The Khalas Tv Blog India ਕਾਂਗਰਸ ‘ਚ ਛਿੜਿਆ ਅੰਦਰੂਨੀ ਕਲੇਸ਼? ਸੀਨੀਅਰ ਲੀਡਰ ਨੇ ਕਹੀ ਵੱਡੀ ਗੱਲ
India

ਕਾਂਗਰਸ ‘ਚ ਛਿੜਿਆ ਅੰਦਰੂਨੀ ਕਲੇਸ਼? ਸੀਨੀਅਰ ਲੀਡਰ ਨੇ ਕਹੀ ਵੱਡੀ ਗੱਲ

ਬਿਉਰੋ ਰਿਪੋਰਟ – ਕਾਂਗਰਸੀ ਪਾਰਟੀ ਵਿਚ ਆਪਸੀ ਕਲੇਸ਼ ਝਿੜਦਾ ਦਿਖਾਈ ਦੇ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੀ ਸ਼ਸ਼ੀ ਥਰੂਰ ਨੇ ਆਪਣੇ ਬਾਗੀ ਸੁਰ ਦਿਖਾਏ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵਿਚ ਹੀ ਰਹਿਣਗੇ ਪਰ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਲੋੜ ਨਹੀਂ ਹੈ ਤਾਂ ਉਨ੍ਹਾਂ ਕੋਲ ਵੀ ਵਿਕਲਪ ਹਨ। ਇਸ ਦੇ ਨਾਲ ਹੀ ਸ਼ਸ਼ੀ ਥਰੂਰ ਨੇ ਪਾਰਟੀ ਬਦਲਣ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਵਿਚਾਰਕ ਮਤਭੇਦ ਹਨ ਪਰ ਉਹ ਅਜਿਹਾ ਨਹੀਂ ਮਨਦੇ।  ਕੇਰਲ ਦੇ ਤਿਰੂਵਨੰਤਪੁਰਮ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਥਰੂਰ ਨੇ ਹਾਲ ਹੀ ਵਿੱਚ ਕੇਰਲ ਦੀ ਖੱਬੇ ਪੱਖੀ ਵਿਜਯਨ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਦੀ ਪ੍ਰਸ਼ੰਸਾ ਕੀਤੀ ਸੀ। ਉਨ੍ਹਾਂ ਨੇ ਕੇਰਲ ਵਿੱਚ ਪਾਰਟੀ ਲੀਡਰਸ਼ਿਪ ਬਾਰੇ ਵੀ ਸਵਾਲ ਉਠਾਏ ਸਨ। ਇਸ ਤੋਂ ਬਾਅਦ, ਪਾਰਟੀ ਦੀ ਕੇਰਲ ਇਕਾਈ ਦੇ ਮੁੱਖ ਪੱਤਰ ਨੇ ਉਨ੍ਹਾਂ ਨੂੰ ਸਲਾਹ ਦੇਣ ਵਾਲਾ ਇੱਕ ਲੇਖ ਪ੍ਰਕਾਸ਼ਿਤ ਕੀਤਾ।

ਇਹ ਵੀ ਪੜ੍ਹੋ – ਟਮਾਟਰ ਤੇ ਦਾਲਾਂ ਦੋ ਸਾਲਾਂ ’ਚ ਸਭ ਤੋਂ ਮਹਿੰਗੀਆਂ, ਮੋਟੇ ਅਨਾਜ ਦੇ ਭਾਅ ਵੀ ਵਧੇ

 

Exit mobile version