India

ਸੈਂਸੈਕਸ 400 ਤੋਂ ਵੱਧ ਅੰਕ ਡਿੱਗਿਆ: ਬੈਂਕਿੰਗ, ਆਟੋ ਸਮੇਤ ਸਾਰੇ ਖੇਤਰਾਂ ਦੇ ਸ਼ੇਅਰ ਡਿੱਗੇ

ਮੁੰਬਈ : ਅੱਜ ਭਾਵ 4 ਅਕਤੂਬਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ 400 ਅੰਕਾਂ ਦੀ ਗਿਰਾਵਟ ਨਾਲ 82,050 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ‘ਚ ਵੀ 100 ਅੰਕਾਂ ਦੀ ਗਿਰਾਵਟ ਦੇ ਨਾਲ ਇਹ 25,100 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਦੇ 30 ਸਟਾਕਾਂ ਵਿੱਚੋਂ 20 ਘਟ ਰਹੇ ਹਨ ਅਤੇ 10 ਵੱਧ ਰਹੇ ਹਨ। ਨਿਫਟੀ ਦੇ 50 ਸਟਾਕਾਂ ‘ਚੋਂ 34 ਲਾਲ ‘ਚ ਅਤੇ 15 ਲਾਲ ‘ਚ ਹਨ। ਬੈਂਕਿੰਗ, ਆਟੋ ਸਮੇਤ NSE ਦੇ ਸਾਰੇ ਸੈਕਟਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।

ਵਿਦੇਸ਼ੀ ਨਿਵੇਸ਼ਕਾਂ ਨੇ 15,243.27 ਕਰੋੜ ਰੁਪਏ ਦੇ ਸ਼ੇਅਰ ਵੇਚੇ

ਏਸ਼ੀਆਈ ਬਾਜ਼ਾਰ ‘ਚ ਜਾਪਾਨ ਦਾ ਨਿੱਕੇਈ 0.47 ਫੀਸਦੀ ਚੜ੍ਹਿਆ ਹੈ। ਉਥੇ ਹੀ ਹਾਂਗਕਾਂਗ ਦਾ ਹੈਂਗਸੇਂਗ ਇੰਡੈਕਸ 2.26 ਫੀਸਦੀ ਅਤੇ ਕੋਰੀਆ ਦਾ ਕੋਸਪੀ ਇੰਡੈਕਸ 0.60 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

3 ਅਕਤੂਬਰ ਨੂੰ ਅਮਰੀਕੀ ਡਾਓ ਜੋਂਸ 0.44% ਡਿੱਗ ਕੇ 42,011 ‘ਤੇ ਅਤੇ ਨੈਸਡੈਕ 0.037% ਡਿੱਗ ਕੇ 17,918 ‘ਤੇ ਆ ਗਿਆ। S&P 500 ਵੀ 0.17% ਡਿੱਗ ਕੇ 5,699 ‘ਤੇ ਆ ਗਿਆ।

NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 3 ਅਕਤੂਬਰ ਨੂੰ 15,243.27 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ₹ 12,913.96 ਕਰੋੜ ਰੁਪਏ ਦੇ ਸ਼ੇਅਰ ਖਰੀਦੇ।