ਬਿਊਰੋ ਰਿਪੋਰਟ : T-20 ਵਰਲਡ ਕੱਪ (t20 world cup) ਵਿੱਚ ਭਾਰਤ ਬੰਗਲਾਦੇਸ਼ ਨੂੰ ਹਰਾ ਕੇ ਤਕਰੀਬਨ ਸੈਮੀਫਾਈਲ ਵਿੱਚ ਪਹੁੰਚ ਗਿਆ ਹੈ ਪਰ 100 ਫੀਸਦ ਥਾਂ ਪੱਕਾ ਕਰਨ ਦੇ ਲਈ ਭਾਰਤ ਨੂੰ ਆਪਣੇ ਅਗਲੇ ਮੈਚ ਵਿੱਚ ਜ਼ਿੰਬਾਬਵੇ ਨੂੰ ਹਰਾਉਣਾ ਹੋਵੇਗਾ। ਖਾਸ ਕਰ ਵੀਰਵਾਰ ਨੂੰ ਜਦੋਂ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ ਹੈ । ਇਸ ਦੌਰਾਨ ਅਖੀਰਲੇ ਮੌਕੇ ਪੇਚ ਰਨ ਰੇਟ ‘ਤੇ ਫਸ ਸਕਦਾ ਹੈ। ਉਧਰ ਪਾਕਿਸਤਾਨ ਦੀ ਅਦਾਕਾਰ ਸਿਹਰ ਸ਼ਿਨਵਾਰੀ (Sehar shinwari) ਨੇ ਭਾਰਤ-ਜ਼ਿੰਬਾਬਵੇ ਦੇ ਮੈਚ ਨੂੰ ਲੈਕੇ ਵੱਡਾ ਐਲਾਨ ਕਰ ਦਿੱਤਾ ਹੈ।
https://twitter.com/SeharShinwari/status/1588036680451227648?s=20&t=0v3JF9fKO3eP9ZGIpgccJA
ਸਿਹਰ ਸ਼ਿਨਵਾਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਦਾਅਵਾ ਕੀਤਾ ‘ਕਿ ਜੇਕਰ ਜ਼ਿੰਬਾਬਵੇ ਨੇ ਆਪਣੇ ਚਮਤਕਾਰੀ ਪ੍ਰਦਰਸ਼ਨ ਨਾਲ ਭਾਰਤ ਨੂੰ ਵਰਲਡ ਕੱਪ ਟੀ-20 ਵਿੱਚ ਹਰਾ ਦਿੰਦੀ ਹੈ ਤਾਂ ਉਹ ਜ਼ਿੰਬਾਬਵੇ ਦੇ ਕਿਸੇ ਵੀ ਮੁੰਡੇ ਨਾਲ ਉਹ ਵਿਆਹ ਕਰਨ ਲਈ ਤਿਆਰ ਹਨ’ । ਸਹਿਰ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ‘ਤੇ ਟਿਪਣੀਆਂ ਕਰ ਰਹੇ ਹਨ। ਇੱਕ ਸ਼ਖ਼ਸ ਨੇ ਲਿਖਿਆ ਕਿ ਫਿਰ ਤਾਂ ਮੈਨੂੰ ਦੁੱਖ ਹੋਵੇਗਾ ਕਿ ਤੁਹਾਡਾ ਵਿਆਹ ਜ਼ਿੰਬਾਬਵੇ ਦੇ ਕਿਸੇ ਮੁੰਡੇ ਨਾਲ ਨਹੀਂ ਹੋਵੇਗਾ । ਇੱਕ ਸ਼ਖ਼ਸ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਜ਼ਿੰਬਾਬਵੇ ਦਾ ਮੁੰਡਾ ਤੁਹਾਡੇ ਨਾਲ ਵਿਆਹ ਕਰਨ ਲਈ ਰਾਜੀ ਹੋਵੇਗਾ। ਮੁਨੀਰ ਨਾਂ ਦੇ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਜੇਕਰ ਜ਼ਿੰਬਾਬਵੇ ਦਾ ਮੁੰਡਾ ਤੁਹਾਡੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦੇਵੇ। ਆਦਰਸ਼ ਨਾਂ ਦੇ ਯੂਜ਼ਰ ਨੇ ਕਿਹਾ ਸੁਪਣੇ ਉਹ ਵੀ ਵੇਖੋ ਜੋ ਸੱਚ ਹੋਣ।
ਭਾਰਤ ਅਤੇ ਜ਼ਿੰਬਾਬਵੇ ਦੇ ਵਿਚਾਲੇ 6 ਨਵੰਬਰ ਨੂੰ ਮੈਚ ਹੋਣਾ ਹੈ। ਟੀਮ ਇੰਡੀਆ 4 ਵਿੱਚੋਂ 3 ਮੈਚ ਜਿੱਤ ਕੇ 6 ਪੁਆਇੰਟ ਹਾਸਲ ਕਰ ਚੁੱਕੀ ਹੈ। ਜਦਕਿ ਦੂਜੇ ਨੰਬਰ ਦੇ ਦੱਖਣੀ ਅਫਰੀਕਾ ਹੈ । ਪਰ ਹੁਣ ਵੀ ਉਲਟਫੇਰ ਦੀ ਗੁੰਜਾਇਜ਼ ਹੈ । ਪਾਕਿਸਤਾਨ ਸੈਮੀਫਾਈਨਲ ਵਿੱਚ ਪਹੁੰਚ ਸਕਦੀ ਹੈ। ਜੇਕਰ ਭਾਰਤ ਜ਼ਿੰਬਾਬਵੇ ਤੋਂ ਹਰ ਜਾਂਦਾ ਹੈ ਅਤੇ ਦੱਖਣੀ ਅਫਰੀਕਾ ਵੀ ਆਪਣਾ ਅਗਲਾ ਮੈਚ ਹਾਰ ਜਾਵੇ।

