ਬਿਉਰੋ ਰਿਪੋਰਟ – ਪੂਰੇ ਦੇਸ਼ ਵਿਚ ਜਿੱਥੇ ਅੱਜ ਦਿਵਾਲੀ ਦਾ ਤਿਉਹਾਰ ਹੈ, ਉੱਥੇ ਹੀ ਅੱਜ ਦੇ ਦਿਨ ਪੰਜਾਬ ਦੀ ਦੁਬਾਰਾ ਵੰਡ ਹੋਈ ਸੀ। 1 ਨਵੰਬਰ 1966 ਨੂੰ ਪੰਜਾਬ ਨਾਲ ਹਰਿਆਣਾ ਅਤੇ ਹਿਮਾਚਲ ਅਲੱਗ ਕੀਤੇ ਗਏ ਸਨ। ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੇ ਪੰਜਾਬ ਨਾਲ ਵੰਡ ਸਮੇਂ ਧੱਕੇਸ਼ਾਗੀ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਆਪਣੇ ਐਕਸ ਖਾਤੇ ਤੇ ਲਿਖਿਆ ਕਿ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨਾਲ ਕਾਂਗਰਸ ਆਗੂਆਂ ਨੇ ਆਜ਼ਾਦੀ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ ਪਰ ਦੇਸ਼ ਆਜ਼ਾਦ ਹੁੰਦੇ ਹੀ ਕਾਂਗਰਸੀ ਆਗੂ ਉਨ੍ਹਾਂ ਵਾਅਦਿਆਂ ਤੋਂ ਪਿੱਛੇ ਹਟ ਗਏ।
ਇਨ੍ਹਾਂ ਅੱਤਿਆਚਾਰਾਂ ਤੋਂ ਰੋਹ ’ਚ ਆ ਕੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਮਾਂ ਬੋਲੀ ਪੰਜਾਬੀ ਦੇ ਆਧਾਰ ’ਤੇ ‘ਪੰਜਾਬੀ ਸੂਬੇ’ ਦੀ ਮੰਗ ਉਠਾਈ ਗਈ ਸੀ, ਜਿਸ ਲਈ ਹਜ਼ਾਰਾਂ ਅਕਾਲੀ ਆਗੂਆਂ ਨੇ ਕੇਂਦਰ ਸਰਕਾਰ ਦੇ ਤਸ਼ੱਦਦ ਨੂੰ ਝੱਲਿਆ ਤੇ। ਕਈ ਆਗੂ ਜੇਲ੍ਹ ਗਏ, ਧਰਨੇ ਦਿੱਤੇ ਅਤੇ ਹਰ ਤਰ੍ਹਾਂ ਦੇ ਜਬਰ ਦਾ ਵਿਰੋਧ ਕੀਤਾ। ਆਖਰਕਾਰ ਲੰਮੀ ਜੱਦੋ-ਜਹਿਦ ਅਤੇ ਅਨੇਕਾਂ ਕੁਰਬਾਨੀਆਂ ਤੋਂ ਬਾਅਦ 1 ਨਵੰਬਰ 1966 ਨੂੰ ‘ਪੰਜਾਬੀ ਸੂਬੇ’ ਦੀ ਸਥਾਪਨਾ ਹੋਈ। ਕੇਂਦਰ ਸਰਕਾਰ ਦਾ ਪੰਜਾਬ ਨਾਲ ਵਿਤਕਰਾ ਜਾਰੀ ਹੈ, ਸਾਡੀਆਂ ਹੱਕੀ ਮੰਗਾਂ ਅੱਜ ਤੱਕ ਵੀ ਨਹੀਂ ਮੰਨੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਇਸ ਲਈ ਸੰਘਰਸ਼ ਜਾਰੀ ਰੱਖੇਗਾ।
