਼ਖਸੀਅਤਾਂ ਦਾ ਇਕੱਠ ਹੋਇਆ ਸੀ। ਇਸ ਦੌਰਾਨ ਇਸ ਵਿੱਚ ਕਿਸਾਨ, ਕਿਸਾਨ ਜਥੇਬੰਦੀਆਂ, ਧਾਰਮਿਕ ਤੇ ਸਿਆਸੀ ਧਿਰਾਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਇਕੱਠ ਵਿਚ ਹੇਠ ਲਿਖੇ ਮਤਿਆਂ ਉਤੇ ਸਹਿਮਤੀ ਹੋਈ:–
1 . ਅੱਜ ਦਾ ਇਕੱਠ ਇੰਡੀਆ ਸਰਕਾਰ ਵੱਲੋਂ ਸਤੰਬਰ 2020 ਵਿੱਚ ਪਾਸ ਕੀਤੇ ਖੇਤੀ ਉਪਜਾਂ ਨਾਲ ਸੰਬੰਧਤ ਤਿੰਨ ਕਾਨੂੰਨਾਂ ਨੂੰ ਰੱਦ ਕਰਦਾ ਹੈ।
2 . ਅੱਜ ਦਾ ਇਕੱਠ ਸਮਾਜ ਦੇ ਸਭ ਵਰਗਾਂ ਨੂੰ ਅਪੀਲ ਕਰਦਾ ਹੈ ਉਹ ਇਕਮੁਠਤਾ ਨਾਲ ਚੱਲ ਰਹੇ ਕਿਸਾਨ ਸੰਘਰਸ਼ ਦਾ ਸਹਿਯੋਗ ਕਰਨ।
3 . ਅੱਜ ਦਾ ਇਕੱਠ ਪੰਜਾਬ ਵਿੱਚ ਖੇਤੀ-ਬਾੜੀ ਨੂੰ ਲਾਹੇਵੰਦ ਕਿੱਤਾ ਬਣਾਉਣ ਦੇ ਨਾਲ-ਨਾਲ ਮਿੱਟੀ, ਪਾਣੀ ਅਤੇ ਵਾਤਾਵਰਣ ਦੇ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਣ ਨੂੰ ਵੀ ਅਹਿਮ ਸਮੱਸਿਆ ਮੰਨਦਾ ਹੈ, ਜਿਸ ਦਾ ਫ਼ੌਰੀ ਹੱਲ ਹੋਣਾ ਲਾਜ਼ਮੀ ਹੈ।
4 . ਅੱਜ ਦਾ ਇਕੱਠ ਖੇਤੀ ਉਪਜ ਦਾ ਭਾਅ ਤੈਅ ਕਰਨ, ਮੰਡੀਕਰਣ ਤੇ ਕੌਮਾਂਤਰੀ ਵਪਾਰ ਸੰਬੰਧੀ ਪੰਜਾਬ ਦੇ ਖੁਦਮੁਖਤਿਆਰ ਹੱਕਾਂ ਦੀ ਹਮਾਇਤ ਕਰਦਾ ਹੈ।
5 . ਅੱਜ ਦਾ ਇਕੱਠ ਪੰਜਾਬ ਦੇ ਕੁਦਰਤੀ ਸਾਧਨਾਂ ਅਤੇ ਦਰਿਆਈ ਪਾਣੀ ਉੱਤੇ ਪੰਜਾਬ ਦੇ ਹੱਕ ਦੀ ਬਹਾਲੀ ਅਹਿਮ ਤੇ ਬੁਨਿਆਦੀ ਮਸਲਾ ਸਮਝਦਾ ਹੈ,ਸੋ ਪੰਜਾਬ ਦੇ ਇਹ ਹੱਕ ਬਹਾਲ ਹੋਣੇ ਚਾਹੀਦੇ ਹਨ।
6 . ਅੱਜ ਦਾ ਇਕੱਠ ਖੇਤੀ ਬਾੜੀ ਵਿੱਚ ਕਾਰਪੋਰੇਟ ਦਖਲ ਦੀ ਬਜਾਏ ਸਾਂਝੀ ਅਤੇ ਸਹਿਕਾਰੀ ਖੇਤੀ ਦੇ ਮਾਡਲ ਵਿਕਸਿਤ ਕਰਨ ਨੂੰ ਹੱਲ ਸਮਝਦਾ ਹੈ।
