India Punjab

ਸੁਰੱਖਿਆ ਬਲਾਂ ਨੇ ਪਾਕਿਸਤਾਨ ਤੋਂ ਆਇਆ ਡਰੋਨ ਕੀਤਾ ਕਾਬੂ

ਦ ਖ਼ਾਲਸ ਬਿਊਰੋ : ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲਾਂ  ਨੇ ਬੀਤੀ ਰਾਤ ਪਾਕਿਸਤਾਨੀ ਤਸ ਕਰਾਂ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਨਾ ਸਿਰਫ਼ ਪਾਕਿਸਤਾਨੀ ਸਮੱ ਗਲ ਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜੇ ਗਏ ਡਰੋਨ ਨੂੰ ਡੇਗਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਸਗੋਂ 74 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ ਹੈ।ਬੀਐਸਐਫ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਇਹ ਸਫਲਤਾ ਮਿਲੀ ਹੈ। ਬੀਐਸਐਫ ਦੇ ਜਵਾਨ ਰਾਤ ਸਮੇਂ ਗਸ਼ਤ ‘ਤੇ ਸਨ, ਸੈਨਿਕਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਉਸ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਦੀਆਂ ਗੋ ਲੀ ਆਂ ਡਰੋਨ ਨੂੰ ਲੱ ਗੀਆਂ ਅਤੇ ਉਹ ਹੇਠਾਂ ਖੇਤਾਂ ਵਿੱਚ ਜਾ ਡਿੱਗਿਆ।

ਇਸ ਤੋਂ ਬਾਅਦ ਬੀਐਸਐਫ ਨੇ ਰਾਤ ਦੇ ਸਮੇਂ ਹੀ ਖੇਤਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤ, ਥੋੜ੍ਹੀ ਦੇਰ ਬਾਅਦ, ਸੈਨਿਕਾਂ ਨੇ ਖੇਤਾਂ ਵਿੱਚੋਂ ਚਾਈਨਾ ਮੇਡ ਕਵਾਡਕਾਪਟਰ ਡੀਜੇਆਈ ਮੈਟ੍ਰਿਸ-300 ਡਰੋਨ ਬਰਾਮਦ ਕੀਤਾ।ਜਵਾਨਾਂ ਨੂੰ ਡਰੋਨ ਦੇ ਨਾਲ ਕਾਲੇ ਰੰਗ ਦਾ ਬੈਗ ਮਿਲਿਆ ਵੀ ਹੈ। ਤੁਰੰਤ ਬੀਐਸਐਫ ਦੇ ਜਵਾਨਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਜਦੋਂ ਬੀਐਸਐਫ ਅਧਿਕਾਰੀਆਂ ਨੇ ਬੈਗ ਨੂੰ ਖੋਲ੍ਹਿਆ ਤਾਂ ਉਸ ਵਿੱਚ ਇੱਕ ਛੋਟੀ ਬੋਰੀ ਮਿਲੀ। ਜਦੋਂ ਇਸਨੂੰ ਖੋਲ੍ਹਿਆ ਗਿਆ ਤਾਂ 9 ਪੈਕੇਟ ਪੀਲੀ ਟੇਪ ਨਾਲ ਬੰਨ੍ਹੇ ਹੋਏ ਸਨ। ਬੀਐਸਐਫ ਨੇ ਸਾਰੇ ਪੈਕਟਾਂ ਦੀ ਜਾਂਚ ਕੀਤੀ। ਸਾਰੇ ਪੈਕਟਾਂ ਵਿੱਚੋਂ 10.670 ਕਿਲੋ ਹੈਰੋਇਨ ਬਰਾਮਦ ਹੋਈ। ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 74 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।