ਇਸ ਤੋਂ ਇਲਾਵਾ ਐਸਜੀਪੀਸੀ ਨੇ ਵੀ ਪੰਜਾਬ ਦੀ ਵੰਡ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਗੁੱਸੇ ਜਾਹਿਰ ਕਰਦਿਆਂ ਲਿਖਿਆ ਕਿ ਅੱਜ ਦੇ ਦਿਨ 1966 ਵਿਚ ਭਾਸ਼ਾ ਦੇ ਆਧਾਰ ‘ਤੇ ਵੰਡਿਆ ਪੰਜਾਬੀ ਸੂਬਾ ਹੋਂਦ ਵਿਚ ਆਇਆ ਸੀ। ਭਾਰਤ ਦੀ ਵੰਡ ਤੋਂ ਬਾਅਦ ਦੱਖਣ ਤੋਂ ਉੱਤਰ ਤੱਕ ਭਾਸ਼ਾ ਦੇ ਆਧਾਰ ‘ਤੇ ਸੂਬਿਆਂ ਦੀ ਹੱਦਬੰਦੀ ਦਾ ਮੁੱਦਾ ਉੱਠਿਆ।
ਆਂਧਰਾ ਪ੍ਰਦੇਸ਼ ਬਣਨ ਤੋਂ ਬਾਅਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ। ਲੰਬੇ ਸੰਘਰਸ਼ (ਜਿਸ ਵਿੱਚ ਹਜ਼ਾਰਾਂ ਸਿੱਖਾਂ ਨੇ ਜੇਲ੍ਹਾਂ ਭਰੀਆਂ, ਤਸੀਹੇ ਝੱਲੇ, ਸ਼ਹੀਦ ਹੋਏ) ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾਇਆ ਗਿਆ। ਕੇਂਦਰ ਨੇ ਪੰਜਾਬੀਆਂ ਨਾਲ ਬੇਈਮਾਨੀ ਕਰਦੇ ਹੋਏ ਜਾਣਬੁੱਝ ਕੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਿਚ ਮਿਲਾ ਕੇ ਨਾ ਸਿਰਫ਼ ਪੰਜਾਬ ਦੇ ਟੁਕੜੇ-ਟੁਕੜੇ ਕੀਤੇ, ਸਗੋਂ ਇਸ ਦੇ ਪਾਣੀਆਂ, ਡੈਮਾਂ ਅਤੇ ਰਾਜਧਾਨੀ ‘ਤੇ ਵੀ ਕਬਜ਼ਾ ਕਰਕੇ ਵੱਡੀ ਸੱਟ ਮਾਰੀ।
ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨਾਲ ਆਜ਼ਾਦੀ ਤੋਂ ਪਹਿਲਾਂ ਕਾਂਗਰਸੀ ਨੇਤਾਵਾਂ ਨੇ ਅਨੇਕਾਂ ਵਾਅਦੇ ਕੀਤੇ ਸਨ ਪਰ ਦੇਸ਼ ਆਜ਼ਾਦ ਹੁੰਦਿਆਂ ਹੀ ਕਾਂਗਰਸੀ ਨੇਤਾਵਾਂ ਨੇ ਉਹਨਾਂ ਵਾਅਦਿਆਂ ਤੋਂ ਅੱਖਾਂ ਫੇਰ ਲਈਆਂ । ਇਹਨਾਂ ਜ਼ਿਆਦਤੀਆਂ ਦੇ ਰੋਹ ‘ਚੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਮਾਂ ਬੋਲੀ ਪੰਜਾਬੀ… pic.twitter.com/1GlunN0WyW
— Sukhbir Singh Badal (@officeofssbadal) November 1, 2024
ਇਹ ਵੀ ਪੜ੍ਹੋ – ਹਰਿਆਣਾ ਦੇ ਇਸ ਸ਼ਹਿਰ ਦਿਵਾਲੀ ਦੀ ਰਾਤ ਅੱਗ ਨੇ ਮਚਾਇਆ ਤਾਂਡਵ!