ਬਹੁਚਰਚਿਤ ਬਾਡੀ ਬਿਲਡਰ ਪਵਨਪ੍ਰੀਤ ਸਿੰਘ ਦੀ ਜਾਨ ਚਲੇ ਜਾਣ ਦੇ ਮਾਮਲੇ ‘ਚ ਸੁਧਾਰ ਪੁਲਿਸ ਨੇ ਮਾਮਲੇ ਵਿਚ ਨਾਮਜ਼ਦ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਕਿਰਨਦੀਪ ਕੌਰ, ਲੜਕੀ ਦਾ ਪਿਤਾ ਰਾਜਿੰਦਰ ਸਿੰਘ, ਭਰਾ ਗੁਰਚਰਨ ਸਿੰਘ ਚੰਨਾ, ਲੜਕੀ ਦੀ ਮਾਤਾ, ਦੋ ਭੈਣਾਂ ਨੂੰ ਵਿੱਚੋਂ ਤਿੰਨ ਜਣਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਬਾਕੀ ਚਾਰ ਨੂੰ ਨੈਣਾਂ ਦੇਵੀ ਦੇ ਗੈਸਟ ਹਾਊਸਾਂ ਤੋਂ ਕਾਬੂ ਕੀਤਾ ਗਿਆ। ਜਾਂਚ ਕਰ ਰਹੇ SHO ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਪਿੰਡ ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਟਵਾਰੀ ਕੁਲਦੀਪ ਸਿੰਘ ਅਜੇ ਫਰਾਰ ਹਨ ਜਿਨ੍ਹਾਂ ਨੂੰ ਦਿੱਲੀ-ਹਰਿਆਣਾ ਵਿਖੇ ਪੁਲਿਸ ਟੀਮ ਭਾਲ ਰਹੀ ਹੈ।
