India

ਮੁੰਬਈ ‘ਚ ਧਾਰਾ 144 ਲਾਗੂ

‘ਦ ਖ਼ਾਲਸ ਬਿਊਰੋ : ਮਹਾਰਾਸ਼ਟਰ ਸਰਕਾਰ ਨੇ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੰਬਈ ਵਿੱਚ 15 ਜਨਵਰੀ ਤੱਕ ਧਾਰਾ 144 ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਨੇ ਸ਼ਾਮ ਪੰਜ ਵਜੇ ਤੋਂ ਸਵੇਰੇ ਪੰਜ ਵਜੇ ਦੇ ਵਿਚਕਾਰ ਜਨਤਕ ਥਾਂਵਾਂ ‘ਤੇ ਲੋਕਾਂ ਦੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਥਾਂਵਾਂ ਵਿੱਚ ਸਮੁੰਦਰੀ ਤੱਟ (ਬੀਚ), ਖੁੱਲ੍ਹੇ ਮੈਦਾਨ, ਸਮੁੰਦਰੀ ਤੱਟ ਦੇ ਕਰੀਬੀ ਇਲਾਕੇ, ਗਾਰਡਰ ਅਤੇ ਪਾਰਕ ਵਰਗੀਆਂ ਜਨਤਕ ਥਾਂਵਾਂ ਸ਼ਾਮਿਲ ਹਨ।