‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਹਰਿਆਣਾ ਦੇ ਕਿਸਾਨ ਕਿਸਾਨ ਮੋਰਚੇ ਵਿੱਚ 40 ਟਰਾਲੀਆਂ ਕਣਕ ਦੀਆਂ ਲੈ ਕੇ ਪਹੁੰਚੇ। ਉਨ੍ਹਾਂ ਦੇ ਦਿੱਲੀ ਪਹੁੰਚਣ ‘ਤੇ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਨੇ ਭਰਵਾਂ ਸਵਾਗਤ ਕੀਤਾ। ਕਿਸਾਨ ਪੂਰੇ ਅੰਦੋਲਨ ਦਾ ਚੱਕਰ ਲਾ ਕੇ ਕਣਕ ਦੀਆਂ ਭਰੀਆਂ ਟਰਾਲੀਆਂ ਲੈ ਕੇ ਰਾਮ ਸਿੰਘ ਰਾਣਾ ਦੇ ਗੋਲਡਨ ਹਟ ਢਾਬੇ ‘ਤੇ ਪਹੁੰਚੇ। ਇਨ੍ਹਾਂ ਦੀ ਅਗਵਾਈ ਕਿਸਾਨ ਲੀਡਰ ਅਭੀਮੰਨਿਊ ਕੋਹਾੜ ਨੇ ਕੀਤੀ।
ਸੋਨੀਪਤ ਅਤੇ ਨੇੜੇ ਦੇ ਪਿੰਡਾਂ ਤੋਂ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਸਹਿਯੋਗ ਨਾਲ 40 ਟਰਾਲੀਆਂ ਤੋਂ ਵਧੇਰੇ ਕਣਕ ਇਕੱਠੀ ਕਰਕੇ ਅੰਦੋਲਨ ਲਈ ਭੇਜੀ ਗਈ। ਸਿੰਘੂ ਬਾਰਡਰ ਉੱਪਰ ਅੱਜ ਖਰਕੌਂਡਾ ਅਤੇ ਉਸ ਦੇ ਆਸ-ਪਾਸ ਦੇ ਪਿੰਡਾਂ ਵੱਲੋਂ ਘੱਟੋ-ਘੱਟ 10 ਟਰਾਲੀਆਂ ਭਰ ਕੇ ਕਣਕ ਲੰਗਰ ਦੀ ਸੇਵਾ ਲਈ ਭੇਜੀ ਗਈ। ਰਾਸ਼ਟਰੀ ਕਿਸਾਨ ਮਹਾ ਸੰਘ ਦੀ ਮਦਦ ਨਾਲ ਇਹ ਕਣਕ ਦੀ ਸੇਵਾ ਕੀਤੀ ਗਈ।