‘ਦ ਖ਼ਾਲਸ ਬਿਊਰੋ :- ਅਮਰੀਕਾ ਦੀ ਮਸ਼ਹੂਰ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਜ਼ ਦੇ ਗਿੱਟੇ ’ਤੇ ਸੱਟ ਲੱਗਣ ਕਾਰਨ ਅਮਰੀਕੀ ਓਪਨ ਖੇਡਾਂ ਵਿੱਚੋਂ ਬਾਹਰ ਹੋ ਗਈ। ਜਿਸ ਨਾਲ ਉਸ ਦਾ 24ਵਾਂ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ। ਸੈਮੀਫਾਈਨਲ ਵਿੱਚ ਉਹ ਵਿਕਟੋਰੀਆ ਅਜ਼ਾਰੇਂਕਾ ਤੋਂ ਹਾਰ ਗਈ। ਅਜ਼ਾਰੇਂਕਾ ਨੇ ਆਪਣੀ ਮਜ਼ਬੂਤ ਵਿਰੋਧੀ ਨੂੰ 1-6, 6-3, 6-3 ਨਾਲ ਹਰਾ ਕੇ 2013 ਤੋਂ ਬਾਅਦ ਪਹਿਲੀ ਵਾਰ ਕਿਸੇ ਗ੍ਰੈਂਡਸਲੈਮ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ। ਖ਼ਿਤਾਬੀ ਮੈਚ ਵਿੱਚ ਉਸ ਦਾ ਸਾਹਮਣਾ ਦੋ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਨਾਓਮੀ ਓਸਾਕਾ ਨਾਲ ਹੋਵੇਗਾ, ਜਿਸ ਨੇ ਅਮਰੀਕਾ ਦੀ ਜੈਨੀਫਰ ਬ੍ਰੈਡੀ ਨੂੰ 7-6 (1), 3-6, 6-3 ਨਾਲ ਹਰਾਇਆ।
International
ਅਮਰੀਕਾ ਦੀ ਮਸ਼ਹੂਰ ਖਿਲਾੜੀ ਦੇ ਗਿੱਟੇ ‘ਤੇ ਲੱਗੀ ਸੱਟ, ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਫਨਾ ਹੋਇਆ ਚਕਨਾਚੂਰ
- September 11, 2020

Related Post
India, Khaas Lekh, Khalas Tv Special, Lifestyle
ਜੇਕਰ ਤੁਸੀਂ ਹੋ ਕਿਸੇ ਵਾਹਨ ਦੇ ਮਾਲਕ, ਤਾਂ ਇਹ
June 7, 2025