The Khalas Tv Blog India ਭਾਰਤੀ ਸਰੱਹਦ ਅੰਦਰ ਆਇਆ ਡਰੋਨ ਸੁਰੱਖਿਆ ਬਲਾਂ ਵੱਲੋਂ ਜ਼ਬਤ
India

ਭਾਰਤੀ ਸਰੱਹਦ ਅੰਦਰ ਆਇਆ ਡਰੋਨ ਸੁਰੱਖਿਆ ਬਲਾਂ ਵੱਲੋਂ ਜ਼ਬਤ

‘ਦ ਖ਼ਾਲਸ ਬਿਊਰੋ : ਸੀਮਾ ਸੁਰੱਖਿਆ ਬਲ ਦੇ ਹੱਥ ਉਸ ਸਮੇਂ ਇੱਕ ਵੱਡੀ ਸਫ਼ਲਤਾ ਲੱਗੀ ਜਦੋਂ ਫਿਰੋਜ਼ਪੁਰ ਸੈਟਰ ਨੇੜੇ ਭਾਰਤੀ ਸਰੱਹਦ ਅੰਦਰ ਆਏ ਇੱਕ ਡਰੋਨ ਨੂੰ ਸੁਰੱਖਿਆ ਬਲਾਂ ਨੇ ਜ਼ਬਤ ਕਰ ਲਿਆ ਤੇ ਮੌਕੇ ਤੋਂ ਬੀਐਸਐਫ ਦੇ ਜਵਾਨਾਂ ਨੇ ਨਸ਼ੀ ਲੇ ਪਦਾਰਥਾਂ ਦੇ ਪੈਕੇਟ ਵੀ ਬਰਾਮਦ ਕੀਤੇ। ਬੀਐਸਐਫ ਦੇ ਜਵਾਨਾਂ ਨੇ ਰਾਤ ਨੂੰ ਗਸ਼ਤ ਸਮੇਂ ਡਰੋਨ ਦੀ ਆਵਾਜ਼ ਸੁਣੀ ਤੇ ਤੁਰੰਤ ਆਵਾਜ਼ ਵੱਲ ਗੋ ਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋ ਲੀ ਡਰੋਨ ਨੂੰ ਲੱਗਣ ਤੇ ਇਸ ਦੀ ਆਵਾਜ਼ ਬੰਦ ਹੋ ਗਈ। ਤੁਰੰਤ ਬੀਐਸਐਫ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ,ਜਿਸ ਦੌਰਾਨ ਜਵਾਨਾਂ ਨੂੰ ਭਾਰਤੀ ਸਰਹੱਦ ‘ਚ ਡਰੋਨ ਡਿਗਿਆ ਮਿਲਿਆ। ਮੌਕੇ ਤੋਂ ਬੀਐਸਐਫ ਦੇ ਜਵਾਨਾਂ ਨੂੰ ਹੈਰੋਇ ਨ ਦੇ 4 ਵੱਡੇ ਅਤੇ ਇੱਕ ਛੋਟਾ ਪੈਕੇਟ ਵੀ ਮਿਲੇ ਹਨ।

Exit mobile version