7 . ਅੱਜ ਦਾ ਇਕੱਠ ਪੰਜਾਬ ਵਿਧਾਨ ਸਭਾ ਨੂੰ ਉਪਰੋਕਤਾ ਤਿੰਨੇ ਕਾਨੂੰਨ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕਰਦਾ ਹੈ।
ਅੱਜ ਦਾ ਇਕੱਠ ਮਹਿਸੂਸ ਕਰਦਾ ਹੈ ਕਿ ਭਾਵੇਂ ਕਿਰਸਾਨੀ ਸਮੱਸਿਆਵਾਂ ਦਾ ਸਦੀਵੀ ਹੱਲ ਸਥਾਨਕ ਲੋਕ ਨੂੰ ਕਿਸਾਨੀ ਮਸਲਿਆਂ ਉਤੇ ਖੁਦਮੁਖਤਿਆਰੀ ਦਾ ਹੱਕ ਹਾਸਲ ਹੋਣ ਨਾਲ ਹੀ ਹੋਵੇਗਾ ਪਰ ਅੰਤ੍ਰਰਮ ਹੱਲ ਦੇ ਤੌਰ ਤੇ ਇੰਡੀਆ ਸਰਕਾਰ ਨੂੰ ਸਿਫਾਰਸ਼ ਕਰਦਾ ਹੈ ਕਿ ਕਿਸਾਨਾਂ ਜਥੇਬੰਦੀਆਂ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਗੱਲ-ਬਾਤ ਲਈ ਵਿਸ਼ਵਾਸ ਬਹਾਲੀ ਦੇ ਉਪਾਅ ਵਜੋਂ ਉਪਰੋਕਤ ਤਿੰਨੇ ਕਾਨੂੰਨਾ ਨੂੰ ਪੰਜਾਬ ਵਿੱਚ ਨਾ ਲਾਗੂ ਕਰੇ ਅਤੇ ਸਮਰਥਨ ਮੁੱਲ ਨੂੰ ਥੋਕ ਸੂਚਕ ਅੰਕ ਨਾਲ ਜੋੜ ਕੇ ਜਾਂ ਭਾਅ ਤਹਿ ਕਰਨ ਦੀ ਸੀ2 + 50% ਮੁਨਾਫੇ ਦੀ ਜੁਗਤ ਲਾਗੂ ਕਰਕੇ ਸਭ ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਉਣ ਦਾ ਕਾਨੂੰਨ ਪਾਸ ਕਰੇ। ਫਲਾਂ ਅਤੇ ਸਬਜ਼ੀਆਂ ਲਈ ‘ਕੀਮਤ ਸਥਿਰਤਾ ਕੋਸ਼’ ਕਾਇਮ ਕਰਕੇ ਕਿਸਾਨ ਦੇ ਮੁਨਾਫ਼ੇ ਵਿੱਚ ਸਥਿਰਤਾ ਲਿਆਏ।
ਸਹਿਮਤੀ ਪ੍ਰਗਟਾਉਣ ਵਾਲ਼ੀਆਂ ਸ਼ਖ਼ਸੀਅਤਾਂ ਵਿੱਚ ਅਵਤਾਰ ਸਿੰਘ ਅਵਤਾਰ ਸਿੰਘ ਜਗਤਪੁਰ, ਸੰਤ ਅਮਰੀਕ ਸਿੰਘ ਮਹਿਤਪੁਰ, ਸਤਨਾਮ ਸਿੰਘ ਕਿਸਨਪੁਰਾ, ਸਤਨਾਮ ਸਿੰਘ ਜਲਵਾਹਾ, ਸਤਨਾਮ ਸਿੰਘ ਭਾਰਾਪੁਰ, ਸਤਨਾਮ ਜਲਾਲਪੁਰ, ਸਤਵੀਰ ਸਿੰਘ ਜੀਦੋਵਾਲ, ਸਰਬਜੀਤ ਸਿੰਘ ਰਾਣੇਵਾਲ, ਸਿੰਦਰਪਾਲ ਸਿੰਘ ਸੋਨਾ, ਸੁਖਜਿੰਦਰ ਸਿੰਘ ਗੁਲਪੁਰ, ਸੁਖਬੀਰ ਸਿੰਘ ਖਟਕੜ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਸੰਘਾ, ਸੁਰਿੰਦਰਪਾਲ ਸਿੰਘ, ਹਰਜਿੰਦਰ ਸਿੰਘ ਨਾਗਰਾ, ਹਰਜਿੰਦਰ ਸਿੰਘ ਮਹਿੰਦਪੁਰ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਕਰਮਨਜੀਤ ਸਿੰਘ ਭੰਗੂ, ਕੰਵਲਜੀਤ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਬੱਬਰਮਜਾਰਾ, ਕੈਪਟਨ ਗੁਰਪਾਲ ਸਿੰਘ ਮਜਾਰੀ, ਗਿਆਨੀ ਹਰਦੀਪ ਸਿੰਘ ਸਾਹਧੜਾ, ਗੁਰਸਰਨ ਸਿੰਘ ਮੁਕੰਦਪੁਰ, ਗੁਰਦੀਪ ਸਿੰਘ ਕਾਲਕਟ, ਗੁਰਮੀਤ ਸਿੰਘ ਕਰਤਾਰਪੁਰ, ਗੁਰਮੀਤ ਸਿੰਘ ਝੰਡੇਰ, ਜਸਵਿੰਦਰ ਸਿੰਘ ਕਲੇਰਾਂ, ਜਥੇਦਾਰ ਅਮਰੀਕ ਸਿੰਘ ਬੁਲੋਵਾਲ, ਜਥੇਦਾਰ ਸੁਖਦੇਵ ਸਿੰਘ ਭੌਰ, ਜਥੇਦਾਰ ਜਰਨੈਲ ਸਿੰਘ ਹੁਸੈਨਪੁਰ, ਜਥੇਦਾਰ ਦਲਜੀਤ ਸਿੰਘ ਮੋਲਾ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਰਨੈਲ ਸਿੰਘ ਜਾਫਰਪੁਰ, ਤਿਲਕਰਾਜ ਸਿੰਘ ਚਾਹਲ ਕਲਾ, ਧਨਵੰਤ ਸਿੰਘ ਲਾਦੀਆਂ, ਪਰਮਜੀਤ ਸਿੰਘ ਮੰਡ, ਪੁਰਸ਼ੋਤਮ ਸਿੰਘ, ਪ੍ਰੋ.ਮਨਜੀਤ ਸਿੰਘ ਰਸੂਲਪੁਰ, ਬਖ਼ਸ਼ੀਸ਼ ਸਿੰਘ ਜਗਤਪੁਰ, ਬਖਤਾਵਰ ਸਿੰਘ ਜਗਤਪੁਰ, ਬਲਕਾਰ ਸਿੰਘ, ਬਲਵੀਰ ਸਿੰਘ ਰਟੈਡਾ, ਬਾਬਾ ਦੁਪਾਲੀ ਜੀ, ਬੂਟਾ ਸਿੰਘ ਜਗਤਪੁਰ, ਬੇਅੰਤ ਸਿੰਘ ਨੀਲੋਵਾਲ, ਮਹਿੰਦਰ ਸਿੰਘ ਦੁਸਾਂਝ, ਮਨਧੀਰ ਸਿੰਘ, ਮਨਪ੍ਰੀਤ ਸਿੰਘ ਭਾਰਸਿੰਘਪੁਰਾ ਅਤੇ ਰਣਜੀਤ ਸਿੰਘ ਰਟੈਡਾ ਦੇ ਨਾਂ ਸ਼ਾਮਿਲ ਹਨ।